23-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-10-2025

ਸ਼ਿਲਪ ਕਲਾ ਦੇ ਬਾਨੀ ਵਿਸ਼ਵਕਰਮਾ ਜੀ ਦਾ ਪ੍ਰਕਾਸ਼ ਪੁਰਬ ਮਨਾਇਆ <br/>

ਅਜੀਤ ਡੈਸਕ 24-10-2025
ਨਡਾਲਾ, 23 ਅਕਤੂਬਰ (ਰਘਬਿੰਦਰ ਸਿੰਘ)-ਇੱਥੇ ਨਡਾਲਾ ਵਿਖੇ ਬਾਬਾ ਵਿਸ਼ਵਕਰਮਾ ਜੀ ਟੈਕਨੀਕਲ ਸੇਵਕ ਸਭਾ ਨਡਾਲਾ ਵਲੋਂ ਵਿਸ਼ਵਕਰਮਾ ਦਿਵਸ ਹਰ ਸਾਲ ਦੀ ਤਰ੍ਹਾਂ ਬੜੀ ਹੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ ਇਸ ਮੌਕੇ ਸਭ ਤੋਂ ਪਹਿਲਾਂ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ | ਉਪਰੰਤ ਗੁਰਮਤਿ ਸਮਾਗਮ ਦੌਰਾਨ ਭਾਈ ਗੁਰਦੀਪ ਸਿੰਘ ਹਜ਼ੂਰੀ ਰਾਗੀ ਗੁਰਦੁਆਰਾ ਬਾਉਲੀ ਸਾਹਿਬ ਨਡਾਲਾ, ਭਾਈ ਨਿਸ਼ਾਨ ਸਿੰਘ ਕਵਿਸ਼ਰੀ ਜਥਾ ਹੈਬਤਪੁਰ ਵਾਲੇ, ਭਾਈ ਬਲਦੇਵ ਸਿੰਘ ਹਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮਿ੍ਤਸਰ ਤੇ ਢਾਡੀ ਜਥਾ ਕਰਮਜੀਤ ਸਿੰਘ ਮਾਨ ਨੇ ਆਈਆਂ ਸੰਗਤਾਂ ਨੂੰ ਗੁਰਬਾਣੀ ਕੀਰਤਨ ਨਾਲ ਜੋੜਿਆ | ਇਸ ਦੌਰਾਨ ਸਮਾਗਮ ਦੇ ਅਖੀਰ 'ਚ ਕਮੇਟੀ ਦੇ ਆਗੂਆਂ ਨੇ ਸੰਗਤ ਨੂੰ ਇਸ ਦਿਵਸ ਦੀ ਵਧਾਈ ਦਿੰਦਿਆਂ ਕਿਹਾ ਕਿ ਅਸੀਂ ਸਾਰੇ ਕਿਰਤ ਦੇ ਦੇਵਤਾ ਬਾਬਾ ਵਿਸ਼ਵਕਰਮਾ ਜੀ ਦਿਵਸ ਮਨਾ ਰਹੇ ਹਾਂ, ਇਸ ਦਿਨ ਅਸੀਂ ਸਾਰੇ ਆਪਣੇ ਆਪਣੇ ਕਿੱਤੇ ਨਾਲ ਸਬੰਧਿਤ ਔਜ਼ਾਰਾਂ ਦੀ ਪੂਜਾ ਕਰਦੇ ਹਾਂ ਬਾਬਾ ਵਿਸ਼ਵਕਰਮਾ ਨੇ ਸਾਰੀ ਦੁਨੀਆ ਨੂੰ ਹੀ ਧੰਦੇ 'ਤੇ ਲਾਇਆ ਹੈ, ਤੇ ਅਸਲ ਚ ਸੱਚਾ ਇਨਸਾਨ ਉਹ ਹੀ ਹੈ ਜੋ ਕਿਰਤ ਕਰਦਿਆਂ ਸਮਾਜ ਚ ਵਿਚਰਦਾ ਹੈ | ਇਸ ਦਿਨ ਨੂੰ ਸਾਰਾ ਸੰਸਾਰ ਸ਼ਰਧਾ ਨਾਲ ਮਨਾਉਂਦਾ ਹੈ | ਇਸ ਦੌਰਾਨ ਲੰਗਰ ਅਟੁੱਟ ਵਰਤਾਇਆ ਗਿਆ | ਇਸ ਮੌਕੇ ਪ੍ਰਧਾਨ ਬਲਵਿੰਦਰ ਸਿੰਘ ਫੁੱਲ, ਸੁਖਦੇਵ ਸਿੰਘ ਫੁੱਲ, ਹਰਚਰਨ ਸਿੰਘ ਖ਼ਾਲਸਾ, ਗੁਰਨਾਮ ਸਿੰਘ ਸਲੈਚ, ਤਰਲੋਚਨ ਸਿੰਘ ਨਡਾਲਾ, ਦਵਿੰਦਰ ਸਿੰਘ ਨਡਾਲਾ, ਮੋਹਨ ਸਿੰਘ,ਜੀਵਨ ਸਿੰਘ ਲਾਲੀ, ਗੁਰਦੀਪ ਸਿੰਘ ਕਲਸੀ, ਸੁਖਜਿੰਦਰ ਸਿੰਘ ਘੱਗ, ਰਾਜੂ ਗੁਪਤਾ, ਰਵੀ ਗੁਪਤਾ, ਅਮਰਜੀਤ ਸਿੰਘ, ਕੁਲਜੀਤ ਸਿੰਘ ਬੰਟੀ, ਕੁਲਬੀਰ ਸਿੰਘ, ਪ੍ਰੀਤਮ ਸਿੰਘ, ਸੁਰਿੰਦਰ ਸਿੰਘ ਸ਼ਿਪਰਾ, ਹੈਪੀ ਵਾਲੀਆ, ਵਿਕਰਮ ਮੋਟਰ ਗੈਰੇਜ ਤੇ ਹੋਰ ਸੰਗਤਾਂ ਹਾਜ਼ਰ ਸਨ |

ਪਿਛਲੀ ਖ਼ਬਰ ਟੂਰਾ-ਬਸਰਾ ਪਰਿਵਾਰਾਂ ਨੇ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਸਾਲਾਨਾ ਜੋੜ ਮੇਲਾ <br/> ਅਗਲੀ ਖ਼ਬਰ ਵਿਸ਼ਵਕਰਮਾ ਦਿਵਸ ਮਨਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।