23-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-10-2025

ਕਲਾ ਕਿਰਤ ਦੇ ਮਾਲਕ ਬਾਬਾ ਵਿਸ਼ਵਕਰਮਾ ਜੀ ਦਾ ਦਿਵਸ ਮਨਾਇਆ <br/>

ਅਜੀਤ ਡੈਸਕ 24-10-2025
ਤਲਵੰਡੀ ਚੌਧਰੀਆਂ, 23 ਅਕਤੂਬਰ (ਪਰਸਨ ਲਾਲ ਭੋਲਾ)-ਕਲਾ ਕਿਰਤ ਦੇ ਮਾਲਕ ਧੰਨ ਧੰਨ ਬਾਬਾ ਵਿਸ਼ਵਕਰਮਾ ਜੀ ਦਾ ਜਨਮ ਦਿਹਾੜਾ ਹਰ ਸਾਲ ਦੀ ਤਰ੍ਹਾਂ ਬਾਬਾ ਵਿਸ਼ਵਕਰਮਾ ਸੇਵਾ ਸੋਸਾਇਟੀ ਤਲਵੰਡੀ ਚੌਧਰੀਆਂ ਵਲੋਂ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਸ਼ਰਧਾ ਨਾਲ ਮਨਾਇਆ | ਰੱਖੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ, ਅਰਦਾਸ ਉਪਰੰਤ ਖੁੱਲੇ ਪੰਡਾਲ ਵਿਚ ਧਾਰਮਿਕ ਦੀਵਾਨ ਸਜਾਏ ਗਏ, ਜਿਸ ਦੀ ਅਰੰਭਿਤਾ ਭਾਈ ਹਰਚੰਦ ਸਿੰਘ ਸਿੰਘ ਭਾਰਜ ਹਜੂਰੀ ਰਾਗੀ ਜਥਾ ਗੁਰਦੁਆਰਾ ਬੇਬੇ ਨਾਨਕੀ ਖੂਹ ਸਾਹਿਬ ਨੇ ਸ਼ਬਦ ਕੀਰਤਨ ਰਾਹੀਂ ਕੀਤੀ | ਵਿਸ਼ੇਸ਼ ਸੱਦੇ ਤੇ ਪਹੁੰਚੇ ਗਿਆਨੀ ਗੁਰਦੇਵ ਸਿੰਘ ਕੋਮਲ ਸ਼ਾਹਕੋਟੀ ਅੰਤਰਰਾਸ਼ਟਰੀ ਢਾਡੀ ਜਥੇ ਨੇ ਆਪਣੀਆਂ ਵਾਰਾਂ ਰਾਹੀਂ ਬਾਬਾ ਵਿਸ਼ਵਕਰਮਾ ਜੀ ਜੀਵਨ ਅਤੇ ਉਨ੍ਹਾਂ ਦੀ ਕਲਾ ਕਿਰਤ ਸਬੰਧੀ ਜਾਣਕਾਰੀ ਦਿੱਤੀ ਉਪਰੰਤ 'ਬੰਦੀ ਛੋੜ' ਦਿਵਸ ਦੇ ਸਬੰਧ ਵਿਚ ਸਿੱਖ ਇਤਿਹਾਸ ਨਾਲ ਜੋੜਿਆ | ਕਵੀਸ਼ਰੀ ਜਥਾ ਨਰਿੰਦਰ ਸਿੰਘ ਨਿਮਾਣਾ ਗੋਇੰਦਵਾਲ ਸਾਹਿਬ ਅਤੇ ਲੱਖਾ ਸਿੰਘ ਮਹਿਰਵਾਲਾ ਨੇ ਵੀ ਹਾਜ਼ਰੀ ਲਵਾਈ | ਬਾਬਾ ਹਰਜੀਤ ਸਿੰਘ ਮੁੱਖ ਸੇਵਾਦਾਰ ਗੁਰਦੁਆਰਾ ਦਮਦਮਾ ਸਾਹਿਬ ਠੱਟਾ ਵਾਲੇ ਵਿਸ਼ੇਸ਼ ਤੌਰ 'ਤੇ ਸੰਗਤਾਂ ਦੇ ਦਰਸ਼ਨ ਕਰਨ ਲਈ ਪੁੱਜੇ | ਪ੍ਰਬੰਧਕਾਂ ਵਲੋਂ ਬਾਬਾ ਹਰਜੀਤ ਸਿੰਘ, ਕਵੀਸ਼ਰੀ ਜਥੇ ਅਤੇ ਢਾਡੀ ਜਥੇ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ | ਪ੍ਰਬੰਧਕ ਕਮੇਟੀ ਮੈਂਬਰਾਂ ਵਿਚ ਮਨਜੀਤ ਸਿੰਘ ਬੱਬ, ਅਮਰੀਕ ਸਿੰਘ ਭਾਰਜ, ਕੁਲਤਾਰ ਸਿੰਘ ਜੋਸਨ, ਅਵਤਾਰ ਸਿੰਘ ਫੋਰਮੈਨ, ਰਜਿੰਦਰ ਸਿੰਘ ਭਾਰਜ, ਨਵਪ੍ਰੀਤ ਸਿੰਘ, ਜੀਤਾ ਮੋਮੀ, ਕਰਨੈਲ ਸਿੰਘ ਮਿੱਤਰ, ਮਲਕੀਤ ਸਿੰਘ, ਬਲਜੀਤ ਸਿੰਘ ਬੱਲੀ ਗੁਰਦੀਪ ਸਿੰਘ ਬਿਧੀਪੁਰ, ਜਸਵਿੰਦਰ ਸਿੰਘ ਮਿੱਤਰ,ਬਲਵਿੰਦਰ ਸਿੰਘ ਚਾਨਾ, ਸੁਰਜੀਤ ਸਿੰਘ ਚਾਨਾ, ਸਿਮਰਨਜੀਤ ਸਿੰਘ, ਸਰਬਜੀਤ ਸਿੰਘ ਭਾਰਜ, ਰਣਜੀਤ ਸਿੰਘ ਭਾਰਜ, ਰਘਬੀਰ ਸਿੰਘ, ਗੁਰਪ੍ਰੀਤ ਸਿੰਘ ਚਾਨਾ, ਗੁਰਵਿੰਦਰ ਸਿੰਘ ਭੱਟੀ, ਬਲਜਿੰਦਰ ਸਿੰਘ ਬੱਗਾ ਕੈਨੇਡਾ, ਹਰਜਿੰਦਰ ਸਿੰਘ ਯੂਕੇ, ਸੋਨੰੂ ਜੋਸਣਾ ਪਰਮਜੀਤ ਪੰਮਾ, ਸਾਧੂ ਸਿੰਘ, ਗੁਰਮੀਤ ਸਿੰਘ, ਓਾਕਾਰ ਸਿੰਘ ਜੋਸਨ, ਗਿਆਨ ਸਿੰਘ ਮਾਡਲੀਆ, ਬਲਜੀਤ ਸਿੰਘ ਬਾਜਵਾ, ਐਸਡੀਓ ਸੁਖਦੇਵ ਸਿੰਘ ਟਿੱਬਾ, ਬਖ਼ਸ਼ੀਸ਼ ਸਿੰਘ ਬਿੱਲਾ ਪ੍ਰਧਾਨ ਕੋਆਪਰੇਟਿਵ ਸੋਸਾਇਟੀ, ਜੀਤ ਸਿੰਘ ਚਲੱਧੀਆ, ਜਸਵੰਤ ਸਿੰਘ ਭੋਲਾ, ਦਲਬੀਰ ਸਿੰਘ ਪ੍ਰਧਾਨ, ਬਾਬਾ ਰਤਨ ਸਿੰਘ, ਕਸ਼ਮੀਰ ਸਿੰਘ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਬਾਬਾ ਵਿਸ਼ਵਕਰਮਾ ਦਾ ਜਨਮ ਦਿਹਾੜਾ ਮਨਾਇਆ <br/> ਅਗਲੀ ਖ਼ਬਰ ਟੂਰਾ-ਬਸਰਾ ਪਰਿਵਾਰਾਂ ਨੇ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਸਾਲਾਨਾ ਜੋੜ ਮੇਲਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।