ਦੁਬਈ, 1 ਮਾਰਚ (ਏਜੰਸੀ)-ਈਰਾਨੀ ਸਰਕਾਰੀ ਮੀਡੀਆ ਦਾ ਕਹਿਣਾ ਹੈ ਕਿ ਦੱਖਣੀ ਈਰਾਨ 'ਚ ਇਕ ਸਕੂਲ 'ਤੇ ਅਮਰੀਕਾ ਅਤੇ ਇਜ਼ਰਾਈਲ ਵਲੋਂ ਬੀਤੇ ਕੱਲ੍ਹ ਕੀਤੇ ਹਵਾਈ ਹਮਲੇ 'ਚ ਬੱਚਿਆਂ ਸਮੇਤ ਮਰਨ ਵਾਲਿਆਂ ਦੀ ਗਿਣਤੀ 165 ਹੋ ਗਈ ਹੈ | ਅਮਰੀਕੀ ਫ਼ੌਜ ਦੀ ਸੈਂਟਰਲ ਕਮਾਂਡ (ਸੈਂਟਕਾਮ) ਨੇ ਕਿਹਾ ਕਿ ਉਹ ਇਸ ਘਟਨਾ ਦੀਆਂ ਰਿਪੋਰਟਾਂ ਦੀ ਜਾਂਚ ਕਰ ਰਹੀ ਹੈ, ਜਦੋਂਕਿ ਇਜ਼ਰਾਈਲ ਦੀ ਫ਼ੌਜ ਨੇ ਕਿਹਾ ਕਿ ਉਹ ਖੇਤਰ 'ਚ ਕਿਸੇ ਵੀ ਅਜਿਹੀ ਕਾਰਵਾਈ ਬਾਰੇ ਜਾਣੂ ਨਹੀਂ ਹੈ | ਲੜਕੀਆਂ ਦਾ ਸਕੂਲ ਮੀਨਾਬ 'ਚ ਸਥਿਤ ਇਸਲਾਮਿਕ ਰੈਵੋਲਿਊਸ਼ਨਰੀ ਗਾਰਡ ਕੋਰ (ਆਈ.ਆਰ.ਜੀ.ਸੀ.) ਬੇਸ ਦੇ ਨੇੜੇ ਸਥਿਤ ਸੀ | ਜਾਣਕਾਰੀ ਅਨੁਸਾਰ ਸਨਿਚਰਵਾਰ ਤੋਂ ਹੁਣ ਤੱਕ ਈਰਾਨ 'ਚ ਹਵਾਈ ਹਮਲਿਆਂ 'ਚ ਘੱਟੋ-ਘੱਟ 201 ਲੋਕ ਮਾਰੇ ਗਏ ਹਨ, ਜਦੋਂਕਿ 747 ਜ਼ਖ਼ਮੀ ਹੋਏ ਹਨ |