23-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-02-2026

ਪੁਲਿਸ ਕਰਮੀਆਂ ਦੀ ਹੱਤਿਆ ਦੇ ਮਾਮਲੇ 'ਚ ਤੀਜਾ ਮੁਲਜ਼ਮ ਇੰਦਰਜੀਤ ਕਾਬੂ

ਅਜੀਤ ਡੈਸਕ 28-02-2026
ਗੁਰਦਾਸਪੁਰ, 27 ਫਰਵਰੀ (ਚੱਕਰਾਜਾ/ ਗੁਰਪ੍ਰਤਾਪ ਸਿੰਘ)-ਬੀਤੀ 21 ਫਰਵਰੀ ਨੂੰ ਸੈਕਿੰਡ ਡਿਫੈਂਸ ਲਾਈਨ 'ਤੇ ਸਥਿਤ ਪੁਲਿਸ ਦੀ ਆਦੀਆਂ ਚੈਕ ਪੋਸਟ 'ਤੇ ਦੋ ਪੁਲਿਸ ਜਵਾਨਾਂ ਦੀ ਹੋਈ ਮੌਤ ਦੇ ਮਾਮਲੇ ਵਿਚ ਪੁਲਿਸ ਵਲੋਂ ਪਿੰਡ ਆਦੀਆਂ ਦੇ ਹੀ ਇੰਦਰਜੀਤ ਸਿੰਘ, ਰਣਜੀਤ ਸਿੰਘ ਅਤੇ ਪਿੰਡ ਆਲੀਨੰਗਲ ਦੇ ਦਿਲਾਵਰ ਸਿੰਘ ਨੂੰ ਨਾਮਜ਼ਦ ਕੀਤਾ ਗਿਆ ਸੀ | ਪੁਲਿਸ ਅਨੁਸਾਰ ਰਣਜੀਤ ਸਿੰਘ ਪੁਲਿਸ ਐਨਕਾਊਾਟਰ ਵਿਚ ਮਾਰਿਆ ਗਿਆ ਸੀ, ਦਿਲਾਵਰ ਸਿੰਘ ਨੂੰ ਕਾਬੂ ਕਰ ਲਿਆ ਗਿਆ ਸੀ, ਜਦੋਂ ਕਿ ਇੰਦਰਜੀਤ ਸਿੰਘ ਫ਼ਰਾਰ ਸੀ, ਜਿਸ ਨੂੰ ਅੱਜ ਪੁਲਿਸ ਵਲੋਂ ਅੰਮਿ੍ਤਸਰ ਤੋਂ ਕਾਬੂ ਕਰਨ ਦੀ ਖ਼ਬਰ ਪ੍ਰਾਪਤ ਹੋਈ ਹੈ | ਬੇਸ਼ੱਕ ਇਸ ਦੇ ਸੰਬੰਧ ਵਿਚ ਪੁਲਿਸ ਵਲੋਂ ਅਜੇ ਤੱਕ ਕੋਈ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਗਈ, ਪਰ ਇੰਦਰਜੀਤ ਸਿੰਘ ਨੂੰ ਗਿ੍ਫ਼ਤਾਰ ਕਰਨ ਦੀਆਂ ਖ਼ਬਰਾਂ ਇਲਾਕੇ ਅੰਦਰ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਹਨ | ਪੁਲਿਸ ਅਨੁਸਾਰ ਇੰਦਰਜੀਤ ਸਿੰਘ ਦੇ ਉੱਪਰ ਪਹਿਲਾਂ ਵੀ ਐੱਨ.ਡੀ.ਪੀ.ਐੱਸ. ਐਕਟ ਤਹਿਤ ਤਿੰਨ ਮਾਮਲੇ ਦਰਜ ਹਨ ਅਤੇ ਉਸ ਦੇ ਪਾਕਿਸਤਾਨੀ ਏਜੰਸੀ ਆਈ.ਐੱਸ.ਆਈ. ਨਾਲ ਸੰਪਰਕ ਹੋਣ ਦੀ ਗੱਲ ਵੀ ਪੁਲਿਸ ਵਲੋਂ ਬੀਤੇ ਦਿਨੀਂ ਪ੍ਰੈੱਸ ਕਾਨਫ਼ਰੰਸ ਦੌਰਾਨ ਕਹੀ ਗਈ ਸੀ |

ਪਿਛਲੀ ਖ਼ਬਰ ਤਾਲਿਬਾਨ ਵਲੋਂ ਇਸਲਾਮਾਬਾਦ 'ਚ ਡਰੋਨ ਹਮਲੇ <br/> ਅਗਲੀ ਖ਼ਬਰ ਹਾਈ ਕੋਰਟ ਵਲੋਂ ਸਵਾਮੀ ਅਵਿਮੁਕਤੇਸ਼ਵਰਾਨੰਦ ਦੀ ਗਿ੍ਫ਼ਤਾਰੀ 'ਤੇ ਰੋਕ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।