ਦੀਨਾਨਗਰ, 30 ਅਪ੍ਰੈਲ (ਸ਼ਾਮ ਸਿੰਘ ਘੁੰਮਣ)-ਕਾਊਾਸਲ ਫਾਰ ਦਾ ਇੰਡੀਅਨ ਸਕੂਲ ਸਰਟੀਫਿਕੇਟ ਐਗਜਾਮੀਨੇਸ਼ਨ ਵਲੋਂ ਐਲਾਨੇ ਗਏ ਆਈ. ਸੀ. ਐਸ. ਸੀ. ਦਸਵੀਂ ਦੇ ਨਤੀਜਿਆਂ 'ਚ 99.60 ਫੀਸਦੀ ਅੰਕਾਂ ਨਾਲ ਪੰਜਾਬ ਭਰ 'ਚੋਂ ਟਾਪ ਕਰਨ ਵਾਲੇ ਇਕ ਆਮ ਪਰਿਵਾਰ ਨਾਲ ਸੰਬੰਧਿਤ ਕੇਸ਼ਵ ਸਿੰਘ ਬੱਧਣ ਦਾ ਸੁਪਨਾ ਇਕ ਚੰਗਾ ਡਾਕਟਰ ਬਣ ਕੇ ਸਮਾਜ ਸੇਵਾ ਕਰਨ ਦਾ ਹੈ | ਦੀਨਾਨਗਰ ਨੇੜਲੇ ਪਿੰਡ ਨਾਰੰਗਪੁਰ ਦੇ ਇਕ ਆਮ ਪਰਿਵਾਰ ਨਾਲ ਸੰਬੰਧਿਤ ਅਤੇ ਲਿਟਲ ਫਲਾਵਰ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਦੀਨਾਨਗਰ ਦਾ ਵਿਦਿਆਰਥੀ ਕੇਸ਼ਵ ਸਿੰਘ ਬੱਧਣ ਇਸ ਵੇਲੇ ਚੰਡੀਗੜ੍ਹ ਦੇ ਇਕ ਕੋਚਿੰਗ ਸੈਂਟਰ 'ਚ ਨੀਟ ਦੀ ਪ੍ਰੀਖਿਆ ਦੀ ਤਿਆਰੀ ਕਰ ਰਿਹਾ ਹੈ | ਕੇਸ਼ਵ ਨੇ ਦੱਸਿਆ ਕਿ ਉਸ ਦੀ ਕਾਮਯਾਬੀ ਪਿੱਛੇ ਚੰਗਾ ਪਰਿਵਾਰਕ ਮਾਹੌਲ ਅਤੇ ਸਕੂਲ ਦੇ ਅਧਿਆਪਕਾਂ ਦੀ ਮਿਹਨਤ ਹੈ, ਜਿਸ ਸਦਕਾ ਉਹ ਬਿਨਾਂ ਕਿਸੇ ਟਿਊਸ਼ਨ ਦੇ ਚੰਗੇ ਅੰਕ ਹਾਸਲ ਕਰ ਸਕਿਆ ਹੈ | ਪਿਤਾ ਕੁਲਦੀਪ ਸਿੰਘ ਆਰਮੀ ਦੀ ਮੈਡੀਕਲ ਕੋਰ ਦੇ ਰਿਟਾ. ਸੂਬੇਦਾਰ ਹਨ ਅਤੇ ਮਾਤਾ ਨਵਨੀਤ ਕੌਰ ਸਰਕਾਰੀ ਸਕੂਲ ਭਰਥ ਕਾਜੀਚੱਕ ਵਿਖੇ ਗਣਿਤ ਦੀ ਅਧਿਆਪਕਾ ਹਨ |
ਪੰਜਾਬ ਭਰ 'ਚੋਂ ਪਹਿਲੇ ਸਥਾਨ 'ਤੇ ਰਿਹਾ ਦੀਨਾਨਗਰ ਦਾ ਕੇਸ਼ਵ ਸਿੰਘ ਬੱਧਣ
ਅਜੀਤ ਡੈਸਕ
01-05-2026