23-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-02-2026

ਡੁਰੰਡ ਲਾਈਨ ਦੇ ਹੱਲ ਬਿਨਾਂ ਪਾਕਿ ਤੇ ਅਫ਼ਗਾਨ ਵਿਚਕਾਰ ਜੰਗਬੰਦੀ ਸੰਭਵ ਨਹੀਂ <br/>

ਅਜੀਤ ਡੈਸਕ 28-02-2026
ਸੁਰਿੰਦਰ ਕੋਛੜ
ਅੰਮਿ੍ਤਸਰ, 27 ਫਰਵਰੀ-ਪਾਕਿਸਤਾਨ ਅਤੇ ਅਫ਼ਗਾਨਿਸਤਾਨ ਵਿਚਕਾਰ ਹਾਲ ਹੀ ਦੇ ਸਾਲਾਂ 'ਚ ਜ਼ਿਆਦਾਤਰ ਸਰਹੱਦੀ ਝੜਪਾਂ ਡੁਰੰਡ ਲਾਈਨ ਦੇ ਨਾਲ ਕੰਡਿਆਲੀ ਤਾਰ ਲਗਾਉਣ ਅਤੇ ਉੱਥੇ ਫ਼ੌਜੀ ਚੌਕੀਆਂ ਸਥਾਪਿਤ ਕਰਨ ਨੂੰ ਲੈ ਕੇ ਹੋਈਆਂ ਹਨ | ਦੋਵਾਂ ਗੁਆਂਢੀ ਮੁਲਕਾਂ 'ਚ ਇਸ ਡੁਰੰਡ ਲਾਈਨ ਦੇ ਹੱਲ ਤੋਂ ਬਿਨਾਂ ਜੰਗਬੰਦੀ ਸੰਭਵ ਨਹੀਂ ਹੈ ਅਤੇ ਇਸ ਮਾਮਲੇ ਨੂੰ ਲੈ ਕੇ ਜੰਗਾਂ ਤੇ ਖ਼ੂਨੀ ਝੜਪਾਂ ਦੇ ਅਗਲੇ ਕਈ ਦਹਾਕਿਆਂ ਤੱਕ ਨਿਰੰਤਰ ਜਾਰੀ ਰਹਿਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ | ਦਰਅਸਲ, ਪਾਕਿ ਤੇ ਅਫ਼ਗਾਨਿਸਤਾਨ ਦੋਵੇਂ ਗੁਆਂਢੀ 2,640 ਕਿੱਲੋਮੀਟਰ ਤੋਂ ਵੱਧ ਦੀ ਸਰਹੱਦ ਸਾਂਝੀ ਕਰਦੇ ਹਨ, ਜਿਸ ਨੂੰ ਡੁਰੰਡ ਲਾਈਨ ਕਿਹਾ ਜਾਂਦਾ ਹੈ | ਬਿ੍ਟਿਸ਼ ਸਰਕਾਰ ਨੇ ਸੰਨ 1893 'ਚ ਅਫ਼ਗਾਨਿਸਤਾਨ ਨਾਲ ਇਹ ਸਰਹੱਦ ਬਣਾਈ ਸੀ ਤਾਂ ਜੋ ਉਸ ਸਮੇਂ ਭਾਰਤ ਦੇ ਉੱਤਰ-ਪੱਛਮੀ ਹਿੱਸਿਆਂ 'ਤੇ ਨਿਯੰਤਰਨ ਮਜ਼ਬੂਤ ਕੀਤਾ ਜਾ ਸਕੇ | ਇਹ ਸਮਝੌਤਾ ਕਾਬੁਲ 'ਚ ਬਿ੍ਟਿਸ਼ ਭਾਰਤ ਦੇ ਤਤਕਾਲੀ ਵਿਦੇਸ਼ ਸਕੱਤਰ ਸਰ ਮੋਰਟੀਮਰ ਡੁਰੰਡ ਅਤੇ ਅਮੀਰ ਅਬਦੁਰ ਰਹਿਮਾਨ ਖ਼ਾਨ ਵਿਚਕਾਰ ਹੋਇਆ ਸੀ | ਡੁਰੰਡ ਲਾਈਨ ਪਸ਼ਤੂਨ ਨਸਲੀ ਖੇਤਰਾਂ ਨੂੰ ਦੋ ਹਿੱਸਿਆਂ 'ਚ ਵੰਡਦੀ ਹੈ | ਹਾਲਾਂਕਿ, ਇਸ ਬਸਤੀਵਾਦੀ ਯੁੱਗ ਦੀ ਸਰਹੱਦ ਨੂੰ ਅਫ਼ਗਾਨਿਸਤਾਨ ਨੇ ਕਦੇ ਵੀ ਆਪਣੇ ਭਾਵਨਾਤਮਕ ਅਤੇ ਇਤਿਹਾਸਕ ਸੰਬੰਧ ਕਾਰਨ ਰਸਮੀ ਤੌਰ 'ਤੇ ਮਾਨਤਾ ਨਹੀਂ ਦਿੱਤੀ | ਆਪਣੀ ਸ਼ੁਰੂਆਤ ਤੋਂ ਹੀ ਕਾਬੁਲ 'ਤੇ ਰਾਜ ਕਰਨ ਵਾਲੀ ਹਰ ਸਰਕਾਰ ਨੇ ਬਿ੍ਟਿਸ਼ ਸ਼ਾਸਨ ਦੌਰਾਨ ਖਿੱਚੀ ਗਈ ਡੁਰੰਡ ਲਾਈਨ ਨੂੰ ਸਵੀਕਾਰ ਕਰਨ ਤੋਂ ਇਨਕਾਰ ਕੀਤਾ ਹੈ | ਸੰਨ 1923 'ਚ ਰਾਜਾ ਅਮਾਨਉੱਲਾ ਦੇ ਰਾਜ ਤੋਂ ਲੈ ਕੇ ਮੌਜੂਦਾ ਤਾਲਿਬਾਨ ਸਰਕਾਰ ਤੱਕ ਡੁਰੰਡ ਲਾਈਨ ਨੂੰ ਲੈ ਕੇ ਸਭ ਦੀ ਇਹੋ ਧਾਰਨਾ ਹੈ | ਹਾਲਾਂਕਿ, ਪਾਕਿ ਇਸ ਨੂੰ ਡੁਰੰਡ ਲਾਈਨ ਨਹੀਂ ਕਹਿੰਦਾ ਹੈ, ਸਗੋਂ ਇਸ ਨੂੰ ਇਕ ਕੌਮਾਂਤਰੀ ਸਰਹੱਦ ਮੰਨਦਾ ਹੈ | ਪਾਕਿ ਦਾ ਦਾਅਵਾ ਹੈ ਕਿ ਇਸ ਸਰਹੱਦ ਨੂੰ ਕੌਮਾਂਤਰੀ ਪੱਧਰ 'ਤੇ ਮਾਨਤਾ ਪ੍ਰਾਪਤ ਹੈ |

ਪਿਛਲੀ ਖ਼ਬਰ ਕਾਂਗਰਸ ਨੇ ਏ.ਆਈ. ਸੰਮੇਲਨ 'ਚ ਭਾਰਤ ਦੇ ਅਕਸ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ-ਮੋਦੀ ਅਗਲੀ ਖ਼ਬਰ ਨਿਆਂਪਾਲਿਕਾ ਨੇ ਝੂਠ ਦਾ ਜਾਲ ਤੋੜਿਆ-ਕਵਿਤਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।