19-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-12-2025

ਪੁਰਾਣੀ ਸਬਜ਼ੀ ਮੰਡੀ ਵਿਖੇ ਦੁਕਾਨਾਂ 'ਤੇ ਲੱਗੇ ਏ.ਸੀ. ਪਾਈਪ ਚੋਰੀ ਕਰਨ ਦੀ ਕੋਸ਼ਿਸ਼

ਅਜੀਤ ਡੈਸਕ 26-12-2025
ਕਪੂਰਥਲਾ, 25 ਦਸੰਬਰ (ਅਮਨਜੋਤ ਸਿੰਘ ਵਾਲੀਆ)-ਦੇਰ ਰਾਤ ਪੁਰਾਣੀ ਸਬਜ਼ੀ ਮੰਡੀ ਵਿਖੇ ਚੋਰਾਂ ਵਲੋਂ ਦੁਕਾਨਾਂ ਦੇ ਉੱਪਰ ਲੱਗੇ ਏ.ਸੀ. ਦੀਆਂ ਪਾਈਪਾਂ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਗਈ | ਇਸ ਦੌਰਾਨ ਚੌਂਕੀਦਾਰ ਵਲੋਂ ਚੋਰਾਂ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਚੋਰ ਚੌਂਕੀਦਾਰ ਤੇ ਹਮਲਾ ਕਰਕੇ ਫ਼ਰਾਰ ਹੋ ਗਏ | ਇਸ ਸੰਬੰਧੀ ਗੌਤਮ ਬਹਿਲ ਨੇ ਦੱਸਿਆ ਕਿ ਦੇਰ ਰਾਤ ਚੋਰ ਦੁਕਾਨਾਂ ਦੀਆਂ ਛੱਤਾਂ ਤੇ ਚੜੇ੍ਹ ਸਨ ਜੋ ਕਿ ਏ.ਸੀ. ਦੀਆਂ ਪਾਈਪਾਂ ਲਾਉਣ ਦੀ ਕੋਸ਼ਿਸ਼ ਕਰ ਰਹੇ ਸਨ, ਜਿਸ ਨੂੰ ਨਿੱਜੀ ਤੌਰ ਤੇ ਦੁਕਾਨਦਾਰਾਂ ਵਲੋਂ ਰੱਖੇ ਚੌਂਕੀਦਾਰ ਰਮੇਸ਼ ਯਾਦਵ ਨੇ ਵੇਖ ਲਿਆ ਜਦੋਂ ਚੌਂਕੀਦਾਰ ਨੇ ਇੱਕ ਚੋਰ ਨੂੰ ਕਾਬੂ ਕਰ ਲਿਆ ਤਾਂ ਦੂਸਰੇ ਚੋਰ ਨੇ ਉਸ ਦੀ ਡਾਂਗ ਖੋਹ ਕੇ ਉਸ ਤੇ ਹਮਲਾ ਕਰ ਦਿੱਤਾ ਜਿਸ ਉਪਰੰਤ ਦੋਵੇਂ ਚੋਰ ਮੌਕੇ ਤੋਂ ਫ਼ਰਾਰ ਹੋ ਗਏ | ਦੁਕਾਨਦਾਰਾਂ ਨੇ ਮੰਗ ਕੀਤੀ ਕਿ ਚੋਰੀ ਦੀ ਵੱਧ ਰਹੀਆਂ ਘਟਨਾਵਾਂ ਨੂੰ ਦੇਖਦੇ ਹੋਏ ਮੰਡੀ ਵਿਚ ਪੀ.ਸੀ.ਆਰ. ਦੀ ਗਸ਼ਤ ਵਧਾਈ ਜਾਵੇ ਤਾਂ ਕਿ ਕੋਈ ਹੋਰ ਵੱਡਾ ਨੁਕਸਾਨ ਨਾ ਹੋ ਸਕੇ |
ਪਿਛਲੀ ਖ਼ਬਰ ਰਾਮਪੁਰ ਜਗੀਰ ਵਿਖੇ ਸਿਖਰ ਦੁਪਹਿਰੇ 4 ਘਰਾਂ ਵਿਚ ਚੋਰੀ ਅਗਲੀ ਖ਼ਬਰ ਪੰਡ ਬਾਗੂਵਾਲ ਦੇ ਨੌਜਵਾਨ ਦੀ ਭੇਦਭਰੀ ਹਾਲਤ 'ਚ ਮੌਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।