ਟੂਰਾ-ਬਸਰਾ ਪਰਿਵਾਰਾਂ ਨੇ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਸਾਲਾਨਾ ਜੋੜ ਮੇਲਾ <br/>
ਅਜੀਤ ਡੈਸਕ
24-10-2025
ਇਸ ਮੌਕੇ 'ਤੇ ਰਾਗੀ, ਢਾਡੀ ਜਥਿਆਂ ਨੇ ਸੰਗਤਾਂ ਨੂੰ ਕਥਾ ਕੀਰਤਨ ਅਤੇ ਢਾਡੀ ਵਾਰਾਂ ਰਾਹੀਂ ਨਿਹਾਲ ਕੀਤਾ | ਇਸ ਮੌਕੇ ਸਾਬਕਾ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਕੈਂਥ, ਹਲਕਾ ਮੈਂਬਰ ਪਾਰਲੀਮੈਂਟ ਡਾ. ਰਾਜਕੁਮਾਰ ਚੱਬੇਵਾਲ, ਹਲਕਾ ਇੰਚਾਰਜ ਹਰਨੂਰ ਸਿੰਘ ਹਰਜੀ ਮਾਨ, ਮੇਅਰ ਰਾਮਪਾਲ ਉੱਪਲ ਨੇ ਵਿਸ਼ੇਸ਼ ਤੌਰ ਤੇ ਹਾਜ਼ਰੀ ਲਗਵਾਈ | ਉਨ੍ਹਾਂ ਕਿਹਾ ਕਿ ਇਹ ਜੋੜ ਮੇਲੇ ਸਾਨੂੰ ਆਪਣੇ ਬਜ਼ੁਰਗਾਂ ਦਾ ਬੁਢਾਪੇ ਵਿਚ ਸਤਿਕਾਰ ਕਰਨ ਦਾ ਸੁਨੇਹਾ ਦਿੰਦੇ ਹਨ | ਪ੍ਰਬੰਧਕ ਕਮੇਟੀ ਵਲੋਂ ਸਮੂਹ ਪਤਵੰਤਿਆਂ ਤੇ ਸੇਵਾਦਾਰਾਂ ਨੂੰ ਗੁਰੂ ਬਖ਼ਸ਼ੀਸ਼ ਸਿਰੋਪਾਓ ਭੇਟ ਕੀਤੇ ਗਏ | ਇਸ ਮੌਕੇ ਲਸ਼ਕਰੀ ਰਾਮ ਕਮੇਟੀ ਪ੍ਰਧਾਨ, ਮੇਜਰ ਬਸਰਾ, ਸੀਨੀਅਰ ਡਿਪਟੀ ਮੇਅਰ ਤੇਜਪਾਲ ਬਸਰਾ, ਧੀਰਜ ਬਸਰਾ, ਸਤਪਾਲ, ਬਲਵੀਰ ਬਸਰਾ, ਸੋਨੂੰ ਬਸਰਾ, ਚੰਦਰੇਸ਼ ਕੌਲ, ਬੀਰਾ ਰਾਮ ਬਲਜੋਤ ਕੌਂਸਲਰ, ਪੰਕਜ ਚਾਵਲਾ, ਜੀਤਾ ਪੰਡਵਾ ਤੋਂ ਇਲਾਵਾ ਵੱਡੀ ਗਿਣਤੀ 'ਚ ਟੂਰਾ-ਬਸਰਾ ਪਰਿਵਾਰ ਹਾਜ਼ਰ ਸਨ |