15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2025

ਸੂਬੇਦਾਰ ਫ਼ਕੀਰ ਸਿੰਘ ਮਰੋਕ ਅਤੇ ਸਰਦਾਰਨੀ ਬਲਬੀਰ ਕੌਰ ਦਾ ਅੰਤਿਮ ਸੰਸਕਾਰ <br/>

ਸਵ: ਸੂਬੇਦਾਰ ਫ਼ਕੀਰ ਸਿੰਘ ਮਰੋਕ ਅਤੇ ਬਲਬੀਰ ਕੌਰ ਨੂੰ ਅਗਨ ਭੇਟ ਕਰਨ ਤੋਂ ਪਹਿਲਾਂ ਅਰਦਾਸ ਕਰਦੇ ਹੋਏ ਗ੍ਰੰਥੀ ਸਿੰਘ ਤੇ ਹਾਜ਼ਰ ਸੰਗਤਾਂ | (ਸੱਜੇ) ਸਵ. ਸੂਬੇਦਾਰ ਫ਼ਕੀਰ ਸਿੰਘ ਨੂੰ ਸ਼ਰਧਾ ਦੇ ਫ਼ੁਲ ਭੇਟ ਕਰਦੀ ਹੋਈ ਫ਼ੌਜ ਦੀ ਟੁਕੜੀ | ਤਸਵੀਰਾਂ. ਲਾਡੀ ਸਟੂਡੀਓ <br/> 22-09-2025
ਸੁਲਤਾਨਪੁਰ ਲੋਧੀ, 21 ਸਤੰਬਰ (ਨਰੇਸ਼ ਹੈਪੀ)-ਮਾਰਕੀਟ ਕਮੇਟੀ ਦੇ ਸਾਬਕਾ ਚੇਅਰਮੈਨ ਬਲਦੇਵ ਸਿੰਘ ਪਰਮਜੀਤਪੁਰ ਦੇ ਤਾਏ ਦੇ ਲੜਕੇ ਅਤੇ ਸਰਪੰਚ ਰਾਮ ਸਿੰਘ ਪਰਮਜੀਤਪੁਰ ਦੇ ਭਰਾ-ਭਰਜਾਈ ਸੂਬੇਦਾਰ ਫ਼ਕੀਰ ਸਿੰਘ ਮਰੋਕ ਤੇ ਸਰਦਾਰਨੀ ਬਲਬੀਰ ਕੌਰ, ਜੋ ਬੀਤੇ ਦਿਨੀਂ ਇੱਕ ਸੜਕ ਹਾਦਸੇ 'ਚ ਗੁਰੂ ਚਰਨਾਂ ਵਿਚ ਜਾ ਬਿਰਾਜੇ ਸਨ, ਦਾ ਅੰਤਿਮ ਸੰਸਕਾਰ ਪਿੰਡ ਪਰਮਜੀਤਪੁਰ ਦੇ ਸ਼ਮਸ਼ਾਨ ਘਾਟ ਵਿਖੇ ਰਸਮਾਂ ਰਿਵਾਜ਼ਾਂ ਅਨੁਸਾਰ ਕੀਤਾ ਗਿਆ | ਉਨ੍ਹਾਂ ਦੀ ਮਿ੍ਤਕ ਦੇਹ ਨੂੰ ਉਨ੍ਹਾਂ ਦੇ ਪੁੱਤਰ ਰਣਜੀਤ ਸਿੰਘ ਸਾਬੀ ਅਤੇ ਗੁਰਚਰਨ ਸਿੰਘ ਮਿੰਟੂ ਨੇ ਅਗਨ ਭੇਟ ਕੀਤਾ | ਇਸ ਤੋਂ ਪਹਿਲਾਂ ਫ਼ੌਜ ਦੀ ਟੁਕੜੀ ਵਲੋਂ ਸਲਾਮੀ ਦੇ ਕੇ ਉਨ੍ਹਾਂ ਨੂੰ ਸ਼ਰਧਾ ਦੇ ਫ਼ੁਲ ਵੀ ਭੇਟ ਕੀਤੇ ਗਏ | ਉਨ੍ਹਾਂ ਦੀ ਅੰਤਿਮ ਯਾਤਰਾ 'ਚ ਸਾਬਕਾ ਚੇਅਰਮੈਨ ਸੁਖਵਿੰਦਰ ਸਿੰਘ ਸੁਖ, ਪ੍ਰਤਾਪ ਸਿੰਘ ਮੋਮੀ ਯੂ.ਕੇ., ਅਨਮੋਲ ਪ੍ਰੀਤ ਸਿੰਘ ਕੈਨੇਡਾ, ਅਮਨਪ੍ਰੀਤ ਕੈਨੇਡਾ, ਵਿਰਸਾ ਸਿੰਘ ਕੈਨੇਡਾ, ਮੰਨੂ ਸ਼ਰਮਾ, ਨੰਬਰਦਾਰ ਜੋਗਾ ਸਿੰਘ ਕਾਲੇਵਾਲ, ਨਗਰ ਕੌਂਸਲ ਸੁਲਤਾਨਪੁਰ ਲੋਧੀ ਦੇ ਪ੍ਰਧਾਨ ਦੀਪਕ ਧੀਰ ਰਾਜੂ, ਐਡਵੋਕੇਟ ਰਕੇਸ਼ ਪਾਲ ਪੁਰੀ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਨਰਿੰਦਰ ਸਿੰਘ ਜੈਨਪੁਰ, ਐਡਵੋਕੇਟ ਭੁਪਿੰਦਰ ਸਿੰਘ, ਅਮਿਤੋਜ ਸਿੰਘ ਐਮ ਡੀ ਅਕਾਲ ਐਜੂਕੇਸ਼ਨ ਸਰਵਿਸ, ਅਕਾਲ ਗਰੁੱਪ ਦੇ ਐਮ ਡੀ ਸੁਖਦੇਵ ਸਿੰਘ ਜੱਜ, ਬਲਦੇਵ ਸਿੰਘ ਮੰਗਾ ਆੜ੍ਹਤੀ, ਰਵਿੰਦਰ ਸਿੰਘ ਰਵੀ ਪਿੱਥੋਰਾਹਲ, ਭਾਜਪਾ ਦੇ ਹਲਕਾ ਇੰਚਾਰਜ ਰਕੇਸ਼ ਨੀਟੂ, ਇੰਸਪੈਕਟਰ ਜੈਦੇਵ, ਮੰਡੀ ਸੁਪਰਵਾਈਜ਼ਰ ਹਰਵਿੰਦਰ ਸਿੰਘ, ਸਰਪੰਚ ਮਨਜੀਤ ਸਿੰਘ ਗੋਲਡੀ ਡੌਲਾ, ਚਰਨਜੀਤ ਸਿੰਘ ਕੜਾਲਾਂ, ਪੰਚ ਗੁਰਵਿੰਦਰ ਸਿੰਘ ਸ਼ਾਹ, ਅਮਿੱਤ ਛੁਰਾ, ਰਾਜੇਸ਼ ਸੇਠੀ, ਨੰਬਰਦਾਰ ਹਰਮਨਜੀਤ ਸਿੰਘ, ਦਿਲਬਾਗ ਸਿੰਘ, ਤਰਸੇਮ ਸਿੰਘ ਜੰਮੂ, ਕੁਲਵੰਤ ਸਿੰਘ ਪ੍ਰਧਾਨ ਰੋਟਰੀ ਕਲੱਬ ਸੁਲਤਾਨਪੁਰ ਲੋਧੀ, ਜੈਪਾਲ ਧਿੰਗੜਾ, ਸਤਪਾਲ ਮਦਾਨ, ਸਰਜੂ ਮੋਗਲਾ, ਸਤਪਾਲ ਮਨਚੰਦਾ, ਸ਼ਿੰਦਾ ਪ੍ਰਧਾਨ, ਸੋਨੂੰ ਰਾਮੇ, ਕਮਲ ਕਿਸ਼ੋਰ ਚਾਵਲਾ, ਉਮਾ ਦੱਤ ਸ਼ਰਮਾ, ਅਰਵਿੰਦ ਧੀਰ, ਨਨੂੰ ਗੁਪਤਾ, ਗੁਰਜੀਤ ਸਿੰਘ ਖਹਿਰਾ, ਕਰਮਜੀਤ ਸਿੰਘ, ਸਾਬਕਾ ਸਰਪੰਚ ਗੁਰਦੀਪ ਸਿੰਘ, ਸਾਬਕਾ ਸਰਪੰਚ ਅਮਰਜੀਤ ਸਿੰਘ ਵਾਟਾਂਵਾਲੀ, ਮੁਖਤਾਰ ਸਿੰਘ ਖਿੰਡਾ, ਜਰਨੈਲ ਸਿੰਘ ਖਿੰਡਾ, ਸਰਵਨ ਸਿੰਘ ਕਰਮਜੀਤ ਪੁਰ, ਕੈਪਟਨ ਸੂਰਤ ਸਿੰਘ, ਰਚਿਤ ਕੋਛੜ, ਬਲਵਿੰਦਰ ਸਿੰਘ ਝੁੱਗੀਆਂ ਬੰਦੂ, ਕਰਨ ਚੌਹਾਨ, ਗੁਰਦੇਵ ਸਿੰਘ ਚੰਦੀ ਸ਼ਾਲਾਪੁਰ ਬੇਟ, ਜਸਬੀਰ ਸਿੰਘ ਖਿੰਡਾ, ਲੰਮਾ ਪਿੰਡ, ਪ੍ਰਭਜੀਤ ਸਿੰਘ ਜੋਸਨ, ਗੁਰਨਾਮ ਸਿੰਘ ਡੋਲਾ, ਗੋਪਾਲ ਕਿ੍ਸ਼ਨ ਆਦੀ ਵੀ ਹਾਜ਼ਰ ਸਨ |

ਪਿਛਲੀ ਖ਼ਬਰ ਸਾਊਦੀ ਅਰਬ ਪਾਕਿਸਤਾਨ ਲਈ ਸਸਤੇ ਵਿਦੇਸ਼ੀ ਕਰਜ਼ਿਆਂ ਦਾ ਮੁੱਖ ਸੋਮਾ-ਰਿਪੋਰਟ ਅਗਲੀ ਖ਼ਬਰ ਭਾਖੜੀਆਣਾ ਦੇ ਛਿੰਝ ਮੇਲੇ 'ਚ ਨਾਂਮਵਰ ਪਹਿਲਵਾਨ 24 ਨੂੰ ਦਿਖਾਉਣਗੇ ਜੌਹਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।