23-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-02-2026

ਤਾਲਿਬਾਨ ਵਲੋਂ ਇਸਲਾਮਾਬਾਦ 'ਚ ਡਰੋਨ ਹਮਲੇ <br/>

ਅਜੀਤ ਡੈਸਕ 28-02-2026
ਅੰਮਿ੍ਤਸਰ, 27 ਫਰਵਰੀ (ਸੁਰਿੰਦਰ ਕੋਛੜ)-ਅਫ਼ਗਾਨ ਤਾਲਿਬਾਨ ਨੇ ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਦੇ ਪ੍ਰਮਾਣੂ ਬਿਜਲੀ ਘਰ ਸਮੇਤ ਫ਼ੌਜੀ ਠਿਕਾਣਿਆਂ 'ਤੇ ਡਰੋਨ ਹਵਾਈ ਹਮਲੇ ਕਰਨ ਦਾ ਦਾਅਵਾ ਕੀਤਾ ਹੈ | ਤਾਲਿਬਾਨ ਦੇ ਰੱਖਿਆ ਮੰਤਰਾਲੇ ਅਤੇ ਇਕ ਸਰਕਾਰੀ ਬੁਲਾਰੇ ਨੇ ਰਿਪੋਰਟ ਦਿੱਤੀ ਕਿ ਉਨ੍ਹਾਂ ਨੇ ਪਾਕਿ 'ਚ ਫ਼ੌਜੀ ਠਿਕਾਣਿਆਂ 'ਤੇ ਸਫ਼ਲਤਾ ਪੂਰਵਕ ਡਰੋਨ ਹਵਾਈ ਹਮਲੇ ਕੀਤੇ ਹਨ | ਇਸ ਤੋਂ ਬਾਅਦ ਇਸਲਾਮਾਬਾਦ ਦੇ ਸਾਰੇ ਪ੍ਰਵੇਸ਼ ਰਸਤੇ ਬੰਦ ਕਰ ਦਿੱਤੇ ਗਏ | ਇਸਲਾਮਾਬਾਦ ਦੇ ਪ੍ਰਮਾਣੂ ਬਿਜਲੀ ਘਰ ਸਮੇਤ ਜਮਰੌਦ ਕਾਲੋਨੀ, ਸਵਾਬੀ ਪੁਲਿਸ ਸਟੇਸ਼ਨ ਅਤੇ ਨੌਸ਼ਹਿਰਾ ਕੈਂਟ 'ਤੇ ਵੀ ਡਰੋਨ ਹਮਲੇ ਕੀਤੇ ਜਾਣ ਬਾਰੇ ਦਾਅਵੇ ਕੀਤੇ ਜਾ ਰਹੇ ਹਨ, ਜਿਨ੍ਹਾਂ 'ਚ ਕਈ ਸੁਰੱਖਿਆ ਕਰਮਚਾਰੀ ਮਾਰੇ ਗਏ ਅਤੇ ਜ਼ਖ਼ਮੀ ਹੋਏ ਹਨ | ਚਸ਼ਮਦੀਦ ਗਵਾਹਾਂ ਦੇ ਹਵਾਲੇ ਨਾਲ ਮੀਡੀਆ ਰਿਪੋਰਟਾਂ 'ਚ ਕਿਹਾ ਗਿਆ ਹੈ ਕਿ ਕਈ ਐਂਬੂਲੈਂਸਾਂ ਜਮਰੌਦ ਕਾਲੋਨੀ ਅਤੇ ਸਵਾਬੀ ਪੁਲਿਸ ਸਟੇਸ਼ਨ ਵੱਲ ਜਾਂਦੀਆਂ ਵੇਖੀਆਂ ਗਈਆਂ | ਹਾਲਾਂਕਿ, ਪਾਕਿ ਦੇ ਸੂਚਨਾ ਮੰਤਰੀ ਅਤਾਉੱਲਾ ਤਰਾਰ ਨੇ ਇਨ੍ਹਾਂ ਦਾਅਵਿਆਂ ਨੂੰ ਖ਼ਾਰਜ ਕਰਦੇ ਹੋਏ ਕਿਹਾ ਕਿ ਅੱਤਵਾਦੀਆਂ ਨੇ ਡਰੋਨ ਦੀ ਵਰਤੋਂ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਉਨ੍ਹਾਂ ਨੂੰ ਐਂਟੀ-ਡਰੋਨ ਸਿਸਟਮ ਦੁਆਰਾ ਨਿਸ਼ਾਨਾ ਬਣਾ ਕੇ ਡੇਗ ਦਿੱਤਾ ਗਿਆ ਅਤੇ ਕੋਈ ਜਾਨੀ ਨੁਕਸਾਨ ਨਹੀਂ ਹੋਇਆ |

ਪਿਛਲੀ ਖ਼ਬਰ ਪਾਕਿ ਵਲੋਂ ਅਫ਼ਗਾਨਿਸਤਾਨ ਖ਼ਿਲਾਫ਼ ਖੁੱਲ੍ਹੀ ਜੰਗ ਦਾ ਐਲਾਨ-ਹਵਾਈ ਹਮਲਿਆਂ 'ਚ 274 ਹਲਾਕ <br/> ਅਗਲੀ ਖ਼ਬਰ ਪੁਲਿਸ ਕਰਮੀਆਂ ਦੀ ਹੱਤਿਆ ਦੇ ਮਾਮਲੇ 'ਚ ਤੀਜਾ ਮੁਲਜ਼ਮ ਇੰਦਰਜੀਤ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।