ਫਗਵਾੜਾ, 23 ਅਕਤੂਬਰ (ਅਸ਼ੋਕ ਕੁਮਾਰ ਵਾਲੀਆ)-ਸੈਫਰਨ ਪਬਲਿਕ ਸਕੂਲ ਫਗਵਾੜਾ ਨੇ ਆਪਣੇ 25ਵੇਂ ਸਾਲਾਨਾ ਸਮਾਰੋਹ ਨੂੰ ਵੱਡੇ ਉਤਸ਼ਾਹ ਤੇ ਗਰਮ ਜੋਸ਼ ਨਾਲ ਮਨਾਇਆ | ਸਮਾਰੋਹ ਨੇ ਸਕੂਲ ਦੀ ਉਤਕਿ੍ਸ਼ਟਤਾ, ਅਨੁਸ਼ਾਸਨ ਅਤੇ ਸਿਰਜਣਾਤਮਿਕਤਾ ਦੀ ਝਲਕ ਪੇਸ਼ ਕੀਤੀ | ਇਸ ਮੌਕੇ 'ਤੇ ਵਿਸ਼ੇਸ਼ ਤੌਰ 'ਤੇ ਪੰਜਾਬ ਸਰਕਾਰ ਦੇ ਐਡੀਸ਼ਨਲ ਸੈਕਟਰੀ ਗੌਤਮ ਜੈਨ (ਆਈ.ਏ.ਐਸ.) ਹਾਜ਼ਰ ਹੋਏ | ਸਮਾਗਮ ਦਾ ਆਗਾਜ਼ ਐਡੀਸ਼ਨਲ ਸੈਕਟਰੀ ਗੌਤਮ ਜੈਨ, ਚੇਅਰਮੈਨ ਮਨਮੋਹਨ ਸਿੰਘ, ਵਾਈਸ ਚੇਅਰਪਰਸਨ ਇੰਦਰਜੀਤ ਕੌਰ, ਪਿ੍ੰਸੀਪਲ ਡਾ. ਸੰਦੀਪਾ ਸੂਦ ਅਤੇ ਡਾਇਰੈਕਟਰ ਅਤੁੱਲ ਸੂਦ ਵੱਲੋਂ ਸਾਂਝੇ ਤੌਰ 'ਤੇ ਦੀਪ ਪ੍ਰਚੰਡ ਕਰਕੇ ਕੀਤਾ | ਸਮਾਗਮ ਦੇ ਸ਼ੁਰੂਆਤ ਬੱਚਿਆਂ ਵਲੋਂ ਸ਼ਬਦ ਗਾਇਨ ਨਾਲ ਕੀਤਾ | ਸਕੂਲ ਦੀ ਪਿ੍ੰਸੀਪਲ ਡਾ. ਸੰਦੀਪਾ ਸੂਦ ਨੇ ਸਾਲਾਨਾ ਰਿਪੋਰਟ ਪੇਸ਼ ਕੀਤੀ ਜਿਸ ਵਿਚ ਸੈਸ਼ਨ 202425 ਦੀਆਂ ਪ੍ਰਮੁੱਖ ਉਪਲਬਧੀਆਂ ਨਾਲ-ਨਾਲ ਸੈਫਰਨ ਦੇ 25 ਸਾਲਾਂ ਦੇ ਗੌਰਵਮਈ ਸਫ਼ਰ ਦੀ ਵੀ ਚਰਚਾ ਕੀਤੀ ਗਈ | ਉਨ੍ਹਾਂ ਨੇ ਦੱਸਿਆ ਕਿ ਸੈਫਰਨ ਪਬਲਿਕ ਸਕੂਲ ਨੇ ਨਵਚਾਰ, ਸਮਾਵੇਸ਼ ਤੇ ਅੰਤਰਰਾਸ਼ਟਰੀ ਸਿੱਖਿਆ ਦੇ ਮਾਪਦੰਡਾਂ ਨਾਲ ਸਿੱਖਿਆ ਦੇ ਪਹਿਲੂਆਂ ਨੂੰ ਨਵੀਂ ਦਿਸ਼ਾ ਦਿੱਤੀ ਹੈ | ਸੰਸਕਿ੍ਤਿਕ ਪ੍ਰਸਤੁਤੀਆਂ ਦੀ ਸ਼ੁਰੂਆਤ 'ਡਿਵਾਈਨ ਫ਼ਲੋ' ਨਾਲ ਹੋਈ ਜਿਸ ਵਿਚ ਭਗਵਾਨ ਸ਼੍ਰੀ ਕਿ੍ਸ਼ਨ ਦੇ ਜੀਵਨ-ਮੁੱਲਾਂ ਨੂੰ ਆਧੁਨਿਕ ਪ੍ਰਸੰਗਾਂ ਨਾਲ ਜੋੜ ਕੇ ਪੇਸ਼ ਕੀਤਾ ਗਿਆ | ਕਿੰਡਰਗਾਰਟਨ ਵਿੰਗ ਦੇ ਨੰਨੇ੍ਹ ਮੁੰਨੇ ਬੱਚਿਆਂ ਨੇ ਆਪਣੀ ਪਿਆਰੀ ਪ੍ਰਸਤੁਤੀ 'ਜੌਇਫੁਲ ਜੰਪ' ਰਾਹੀਂ ਦਰਸ਼ਕਾਂ ਦੇ ਚਿਹਰਿਆਂ 'ਤੇ ਮੁਸਕਾਨ ਬਿਖੇਰੀ | ਇਸ ਤੋਂ ਬਾਅਦ ਇੱਕ ਤੋਂ ਵੱਧ ਇੱਕ ਰੰਗਾਰੰਗ ਪ੍ਰੋਗਰਾਮ ਹੋਏ | ਸਮਾਗਮ ਦੌਰਾਨ ਸਕੂਲ ਦੇ ਬੱਚਿਆਂ ਨੇ ਖੇਡਾਂ, ਵਿੱਦਿਆ ਅਤੇ ਹੋਰ ਗਤੀਵਿਧੀਆਂ ਵਿਚ ਮੱਲਾ ਮਾਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਵੀ ਕੀਤਾ | ਇਸ ਮੌਕੇ ਤੇ ਬੱਚਿਆਂ ਨੂੰ ਸੰਬੋਧਨ ਕਰਦਿਆਂ ਸ਼੍ਰੀ ਗੌਤਮ ਜੈਨ (ਆਈ.ਏ.ਐਸ.) ਨੇ ਸੈਫਰਨ ਪਬਲਿਕ ਸਕੂਲ ਦੇ ਸ਼ਾਂਤ ਸਿੱਖਿਆਤਮਕ ਵਾਤਾਵਰਨ, ਪ੍ਰਗਤੀਸ਼ੀਲ ਸੋਚ ਅਤੇ ਸਿੱਖਿਆ ਦੇ ਪਰਿਆਸਾ ਦੀ ਭਰਪੂਰ ਪ੍ਰਸੰਸਾ ਕੀਤੀ | ਉਨ੍ਹਾਂ ਨੇ ਕਿਹਾ ਕਿ ਸੈਫਰਨ ਪਬਲਿਕ ਸਕੂਲ ਵਿਦਿਆਰਥੀਆਂ ਵਿਚ ਕਰੁਣਾ, ਆਤਮਵਿਸ਼ਵਾਸ ਅਤੇ ਵਿਸ਼ਵ ਪੱਧਰੀ ਸੋਚ ਨੂੰ ਵਿਕਸਿਤ ਕਰ ਰਿਹਾ ਹੈ | ਸੈਫਰਨ ਪਬਲਿਕ ਸਕੂਲ ਦਾ ਇਹ ਸਿਲਵਰ ਜੁਬਲੀ ਸਮਾਰੋਹ ਉਸ ਦੀ 25 ਸਾਲਾਂ ਦੀ ਅਟੱਲ ਨਿਸ਼ਠਾ ਅਤੇ ਗੁਣਵੱਤਾਪੂਰਣ ਸਿੱਖਿਆ ਪ੍ਰਤੀ ਸਮਰਪਣ ਦਾ ਪ੍ਰਤੀਕ ਰਿਹਾ | ਅੰਤ ਵਿਚ ਡਾ. ਸੰਦੀਪਾ ਸੂਦ ਤੇ ਸੈਫਰਨ ਪਰਿਵਾਰ ਨੇ ਫਗਵਾੜਾ ਵਾਸੀਆਂ ਅਤੇ ਸਾਰੇ ਪੰਜਾਬੀਆਂ ਨੂੰ ਸੁਰੱਖਿਅਤ, ਖ਼ੁਸ਼ਹਾਲ ਤੇ ਪ੍ਰਕਾਸ਼ਮਈ ਨਵੇਂ ਸਾਲ ਦੀਆਂ ਦਿਲੋਂ ਸ਼ੁੱਭਕਾਮਨਾਵਾਂ ਦਿੱਤੀਆਂ | ਇਸ ਮੌਕੇ 'ਤੇ ਵੱਡੀ ਗਿਣਤੀ ਵਿਚ ਇਲਾਕੇ ਦੇ ਨਾਮਵਰ ਲੋਕਾਂ ਨੇ ਸ਼ਮੂਲੀਅਤ ਕੀਤੀ |