29-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-03-2026

ਭਾਰਤੀ ਏਅਰਲਾਈਨਾਂ ਅੱਜ ਮੱਧ ਪੂਰਬ ਲਈ ਚਲਾਉਣਗੀਆਂ 58 ਉਡਾਣਾਂ

ਅਜੀਤ ਡੈਸਕ 04-03-2026
ਨਵੀਂ ਦਿੱਲੀ, 3 ਮਾਰਚ (ਪੀ. ਟੀ. ਆਈ.)-ਭਾਰਤ ਸਰਕਾਰ ਨੇ ਮੱਧ ਪੂਰਬ ਵਿਚ ਚੱਲ ਰਹੀ ਜੰਗ ਦੌਰਾਨ ਦੱਸਿਆ ਕਿ ਭਾਰਤੀ ਏਅਰਲਾਈਨਜ਼ ਨੇ ਆਪਣੇ ਸ਼ਡਿਊਲ 'ਚ ਬਦਲਾਅ ਕੀਤੇ ਹਨ ਅਤੇ ਉਹ 4 ਮਾਰਚ (ਬੁੱਧਵਾਰ) ਨੂੰ 58 ਉਡਾਣਾਂ ਚਲਾਉਣ ਦੀ ਯੋਜਨਾ ਬਣਾ ਰਹੀਆਂ ਹਨ | ਇਹ ਫੈਸਲਾ ਉਥੇ ਫਸੇ ਭਾਰਤੀ ਯਾਤਰੀਆਂ ਨੂੰ ਸੁਰੱਖਿਅਤ ਵਾਪਸ ਲਿਆਉਣ ਅਤੇ ਜ਼ਰੂਰੀ ਆਵਾਜਾਈ ਨੂੰ ਬਹਾਲ ਕਰਨ ਲਈ ਲਿਆ ਗਿਆ ਹੈ | ਇਨ੍ਹਾਂ 58 ਉਡਾਣਾਂ ਵਿਚੋਂ 30 ਉਡਾਣਾਂ ਇੰਡੀਗੋ ਦੀਆਂ ਅਤੇ 23 ਉਡਾਣਾਂ ਏਅਰ ਇੰਡੀਆ ਤੇ ਏਅਰ ਇੰਡੀਆ ਐਕਸਪ੍ਰੈਸ ਦੀਆਂ ਹੋਣਗੀਆਂ | ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੇ ਦੱਸਿਆ ਕਿ ਜੰਗ ਕਾਰਨ ਕਈ ਦੇਸ਼ਾਂ ਦੇ ਹਵਾਈ ਰਸਤੇ ਬੰਦ ਹੋਣ ਕਾਰਨ ਹੁਣ ਤੱਕ ਭਾਰਤੀ ਏਅਰਲਾਈਨਜ਼ ਦੀਆਂ 1,221 ਅਤੇ ਵਿਦੇਸ਼ੀ ਕੰਪਨੀਆਂ ਦੀਆਂ 388 ਉਡਾਣਾਂ ਰੱਦ ਹੋ ਚੁੱਕੀਆਂ ਹਨ | ਹਾਲਾਤ ਨੂੰ ਦੇਖਦੇ ਹੋਏ ਹੁਣ ਉਡਾਣਾਂ ਨੂੰ ਬਦਲਵੇਂ ਰਸਤਿਆਂ ਰਾਹੀਂ ਚਲਾਇਆ ਜਾ ਰਿਹਾ ਹੈ ਤਾਂ ਕਿ ਖ਼ਤਰਨਾਕ ਇਲਾਕਿਆਂ ਤੋਂ ਬਚਿਆ ਜਾ ਸਕੇ |

ਪਿਛਲੀ ਖ਼ਬਰ ਰੱਖਿਆ ਮੰਤਰਾਲੇ ਵਲੋਂ 6 ਫ਼ੌਜੀ ਹੈਲੀਕਾਪਟਰ ਤੇ ਮਿਜ਼ਾਈਲਾਂ ਦੀ ਖ਼ਰੀਦ ਲਈ 5083 ਕਰੋੜ ਦੇ ਸਮਝੌਤੇ ਅਗਲੀ ਖ਼ਬਰ ਹੋਲਾ ਮਹੱਲਾ ਮੌਕੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਵੱਡੀ ਗਿਣਤੀ 'ਚ ਸੰਗਤ ਨਤਮਸਤਕ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।