ਹੈਦਰਾਬਾਦ, 27 ਫਰਵਰੀ (ਪੀ.ਟੀ.ਆਈ.)-ਤੇਲੰਗਾਨਾ ਜਾਗਿ੍ਤੀ ਦੀ ਪ੍ਰਧਾਨ ਕੇ. ਕਵਿਤਾ ਨੇ ਦਿੱਲੀ ਆਬਕਾਰੀ ਨੀਤੀ ਮਾਮਲੇ 'ਚ ਬਰੀ ਹੋਣ 'ਤੇ ਰਾਹਤ ਪ੍ਰਗਟ ਕੀਤੀ ਤੇ ਕਿਹਾ ਕਿ ਨਿਆਂਪਾਲਿਕਾ ਨੇ ਇਸ ਮਾਮਲੇ ਵਿੱਚ 'ਝੂਠ ਦਾ ਜਾਲ' ਤੋੜ ਦਿੱਤਾ ਹੈ¢ ਬੀ. ਆਰ. ਐੱਸ. ਪ੍ਰਧਾਨ ਅਤੇ ਤੇਲੰਗਾਨਾ ਦੇ ਸਾਬਕਾ ਮੁੱਖ ਮੰਤਰੀ ਕੇ. ਚੰਦਰਸ਼ੇਖਰ ਰਾਓ ਦੀ ਬੇਟੀ ਕਵਿਤਾ ਨੇ ਕਿਹਾ ਕਿ ਉਨ੍ਹਾਂ ਨੇ ਹਮੇਸ਼ਾ ਕਿਹਾ ਹੈ ਕਿ ਇਹ ਮਾਮਲਾ ਰਾਜਨੀਤਿਕ ਤÏਰ 'ਤੇ ਪ੍ਰੇਰਿਤ ਸੀ ਅਤੇ ਰਾਜਨੀਤਿਕ ਬਦਲਾ ਲੈਣ ਲਈ 'ਵਿਰੋਧੀ ਧਿਰਾਂ' 'ਤੇ ਥੋਪਿਆ ਗਿਆ ਸੀ¢