22-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-03-2026

ਭਾਰਤ 'ਤੇ ਤੇਲ ਸਪਲਾਈ ਦਾ ਸੰਕਟ ਤੁਰੰਤ ਨਹੀਂ

ਅਜੀਤ ਡੈਸਕ 02-03-2026
ਨਵੀਂ ਦਿੱਲੀ, 1 ਮਾਰਚ (ਪੀ. ਟੀ. ਆਈ.)-ਈਰਾਨ ਅਤੇ 'ਸਟ੍ਰੇਟ ਆਫ਼ ਹੋਰਮੁਜ਼' ਆਲੇ-ਦੁਆਲੇ ਵਧਦੇ ਤਣਾਅ ਦੇ ਬਾਵਜੂਦ ਭਾਰਤ ਨੂੰ ਤੇਲ ਸਪਲਾਈ ਵਿਚ ਕਿਸੇ ਵੀ ਤੁਰੰਤ ਭੌਤਿਕ ਰੁਕਾਵਟ ਦਾ ਸਾਹਮਣਾ ਕਰਨ ਦੀ ਸੰਭਾਵਨਾ ਨਹੀਂ ਹੈ | ਭਾਰਤੀ ਰਿਫਾਇਨਰਾਂ ਕੋਲ ਇਸ ਸਮੇਂ ਘੱਟੋ-ਘੱਟ 10 ਦਿਨਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਕਾਫ਼ੀ ਕੱਚੇ ਤੇਲ ਪਿਆ ਹੈ, ਜਿਸ ਵਿਚ ਤੇਲ ਦਾ ਸਟਾਕ 5-7 ਦਿਨਾਂ ਨੂੰ ਕਵਰ ਕਰਦਾ ਹੈ | ਜ਼ਿਕਰਯੋਗ ਹੈ ਕਿ 'ਸਟੇ੍ਰਟ ਆਫ਼ ਹੋਰਮੁਜ਼' ਦੁਨੀਆ ਦੇ ਲਗਭਗ 20 ਫ਼ੀਸਦੀ ਪੈਟਰੋਲੀਅਮ ਤਰਲ ਪਦਾਰਥਾਂ ਅਤੇ ਗਲੋਬਲ ਐਲ.ਐਨ.ਜੀ. ਸ਼ਿਪਮੈਂਟਾਂ ਦਾ ਲਗਭਗ ਪੰਜਵਾਂ ਹਿੱਸਾ ਸੰਭਾਲਦਾ ਹੈ ਅਤੇ ਭਾਰਤ ਦੇ ਕੱਚੇ ਤੇਲ ਦੀ ਦਰਾਮਦ ਦਾ ਲਗਭਗ 50 ਫ਼ੀਸਦੀ ਇਸ ਰਸਤੇ ਰਾਹੀਂ ਲੰਘਦਾ ਹੈ, ਜੋ ਜ਼ਿਆਦਾਤਰ ਇਰਾਕ, ਸਾਊਦੀ ਅਰਬ, ਯੂ.ਏ.ਈ. ਅਤੇ ਕੁਵੈਤ ਤੋਂ ਪ੍ਰਾਪਤ ਹੁੰਦਾ ਹੈ | ਭਾਰਤ ਦੇ ਲਗਭਗ 60 ਫ਼ੀਸਦੀ ਐਲ.ਐਨ.ਜੀ. ਦਰਾਮਦ ਅਤੇ ਇਸ ਦੀਆਂ ਲਗਭਗ ਸਾਰੀਆਂ ਐਲ.ਪੀ.ਜੀ. ਸ਼ਿਪਮੈਂਟਾਂ ਵੀ 'ਸਟ੍ਰੇਟ ਆਫ਼ ਹੋਰਮੁਜ਼' ਤੋਂ ਲੰਘਦੀਆਂ ਹਨ |

ਪਿਛਲੀ ਖ਼ਬਰ ਈਰਾਨ 'ਚ ਲੜਕੀਆਂ ਦੇ ਸਕੂਲ 'ਤੇ ਹਮਲੇ 'ਚ ਮਰਨ ਵਾਲਿਆਂ ਦੀ ਗਿਣਤੀ 165 ਹੋਈ ਅਗਲੀ ਖ਼ਬਰ ਓਮਾਨ ਤੱਟ 'ਤੇ 15 ਭਾਰਤੀ ਚਾਲਕ ਦਲ ਦੇ ਮੈਂਬਰਾਂ ਵਾਲੇ ਤੇਲ ਟੈਂਕਰ 'ਤੇ ਹਮਲਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।