ਨਵੀਂ ਦਿੱਲੀ, 27 ਫਰਵਰੀ (ਏਜੰਸੀ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਕਾਂਗਰਸ 'ਤੇ ਤਿੱਖਾ ਹਮਲਾ ਕੀਤਾ ਅਤੇ ਇਸ ਨੂੰ 21 ਫਰਵਰੀ ਨੂੰ ਸਮਾਪਤ ਹੋਏ ਏ.ਆਈ. ਇੰਪੈਕਟ ਸੰਮੇਲਨ 'ਚ ਭਾਰਤ ਦੇ ਅਕਸ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰਨ ਲਈ ਭਾਰਤ ਦੀ ਸਭ ਤੋਂ ਪੁਰਾਣੀ ਪਾਰਟੀ ਕਿਹਾ | ਏ.ਆਈ. ਸੰਮੇਲਨ 'ਚ ਯੂਥ ਕਾਂਗਰਸ ਦੇ ਕਮੀਜ਼ ਰਹਿਤ ਵਿਰੋਧ ਨੂੰ ਗੰਦੀ ਰਣਨੀਤੀ ਦੱਸਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਇਸ ਦੀ ਵਰਤੋਂ ਅਜਿਹੇ ਸਮੇਂ ਕੀਤੀ ਜਦੋਂ ਭਾਰਤ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਯੁੱਗ 'ਚ ਗੱਲਬਾਤ ਨੂੰ ਆਕਾਰ ਦੇ ਰਿਹਾ ਹੈ | ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਭਾਰਤ 'ਚ ਏ.ਆਈ. ਸੰਮੇਲਨ ਇੱਕ ਵੱਡਾ ਜਸ਼ਨ ਸੀ | ਇਹ ਪੂਰੇ ਦੇਸ਼ ਲਈ ਬਹੁਤ ਮਾਣ ਦਾ ਪਲ ਸੀ, ਪਰ ਦੇਸ਼ ਦੀ ਸਭ ਤੋਂ ਪੁਰਾਣੀ ਪਾਰਟੀ ਕਾਂਗਰਸ ਨੇ ਸਮਾਗਮ ਨੂੰ ਵਿਗਾੜਨ ਦੀ ਕੋਸ਼ਿਸ਼ ਕੀਤੀ | ਵਿਦੇਸ਼ੀ ਮਹਿਮਾਨਾਂ ਦੇ ਸਾਹਮਣੇ ਕਾਂਗਰਸ ਨੇ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ | ਉਨ੍ਹਾਂ ਨੇ ਸਿਰਫ਼ ਕੱਪੜੇ ਹੀ ਨਹੀਂ ਉਤਾਰੇ, ਸਗੋਂ ਆਪਣੇ ਵਿਚਾਰਧਾਰਕ ਦੀਵਾਲੀਆਪਨ ਨੂੰ ਪੂਰੀ ਤਰ੍ਹਾਂ ਉਜਾਗਰ ਵੀ ਕੀਤਾ | ਕਾਂਗਰਸ ਦੇ ਇਸ ਕੰਮ ਨੇ ਦੇਸ਼ ਭਰ 'ਚ ਭਾਰੀ ਗੁੱਸਾ ਪੈਦਾ ਕਰ ਦਿੱਤਾ ਹੈ | ਉਹ ਨਿਊਜ਼ 18 ਰਾਈਜ਼ਿੰਗ ਭਾਰਤ ਸੰਮੇਲਨ 'ਚ ਬੋਲ ਰਹੇ ਸਨ | ਪ੍ਰਧਾਨ ਮੰਤਰੀ ਨੇ ਕਿਹਾ ਕਿ ਕਾਂਗਰਸ ਨੇ ਏ.ਆਈ. ਸੰਮੇਲਨ 'ਚ ਜੋ ਕੀਤਾ ਉਹ ਪਾਰਟੀ ਦੀ ਅਸਫਲਤਾ ਅਤੇ ਨਿਰਾਸ਼ਾ ਦਾ ਨਤੀਜਾ ਸੀ | ਉਨ੍ਹਾਂ ਕਿਹਾ ਕਿ ਆਪਣੇ ਹੰਕਾਰ 'ਚ ਕਾਂਗਰਸ ਵਿਸ਼ਵ ਪੱਧਰ 'ਤੇ ਦੇਸ਼ ਦੇ ਅਕਸ ਨੂੰ ਖਰਾਬ ਕਰ ਰਹੀ ਹੈ |