ਭੁਲੱਥ, 23 ਅਕਤੂਬਰ (ਮਨਜੀਤ ਸਿੰਘ ਰਤਨ)-ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੀ ਇੱਕ ਭਰਵੀਂ ਮੀਟਿੰਗ ਪਿੰਡ ਮਾਨਾਂ ਤਲਵੰਡੀ ਵਿਖੇ ਜ਼ਿਲ੍ਹਾ ਪ੍ਰਧਾਨ ਜਸਵੀਰ ਸਿੰਘ ਲਿਟਾਂ ਦੀ ਅਗਵਾਈ ਹੇਠ ਹੋਈ ਜਿਸ ਵਿਚ ਕਿਸਾਨੀ ਮੁੱਦਿਆਂ ਤੇ ਵਿਚਾਰ ਵਟਾਂਦਰਾ ਕੀਤਾ ਗਿਆ | ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਵੱਖ-ਵੱਖ ਕਿਸਾਨ ਆਗੂ ਨੇ ਕਿਹਾ ਕਿ ਪੰਜਾਬ ਸਰਕਾਰ ਜਾਂ ਕੇਂਦਰ ਸਰਕਾਰ ਨੇ ਕਿਸਾਨਾਂ ਨੂੰ ਕਿਹਾ ਸੀ ਕਿ ਜਿਨ੍ਹਾਂ ਕਿਸਾਨਾਂ ਦਾ ਝੋਨਾ ਹੜ੍ਹਾਂ ਨਾਲ ਮਰ ਗਿਆ ਉਨ੍ਹਾਂ ਨੂੰ 20 ਹਜ਼ਾਰ ਏਕੜ ਮੁਆਵਜ਼ਾ ਦੇਵਾਂਗੇ ਪਰ ਅਜੇ ਤੱਕ ਕਿਸੇ ਵੀ ਕਿਸਾਨ ਨੂੰ ਮੁਆਵਜ਼ਾ ਨਹੀਂ ਮਿਲਿਆ | ਭਗਵੰਤ ਮਾਨ ਸਰਕਾਰ ਕਹਿੰਦੀ ਸੀ ਕਿ ਦੀਵਾਲੀ ਤੋਂ ਪਹਿਲਾਂ ਮੁਆਵਜ਼ਾ ਦਿੱਤਾ ਜਾਵੇਗਾ ਪਰ ਜਥੇਬੰਦੀ ਨੂੰ ਕਿਸਾਨਾਂ ਨੇ ਦੱਸਿਆ ਕਿ ਜੋ ਪੰਜਾਬ ਸਰਕਾਰ ਦੇ ਮੰਤਰੀ ਜਾਂ ਐਮ.ਐਲ.ਏ. ਹਨ ਉਨ੍ਹਾਂ ਨੇ ਕਿਸੇ ਵਿਰਲੇ ਪਿੰਡ ਵਿਚ ਇੱਕ ਜਾਂ ਦੋ ਕਿਸਾਨਾਂ ਨੂੰ ਛੋਟੇ ਚੈੱਕ ਦੇ ਕੇ ਫੋਟੋ ਖਿਚਵਾ ਕੇ ਅਖ਼ਬਾਰ ਵਿਚ ਲਵਾ ਕੇ ਤੇ ਝੂਠ ਬੋਲ ਕੇ ਪੱਲਾ ਝਾੜ ਲਿਆ | ਇਸ ਲਈ ਕਿਸਾਨਾਂ ਨੂੰ ਇਸ ਸਰਕਾਰ ਤੋਂ ਮੁਆਵਜ਼ੇ ਦੀ ਕੋਈ ਉਮੀਦ ਨਹੀਂ | ਜੋ ਪੰਜਾਬ ਵਿਚ ਪਰਾਲੀ ਨੂੰ ਅੱਗ ਲਾਉਣ ਦਾ ਰੌਲਾ ਪੈ ਰਿਹਾ ਹੈ ਕਿ ਦਿੱਲੀ ਧੰੂਆਂ ਪੰਜਾਬ ਵਿਚੋਂ ਜਾਂਦਾ ਹੈ ਪਰ ਪੰਜਾਬ ਵਿਚ ਕਿਸਾਨਾਂ ਨੇ ਇਸ ਸਾਲ ਬਹੁਤ ਹੀ ਘੱਟ ਅੱਗ ਲਾਈ ਹੈ | ਹਰਿਆਣਾ ਟੱਪ ਕੇ ਪੰਜਾਬ ਦਾ ਧੰੂਆਂ ਕਿਵੇਂ ਪਹੁੰਚ ਗਿਆ | ਜੋ ਦਿੱਲੀ ਵਿਚ ਦੀਵਾਲੀ ਦੇ ਪਟਾਕੇ ਚਲੇ ਜਾ ਗੱਡੀਆਂ ਦਾ ਪ੍ਰਦੂਸ਼ਣ ਹੋਇਆ ਉਸ ਨੂੰ ਦਿੱਲੀ ਸਰਕਾਰ ਨੇ ਨਹੀਂ ਰੋਕਿਆ ਤੇ ਪੰਜਾਬ ਦੇ ਕਿਸਾਨਾਂ ਨੂੰ ਜਾਣ ਬੁਝ ਕੇ ਬਦਨਾਮ ਕੀਤਾ ਜਾ ਰਿਹਾ ਹੈ | ਜਿਸ ਦੀ ਜਥੇਬੰਦੀ ਸਖ਼ਤ ਨਿੰਦਾ ਕਰਦੀ ਹੈ | ਜੋ ਪੰਜਾਬ ਸਰਕਾਰ ਗਊ ਸੈਸ ਟੈਕਸ ਲੋਕਾਂ ਤੋਂ ਲੈਂਦੀ ਹੈ ਪਰ ਆਵਾਰਾ ਪਸ਼ੂ, ਸੂਰ, ਕੁੱਤੇ ਸੜਕਾਂ ਤੇ ਘੁੰਮ ਰਹੇ ਹਨ | ਇਹਨਾਂ ਨੂੰ ਸਰਕਾਰ ਕੋਈ ਸ਼ੈੱਡ ਬਣਾ ਕੇ ਅੰਦਰ ਰੱਖੇ ਕਿਉਂਕਿ ਵੱਡੇ ਪੱਧਰ ਤੇ ਐਕਸੀਡੈਂਟ ਹੋ ਰਹੇ ਹਨ ਅਤੇ ਇਹ ਕਿਸਾਨਾਂ ਦੀਆਂ ਫ਼ਸਲਾਂ ਦਾ ਨੁਕਸਾਨ ਕਰ ਰਹੇ ਹਨ | ਕਿਸਾਨਾਂ ਨੂੰ ਪੰਜਾਬ ਸਰਕਾਰ ਖਸ ਖਸ ਦੀ ਖੇਤੀ ਕਾਰਨ ਦੀ ਵੱਡੀ ਪੱਧਰ ਦੇ ਇਜਾਜ਼ਤ ਦੇਵੇ ਤਾਂ ਜੋ ਪੰਜਾਬ ਦੀ ਜਵਾਨੀ ਜੋ ਨਸ਼ਿਆਂ ਵਿਚ ਮਰ ਰਹੀ ਹੈ ਉਨ੍ਹਾਂ ਨੂੰ ਚਿੱਟਾ, ਟੀਕੇ, ਗੋਲੀਆਂ ਜਾਂ ਹੋਰ ਨਾ ਮੁਰਾਦ ਨਸ਼ੇ ਤੋਂ ਬਚਾਇਆ ਜਾਵੇ ਅਤੇ ਕਿਸਾਨਾਂ ਨੂੰ ਇਹ ਫ਼ਸਲ ਬੀਜ ਕੇ ਵਧੀਆ ਮੁੱਲ ਮਿਲੇਗਾ ਤੇ ਕਿਸਾਨ ਖ਼ੁਸ਼ਹਾਲ ਹੋਵੇਗਾ | ਇਸ ਮੌਕੇ 'ਤੇ ਪੂਰਨ ਸਿੰਘ ਖੱਸਣ ਬਲਾਕ ਪ੍ਰਧਾਨ ਭੁਲੱਥ, ਸਰਬਜੀਤ ਸਿੰਘ ਧੀਰਪੁਰ ਜ਼ਿਲ੍ਹਾ ਸਕੱਤਰ, ਗੁਰਦੇਵ ਸਿੰਘ ਖੱਸਣ, ਸੁੱਚਾ ਸਿੰਘ ਖੱਸਣ, ਸਵਰਨ ਸਿੰਘ ਖੱਸਣ, ਬਲਵੀਰ ਸਿੰਘ ਖੱਸਣ, ਪਿ੍ਤਪਾਲ ਸਿੰਘ ਖੱਸਣ, ਹਰਭੇਜ ਸਿੰਘ ਖੱਸਣ, ਰਵਿੰਦਰ ਸਿੰਘ ਖੱਸਣ, ਗੁਰਵਿੰਦਰ ਸਿੰਘ ਮਿੰਟੂ ਲਿੱਟਾਂ, ਅਜਾਇਬ ਸਿੰਘ ਲਿੱਟਾਂ, ਨਰਿੰਦਰ ਸਿੰਘ ਚੀਮਾ ਲਿਟਾਂ, ਰਣਜੀਤ ਸਿੰਘ ਰਾਣਾ ਲਿੱਟਾਂ, ਗੁਰਸੇਵਕ ਸਿੰਘ ਬਾਜਵਾ ਲਿੱਟਾਂ, ਸੁਵਿੰਦਰ ਸਿੰਘ ਲਿੱਟਾਂ, ਗੁਰਚਰਨ ਸਿੰਘ ਲਿੱਟਾਂ, ਜੋਗਿੰਦਰ ਸਿੰਘ ਬਾਗੜੀਆਂ ਸਕੱਤਰ, ਮਹਿੰਦਰ ਸਿੰਘ ਸਰਪੰਚ, ਸਤਿੰਦਰ ਸਿੰਘ ਮੱਲੀਆ ਪੰਜਾਬ ਸਕੱਤਰ, ਅਮਰੀਕ ਸਿੰਘ ਕੁੱਦੋਵਾਲ, ਸੂਰਤ ਸਿੰਘ ਕੁੱਦੋਵਾਲ, ਸੁਖਵਿੰਦਰ ਸਿੰਘ ਕੱੁਦੋਵਾਲ, ਬਹਾਦਰ ਸਿੰਘ ਮਲੀਆਂ ਬਲਾਕ ਪ੍ਰਧਾਨ ਕਰਤਾਰਪੁਰ, ਬਲਵਿੰਦਰ ਸਿੰਘ ਨੰਬਰਦਾਰ ਮਲੀਆ, ਮੁਖ਼ਤਿਆਰ ਸਿੰਘ ਰਾਮਗੜ੍ਹ, ਜੀਤ ਸਿੰਘ ਧੀਰਪੁਰ, ਸੂਬਾ ਸਿੰਘ ਧੀਰਪੁਰ, ਗੁਰਮੀਤ ਸਿੰਘ ਰਾਜਪੁਰ, ਕਰਮ ਸਿੰਘ ਮਾਨਾ ਤਲਵੰਡੀ ਅਤੇ ਹੋਰ ਕਿਸਾਨ ਹਾਜ਼ਰ ਸਨ |