19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-04-2026

ਦਾਊਦ ਦੇ ਕਰੀਬੀ ਸਲੀਮ ਡੋਲਾ ਨੂੰ ਤੁਰਕੀ ਤੋਂ ਲਿਆਂਦਾ ਭਾਰਤ

ਅਜੀਤ ਡੈਸਕ 29-04-2026

5000 ਕਰੋੜ ਦੇ ਸਿੰਥੈਟਿਕ ਡਰੱਗ ਮਾਮਲੇ ਦਾ ਹੈ ਮੁੱਖ ਦੋਸ਼ੀ
ਨਵੀਂ ਦਿੱਲੀ, 28 ਅਪ੍ਰੈਲ (ਪੀ. ਟੀ. ਆਈ.)-ਅੰਡਰਵਰਲਡ ਡਾੱਨ ਦਾਊਦ ਇਬਰਾਹਿਮ ਦੇ ਖਾਸ ਸਹਿਯੋਗੀ ਅਤੇ 5000 ਕਰੋੜ ਰੁਪਏ ਦੇ ਸਿੰਥੈਟਿਕ ਡਰੱਗ ਮਾਮਲੇ ਦੇ ਮੁੱਖ ਦੋਸ਼ੀ ਸਰਗਣਾ ਸਲੀਮ ਇਸਮਾਇਲ ਡੋਲਾ (59) ਨੂੰ ਤੁਰਕੀ 'ਚ ਗਿ੍ਫ਼ਤਾਰ ਕਰਨ ਤੋਂ ਬਾਅਦ ਭਾਰਤ ਲਿਆਂਦਾ ਗਿਆ ਹੈ | ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਾਰਚ 2024 'ਚ ਭਾਰਤ ਦੀ ਬੇਨਤੀ 'ਤੇ ਜਾਰੀ ਕੀਤੇ ਗਏ 'ਇੰਟਰਪੋਲ ਰੈੱਡ' ਨੋਟਿਸ ਦੇ ਆਧਾਰ 'ਤੇ ਡੋਲਾ ਨੂੰ ਤੁਰਕੀ 'ਚ ਗਿ੍ਫ਼ਤਾਰ ਕੀਤਾ ਗਿਆ ਸੀ¢ ਉਹ ਭਾਰਤ 'ਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਕਈ ਮਾਮਲਿਆਂ 'ਚ ਲੋੜੀਂਦਾ ਸੀ ਅਤੇ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਤੋਂ ਫ਼ਰਾਰ ਚਲ ਰਿਹਾ ਸੀ¢ ਸ਼ਾਹ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਦੀ ਨਸ਼ਿਆਂ ਵਿਰੁੱਧ ਜ਼ੀਰੋ ਸ਼ਹਿਣਸ਼ੀਲਤਾ ਦੀ ਨੀਤੀ ਨੂੰ ਦੁਹਰਾਉਂਦਿਆਂ ਕਿਹਾ ਕਿ ਨਸ਼ੀਲੇ ਪਦਾਰਥਾਂ ਦੇ ਸਰਗਨਾਵਾਂ ਲਈ ਕੋਈ ਵੀ ਜਗ੍ਹਾ ਸੁਰੱਖਿਅਤ ਨਹੀਂ ਹੈ¢ ਗ੍ਰਹਿ ਮੰਤਰਾਲੇ ਨੇ ਕਿਹਾ ਕਿ ਡੋਲਾ ਨੂੰ 'ਆਪ੍ਰੇਸ਼ਨ ਗਲੋਬਲ ਹੰਟ' ਦੇ ਤਹਿਤ ਤੁਰਕੀ ਤੋਂ ਲਿਆਂਦਾ ਗਿਆ ਹੈ¢ਡੋਲਾ ਨੂੰ ਤੁਰਕੀ ਦੀ ਰਾਜਧਾਨੀ ਇਸਤਾਂਬੁਲ 'ਚ ਗਿ੍ਫ਼ਤਾਰ ਕੀਤਾ ਗਿਆ ਸੀ | ਤੁਰਕੀ ਅਤੇ ਸੰਯੁਕਤ ਅਰਬ ਅਮੀਰਾਤ (ਯੂ.ਏ.ਈ.) ਦੇ ਅਧਿਕਾਰੀਆਂ ਵਿਚਕਾਰ ਕੂਟਨੀਤਿਕ ਤਾਲਮੇਲ ਤੋਂ ਬਾਅਦ ਡੋਲਾ ਨੂੰ ਮੰਗਲਵਾਰ ਸਵੇਰੇ ਮੁੰਬਈ ਲਿਆਂਦਾ ਗਿਆ, ਜਿਥੇ ਖੁਫ਼ੀਆ ਅਤੇ ਨਾਰਕੋਟਿਕਸ ਅਧਿਕਾਰੀਆਂ ਦੀ ਇਕ ਸੰਯੁਕਤ ਟੀਮ ਨੇ ਉਸ ਨੂੰ ਆਪਣੀ ਹਿਰਾਸਤ 'ਚ ਲੈ ਲਿਆ | ਨਾਰਕੋਟਿਕਸ ਕੰਟਰੋਲ ਬਿਊਰੋ (ਐਨ.ਸੀ.ਬੀ.) ਅਤੇ ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਵਰਗੀਆਂ ਸੰਘੀ ਜਾਂਚ ਏਜੰਸੀਆਂ ਸਿੰਥੈਟਿਕ ਡਰੱਗ ਬਣਾਉਣ ਵਾਲੇ ਉਸ ਨੈੱਟਵਰਕ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਕਰ ਰਹੀਆਂ ਹਨ, ਜਿਸ ਨੂੰ ਡੋਲਾ ਕਥਿਤ ਤੌਰ 'ਤੇ ਵਿਦੇਸ਼ ਤੋਂ ਚਲਾਉਂਦਾ ਸੀ | ਡੋਲਾ, ਦਾਊਦ ਦੀ ਡਰੱਗ ਸਪਲਾਈ ਸਮੇਤ ਹੋਰਨਾਂ ਅਪਰਾਧਾਂ 'ਚ ਸ਼ਾਮਿਲ ਰਿਹਾ ਹੈ |

ਪਿਛਲੀ ਖ਼ਬਰ ਤਰਨ ਤਾਰਨ ਦੇ ਪਿੰਡ ਪੰਜਵੜ ਦਾ ਸੀ ਧਮਾਕੇ 'ਚ ਮਾਰਿਆ ਗਿਆ ਜਗਰੂਪ ਸਿੰਘ ਅਗਲੀ ਖ਼ਬਰ 5 ਰਾਜਾਂ ਦੀਆਂ ਚੋਣਾਂ ਤੋਂ ਬਾਅਦ ਪੈਟਰੋਲ, ਡੀਜ਼ਲ ਦੀਆਂ ਕੀਮਤਾਂ ਵਧਾਉਣ ਦੀ ਕੋਈ ਯੋਜਨਾ ਨਹੀਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।