28-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-05-2026

ਜਵਾਈ ਵਲੋਂ ਸਹੁਰੇ ਤੇ ਸਾਲੇ ਦੀ ਗੋਲੀਆਂ ਮਾਰ ਕੇ ਹੱਤਿਆ <br/>

ਅਜੀਤ ਡੈਸਕ 01-05-2026
ਕੌਹਰੀਆਂ (ਸੰਗਰੂਰ)/ਪਾਤੜਾਂ (ਪਟਿਆਲਾ), 30 ਅਪ੍ਰੈਲ (ਸੁਨੀਲ ਕੁਮਾਰ ਗਰਗ, ਜਗਦੀਸ਼ ਸਿੰਘ ਕੰਬੋਜ)-ਜ਼ਿਲ੍ਹਾ ਸੰਗਰੂਰ 'ਚ ਪੈਂਦੇ ਪਿੰਡ ਸ਼ਾਦੀਹਰੀ ਵਿਖੇ ਇਕ ਨੌਜਵਾਨ ਨੇ ਸਾਲੇ ਤੇ ਸਹੁਰੇ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ | ਡੀ. ਐਸ. ਪੀ. ਦਿੜ੍ਹਬਾ ਰੁਪਿੰਦਰ ਕੌਰ ਬਾਜਵਾ ਨੇ ਦੱਸਿਆ ਕਿ ਪਿੰਡ ਸ਼ਾਦੀਹਰੀ ਦੇ ਗੁਰਵਿੰਦਰ ਸਿੰਘ ਪੁੱਤਰ ਅਮਰੀਕ ਸਿੰਘ ਨੇ ਆਪਣੇ ਸਹੁਰਾ ਲਖਬੀਰ ਸਿੰਘ ਅਤੇ ਸਾਲਾ ਜਗਸੀਰ ਸਿੰਘ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ | ਗੁਰਵਿੰਦਰ ਸਿੰਘ ਦਾ ਵਿਆਹ ਤਕਰੀਬਨ 14 ਸਾਲ ਪਹਿਲਾਂ ਵੀਰਪਾਲ ਕੌਰ ਪੁੱਤਰੀ ਲਖਬੀਰ ਸਿੰਘ ਵਾਸੀ ਰਸੌਲੀ ਜ਼ਿਲ੍ਹਾ ਪਟਿਆਲਾ ਨਾਲ ਹੋਇਆ ਸੀ | ਗੁਰਵਿੰਦਰ ਜੋ ਕਿ ਆਰ.ਐਮ.ਪੀ. ਡਾਕਟਰ ਸੀ, ਪਿੰਡ ਉਭਿਆਂ 'ਚ ਦੁਕਾਨ ਕਰਦਾ ਸੀ | ਗੁਰਵਿੰਦਰ ਦਾ ਆਪਣੇ ਸਹੁਰਿਆਂ ਨਾਲ ਲੰਮੇ ਸਮੇਂ ਤੋਂ ਝਗੜਾ ਚੱਲ ਰਿਹਾ ਸੀ | ਬੀਤੀ ਰਾਤ ਉਸ ਦਾ ਸਹੁਰਾ ਲਖਬੀਰ ਸਿੰਘ ਅਤੇ ਉਸ ਦਾ ਸਾਲਾ ਜਗਸੀਰ ਸਿੰਘ ਝਗੜੇ ਨੂੰ ਨਿਪਟਾਉਣ ਲਈ ਉਸ ਦੇ ਪਿੰਡ ਸ਼ਾਦੀਹਰੀ ਪਹੁੰਚੇ | ਪਰ ਝਗੜਾ ਹੋਰ ਵੱਧ ਗਿਆ, ਜਿਸ ਕਾਰਨ ਗੁਰਵਿੰਦਰ ਸਿੰਘ ਨੇ ਆਪਣੇ ਲਾਇਸੰਸੀ ਪਿਸਤੌਲ ਨਾਲ ਲਖਬੀਰ ਸਿੰਘ (65) ਅਤੇ ਜਗਸੀਰ ਸਿੰਘ (29) 'ਤੇ ਗੋਲੀਆਂ ਚਲਾ ਦਿੱਤੀਆਂ | ਉਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ ਜਿਥੇ ਉਨ੍ਹਾਂ ਦੀ ਇਲਾਜ ਦੌਰਾਨ ਮੌਤ ਹੋ ਗਈ | ਪੁਲਿਸ ਨੇ ਥਾਣਾ ਦਿੜ੍ਹਬਾ ਵਿਖੇ ਮੁਕੱਦਮਾ ਦਰਜ ਕਰਕੇ ਦੋਸ਼ੀ ਨੂੰ ਗਿ੍ਫ਼ਤਾਰ ਕਰ ਲਿਆ ਗਿਆ ਹੈ ਅਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ |

ਪਿਛਲੀ ਖ਼ਬਰ ਆਈ.ਸੀ.ਐਸ.ਈ. ਨੇ 10ਵੀਂ ਤੇ 12ਵੀਂ ਦਾ ਨਤੀਜਾ ਐਲਾਨਿਆ-ਕੁੜੀਆਂ ਨੇ ਮਾਰੀ ਬਾਜ਼ੀ <br/> ਅਗਲੀ ਖ਼ਬਰ ਦਾਊਦ ਦੇ ਸਾਥੀ ਸਲੀਮ ਡੋਲਾ ਨੂੰ 8 ਤੱਕ ਐੱਨ.ਸੀ.ਬੀ. ਹਿਰਾਸਤ 'ਚ ਭੇਜਿਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।