05-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-03-2026

ਜੈਸ਼ੰਕਰ ਵਲੋਂ ਕੈਨੇਡਾ ਦੀ ਵਿਦੇਸ਼ ਮੰਤਰੀ ਅਨੀਤਾ ਆਨੰਦ ਨਾਲ ਮੁਲਾਕਾਤ

ਅਜੀਤ ਡੈਸਕ 28-03-2026
ਪੈਰਿਸ, 27 ਮਾਰਚ (ਪੀ. ਟੀ. ਆਈ.)-ਫਰਾਂਸ 'ਚ ਜੀ7 ਮੀਟਿੰਗ ਦੇ ਹਾਸ਼ੀਏ 'ਤੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਤੇ ਉਨ੍ਹਾਂ ਦੀ ਕੈਨੇਡੀਅਨ ਹਮਰੁਤਬਾ ਅਨੀਤਾ ਆਨੰਦ ਵਿਚਕਾਰ ਹੋਈ ਗੱਲਬਾਤ ਦੌਰਾਨ ਪੱਛਮੀ ਏਸ਼ੀਆ ਸੰਕਟ ਤੇ ਇਸ ਦੇ ਨਤੀਜੇ ਪ੍ਰਮੁੱਖਤਾ ਨਾਲ ਵਿਚਾਰੇ ਗਏ | ਜੈਸ਼ੰਕਰ ਵੀਰਵਾਰ ਨੂੰ ਜੀ7 ਵਿਦੇਸ਼ ਮੰਤਰੀਆਂ ਦੀ ਮੀਟਿੰਗ ਲਈ ਇੱਥੇ ਪਹੁੰਚੇ | ਕੈਨੇਡੀਅਨ ਵਿਦੇਸ਼ ਮੰਤਰੀ ਨੇ ਇਕ ਐਕਸ ਪੋਸਟ 'ਚ ਕਿਹਾ ਇਸ ਮੀਟਿੰਗ ਤੋਂ ਪਰ੍ਹੇ ਉਹ ਜੈਸ਼ੰਕਰ ਨੂੰ ਮਿਲੇ ਤੇ ਦੋਵਾਂ ਨੇ ਇਸ ਸਾਲ ਦੇ ਸ਼ੁਰੂ 'ਚ ਭਾਰਤ ਦੀ ਸਾਡੀ ਫੇਰੀ ਦੌਰਾਨ ਸਾਡੇ ਪ੍ਰਧਾਨ ਮੰਤਰੀਆਂ ਦੁਆਰਾ ਅੱਗੇ ਵਧਾਈ ਗਈ ਭਾਈਵਾਲੀ 'ਤੇ ਚਰਚਾ ਕੀਤੀ | ਉਨ੍ਹਾਂ ਕਿਹਾ ਕਿ ਅਸੀਂ 'ਵਪਾਰ, ਮੱਧ ਪੂਰਬ ਦੀ ਸਥਿਤੀ ਤੇ ਮਹੱਤਵਪੂਰਨ ਖੇਤਰਾਂ 'ਤੇ ਵੀ ਚਰਚਾ ਕੀਤੀ ਜਿੱਥੇ ਅਸੀਂ ਸਹਿਯੋਗ ਨੂੰ ਡੂੰਘਾ ਕਰ ਸਕਦੇ ਹਾਂ, ਜਿਸ 'ਚ ਮਹੱਤਵਪੂਰਨ ਖਣਿਜ, ਖੇਤੀਬਾੜੀ ਤੇ ਸਿੱਖਿਆ ਸ਼ਾਮਿਲ ਹੈ | ਦੋ-ਰੋਜ਼ਾ ਜੀ7 ਮੀਟਿੰਗ 'ਚ ਜੈਸ਼ੰਕਰ ਪੱਛਮੀ ਏਸ਼ੀਆ ਸੰਕਟ 'ਤੇ ਚਰਚਾ ਕਰਨਗੇ, ਜਿਸ 'ਚ ਇਹ ਯਕੀਨੀ ਬਣਾਉਣ ਲਈ ਯਤਨਾਂ ਦੇ ਤਾਲਮੇਲ 'ਤੇ ਧਿਆਨ ਕੇਂਦਰਿਤ ਕੀਤਾ ਜਾਵੇਗਾ ਕਿ ਹੋਰਮੁਜ਼ ਜਲਡਮਰੂ ਅੰਤਰਰਾਸ਼ਟਰੀ ਸ਼ਿਪਿੰਗ ਲਈ ਖੁੱਲ੍ਹਾ ਰਹੇ |

ਪਿਛਲੀ ਖ਼ਬਰ ਰਾਜਨਾਥ ਦੀ ਅਗਵਾਈ 'ਚ ਮੰਤਰੀਆਂ ਦਾ ਗੈਰ-ਰਸਮੀ ਸਮੂਹ ਸਥਾਪਤ-ਅਮਿਤ ਸ਼ਾਹ ਮੈਂਬਰ ਹੋਣਗੇ ਅਗਲੀ ਖ਼ਬਰ ਸੰਸਦੀ ਕਮੇਟੀ ਨੇ ਅੱਧੇ ਤੋਂ ਵੱਧ ਹਵਾਈ ਜਹਾਜ਼ ਨੁਕਸਦਾਰ ਪਾਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।