ਨਵੀਂ ਦਿੱਲੀ, 1 ਮਾਰਚ (ਪੀ. ਟੀ. ਆਈ.)-ਓਮਾਨ ਦੇ ਮੁਸੰਦਾਮ ਤੱਟ ਦੇ ਨੇੜੇ ਈਰਾਨੀ ਫ਼ੌਜ ਨੇ 15 ਭਾਰਤੀ ਚਾਲਕ ਦਲ ਦੇ ਮੈਂਬਰਾਂ ਵਾਲੇ ਇਕ ਪਲਾਉ ਝੰਡੇ ਵਾਲੇ ਤੇਲ ਟੈਂਕਰ 'ਤੇ ਹਮਲਾ ਕੀਤਾ, ਜਿਸ ਕਾਰਨ 4 ਲੋਕ ਜ਼ਖ਼ਮੀ ਹੋ ਗਏ | ਓਮਾਨੀ ਅਧਿਕਾਰੀਆਂ ਨੇ ਦੱਸਿਆ ਕਿ ਤੇਲ ਟੈਂਕਰ ਸਕਾਈਲਾਈਟ 'ਤੇ ਮੁਸੰਦਾਮ ਗਵਰਨੋਰੇਟ 'ਚ ਖਾਸਾਬ ਬੰਦਰਗਾਹ ਤੋਂ ਲਗਭਗ 5 ਸਮੁੰਦਰੀ ਮੀਲ ਉੱਤਰ 'ਚ ਹਮਲਾ ਹੋਇਆ ਸੀ | ਤੇਲ ਟੈਂਕਰ 'ਤੇ 15 ਭਾਰਤੀ ਤੇ 5 ਈਰਾਨੀ ਨਾਗਰਿਕਾਂ ਸਮੇਤ ਕੁੱਲ 20 ਵਿਅਕਤੀ ਸਵਾਰ ਸਨ ਅਤੇ ਇਨ੍ਹਾਂ ਸਾਰਿਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ |