• ਅਸਾਮ 'ਚ ਵਾਪਸੀ ਕਰੇਗੀ ਭਾਜਪਾ • ਤਾਮਿਲਨਾਡੂ 'ਚ ਡੀ.ਐਮ.ਕੇ. ਮੁੜ ਸੰਭਾਲੇਗੀ ਸੱਤਾ
ਨਵੀਂ ਦਿੱਲੀ, 29 ਅਪ੍ਰੈਲ (ਇੰਟ:)-ਦੇਸ਼ ਦੇ ਪੰਜ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਦੀ ਵੋਟਿੰਗ ਪ੍ਰਕਿਰਿਆ ਮੁਕੰਮਲ ਹੋਣ ਤੋਂ ਬਾਅਦ ਹੁਣ ਵੱਖ-ਵੱਖ ਏਜੰਸੀਆਂ ਦੇ ਚੋਣ ਸਰਵੇਖਣਾਂ ਦੇ ਅੰਕੜੇ ਸਾਹਮਣੇ ਆਉਣੇ ਸ਼ੁਰੂ ਹੋ ਗਏ ਹਨ | ਪੱਛਮੀ ਬੰਗਾਲ ਲਈ ਛੇ ਚੋਣ ਸਰਵੇਖਣਾਂ ਦੇ ਨਤੀਜੇ ਜਾਰੀ ਕੀਤੇ ਗਏ ਹਨ | ਇਨ੍ਹਾਂ 'ਚੋਂ ਪੰਜ ਭਾਜਪਾ ਸਰਕਾਰ ਦੇ ਗਠਨ ਦੀ ਭਵਿੱਖਬਾਣੀ ਕਰਦੇ ਹਨ, ਜਦੋਂਕਿ ਇਕ ਟੀ.ਐਮ.ਸੀ. ਸਰਕਾਰ ਦੀ ਭਵਿੱਖਬਾਣੀ ਕਰਦਾ ਹੈ | ਮੈਟ੍ਰਾਈਜ਼ ਚੋਣ ਸਰਵੇਖਣ ਅਨੁਸਾਰ ਟੀ.ਐਮ.ਸੀ. ਨੂੰ 125 ਤੋਂ 140 ਸੀਟਾਂ ਮਿਲਣ ਦਾ ਅਨੁਮਾਨ ਹੈ, ਜਦੋਂਕਿ ਭਾਜਪਾ ਨੂੰ 146 ਤੋਂ 161 ਸੀਟਾਂ ਮਿਲਣ ਦਾ ਅਨੁਮਾਨ ਹੈ | ਚਾਣਕਿਆ ਰਣਨੀਤੀ ਨੇ ਅਨੁਮਾਨ ਲਗਾਇਆ ਹੈ ਕਿ ਟੀ.ਐਮ.ਸੀ. 130 ਤੋਂ 140 ਸੀਟਾਂ ਦੇ ਵਿਚਕਾਰ ਅਤੇ ਭਾਜਪਾ ਨੂੰ 150 ਤੋਂ 160 ਸੀਟਾਂ ਮਿਲਣਗੀਆਂ | ਪੀਪਲਜ਼ ਪਲਸ ਨੇ ਭਵਿੱਖਬਾਣੀ ਕੀਤੀ ਹੈ ਕਿ ਟੀ.ਐਮ.ਸੀ. 177 ਤੋਂ 187 ਸੀਟਾਂ ਦੇ ਵਿਚਕਾਰ ਜਿੱਤੇਗੀ, ਜਦੋਂਕਿ ਭਾਜਪਾ 95 ਤੋਂ 110 ਸੀਟਾਂ ਜਿੱਤੇਗੀ | ਪ੍ਰਜਾ ਪੋਲ ਨੇ ਅਨੁਮਾਨ ਲਗਾਇਆ ਹੈ ਕਿ ਟੀ.ਐਮ.ਸੀ. 85 ਤੋਂ 110 ਸੀਟਾਂ ਪ੍ਰਾਪਤ ਕਰੇਗੀ, ਜਦੋਂਕਿ ਭਾਜਪਾ 178 ਤੋਂ 200 ਸੀਟਾਂ ਜਿੱਤੇਗੀ | ਪੀ-ਮਾਰਕ ਦੇ ਸਰਵੇਖਣ ਨੇ ਟੀ.ਐਮ.ਸੀ. ਨੂੰ 118 ਤੋਂ 138 ਸੀਟਾਂ ਅਤੇ ਭਾਜਪਾ ਨੂੰ 150 ਤੋਂ 175 ਸੀਟਾਂ ਦਿੱਤੀਆਂ ਹਨ | ਪੋਲ ਡਾਇਰੀ ਨੇ ਅਨੁਮਾਨ ਲਗਾਇਆ ਹੈ ਕਿ ਟੀ.ਐਮ.ਸੀ. 99 ਤੋਂ 127 ਸੀਟਾਂ ਅਤੇ ਭਾਜਪਾ 142 ਤੋਂ 171 ਸੀਟਾਂ ਜਿੱਤੇਗੀ | ਅਸਾਮ ਵਿਚ 'ਐਕਸਿਸ ਮਾਈ ਇੰਡੀਆ ਨੇ ਭਾਜਪਾ ਦੀ ਵੱਡੀ ਜਿੱਤ ਦੀ ਭਵਿੱਖਬਾਣੀ ਕਰਦਿਆਂ ਉਸ ਨੂੰ 88 ਤੋਂ 100 ਸੀਟਾਂ ਮਿਲਣ ਦਾ ਅਨੁਮਾਨ ਲਗਾਇਆ ਹੈ, ਜਦਕਿ ਕਾਂਗਰਸ ਨੂੰ ਮਹਿਜ਼ 24 ਤੋਂ 36 ਸੀਟਾਂ ਮਿਲਦੀਆਂ ਦਿਖਾਈਆਂ ਗਈਆਂ ਹਨ | ਕੇਰਲ ਵਿਚ 'ਐਕਸਿਸ ਮਾਈ ਇੰਡੀਆ' ਅਤੇ 'ਪੀਪਲਜ਼ ਪਲਸ' ਦੋਵਾਂ ਨੇ ਹੀ ਯੂ.ਡੀ.ਐਫ. ਦੀ ਜਿੱਤ ਦਾ ਸੰਕੇਤ ਦਿੱਤਾ ਹੈ, ਜਿਸ ਵਿਚ ਯੂ.ਡੀ.ਐਫ. ਨੂੰ 75-85 ਅਤੇ ਸੱਤਾਧਾਰੀ ਐਲ.ਡੀ.ਐਫ. ਨੂੰ 55-65 ਸੀਟਾਂ ਮਿਲਣ ਦੀ ਆਸ ਪ੍ਰਗਟਾਈ ਗਈ ਹੈ | ਤਾਮਿਲਨਾਡੂ ਵਿਚ 'ਪੀਪਲਜ਼ ਪਲਸ' ਦੇ ਅੰਕੜਿਆਂ ਮੁਤਾਬਿਕ ਡੀ.ਐਮ.ਕੇ. 125-145 ਸੀਟਾਂ ਲੈ ਕੇ ਸਭ ਤੋਂ ਅੱਗੇ ਰਹਿ ਸਕਦੀ ਹੈ, ਜਦਕਿ ਏ.ਆਈ.ਏ.ਡੀ.ਐਮ.ਕੇ. ਨੂੰ 65-80 ਅਤੇ ਟੀ.ਵੀ.ਕੇ. ਨੂੰ 18-24 ਸੀਟਾਂ ਮਿਲਣ ਦਾ ਅਨੁਮਾਨ ਹੈ |
ਬੰਗਾਲ 'ਚ ਬਹੁਤੇ ਚੋਣ ਸਰਵੇਖਣਾਂ 'ਚ ਭਾਜਪਾ ਦੀ ਸਰਕਾਰ
ਅਜੀਤ ਡੈਸਕ
30-04-2026