23-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-02-2026

ਹਵਾਈ ਫ਼ੌਜ ਵਲੋਂ 'ਵਾਯੂ ਸ਼ਕਤੀ' ਅਭਿਆਸ ਪੋਖਰਣ ਰੇਂਜ ਤੋਂ ਹੋਇਆ ਸ਼ੁਰੂ

ਅਜੀਤ ਡੈਸਕ 28-02-2026
ਜੈਸਲਮੇਰ (ਰਾਜਸਥਾਨ), 27 ਫਰਵਰੀ (ਪੀ.ਟੀ.ਆਈ.)-ਹਵਾਈ ਫ਼ੌਜ ਦਾ ਸੈਨਿਕ ਪ੍ਰਦਰਸ਼ਨ ਅਭਿਆਸ (ਵਾਯੂ ਸ਼ਕਤੀ) ਸ਼ੁੱਕਰਵਾਰ ਨੂੰ ਭਾਰਤ-ਪਾਕਿਸਤਾਨ ਸਰਹੱਦ ਦੇ ਨੇੜੇ ਪੱਛਮੀ ਰਾਜਸਥਾਨ ਦੇ ਪੋਖਰਣ ਰੇਂਜ 'ਤੇ ਰਾਸ਼ਟਰਪਤੀ ਦਰੋਪਦੀ ਮੁਰਮੂ ਦੀ ਮੌਜੂਦਗੀ ਵਿਚ ਸ਼ੁਰੂ ਹੋਇਆ | ਇਸ ਵਾਯੂ ਸ਼ਕਤੀ ਪ੍ਰਦਰਸ਼ਨ ਦੌਰਾਨ ਰੱਖਿਆ ਮੰਤਰੀ ਰਾਜਨਾਥ ਸਿੰਘ, ਭਾਰਤੀ ਹਵਾਈ ਫ਼ੌਜ ਮੁਖੀ ਏਅਰ ਮਾਰਸ਼ਲ ਏ.ਪੀ. ਸਿੰਘ, ਰਾਜਸਥਾਨ ਦੇ ਰਾਜਪਾਲ ਹਰੀਭਾਊ ਬਾਗੜੇ ਅਤੇ ਕੇਂਦਰੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਵੀ ਹਾਜ਼ਰ ਸਨ | ਇਸ ਦਿਨ-ਰਾਤ ਦੇ ਪ੍ਰਦਰਸ਼ਨ ਵਿਚ ਭਾਰਤੀ ਹਵਾਈ ਫ਼ੌਜ ਦੇ ਲੜਾਕੂ ਜਹਾਜ਼, ਟਰਾਂਸਪੋਰਟ ਜਹਾਜ਼ ਅਤੇ ਹੈਲੀਕਾਪਟਰ ਹਿੱਸਾ ਲੈ ਰਹੇ ਹਨ, ਜਿਸ ਵਿਚ ਤਾਲਮੇਲ ਵਾਲੇ ਕਾਰਜ ਸ਼ਾਮਿਲ ਹਨ | ਇਸ ਦਾ ਉਦੇਸ਼ ਸੰਚਾਲਨ ਤਿਆਰੀ, ਸ਼ੁੱਧਤਾ ਨਾਲ ਹਮਲਾ ਕਰਨ ਦੀ ਸਮਰੱਥਾ ਅਤੇ ਤੇਜ਼ ਪ੍ਰਤੀਕਿਰਿਆ ਵਿਧੀਆਂ ਨੂੰ ਪ੍ਰਮਾਣਿਤ ਕਰਨਾ ਹੈ | 'ਵਾਯੂ ਸ਼ਕਤੀ' ਦਾ ਉਦੇਸ਼ ਭਾਰਤੀ ਹਵਾਈ ਸੈਨਾ ਦੀ ਸੰਚਾਲਨ ਤਿਆਰੀ, ਸ਼ੁੱਧਤਾ ਨਾਲ ਹਮਲਾ ਕਰਨ ਦੀ ਸਮਰੱਥਾ ਅਤੇ ਬਹੁ-ਡੋਮੇਨ ਕਾਰਜ ਕਰਨ ਦੀ ਯੋਗਤਾ ਦਾ ਪ੍ਰਦਰਸ਼ਨ ਕਰਨਾ ਹੈ |

ਪਿਛਲੀ ਖ਼ਬਰ Gurdwara Bangla Sahib Delhi ਤੋਂ Gurbani Vichar ਦਾ ਸਿੱਧਾ ਪ੍ਰਸਾਰਣ ਅਗਲੀ ਖ਼ਬਰ ਰਾਸ਼ਟਰਪਤੀ ਨੇ ਜੈਸਲਮੇਰ 'ਚ ਭਾਰਤ-ਪਾਕਿ ਸਰਹੱਦ ਨੇੜੇ ਲੜਾਕੂ ਹੈਲੀਕਾਪਟਰ 'ਪ੍ਰਚੰਡ' 'ਚ ਭਰੀ ਉਡਾਣ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।