28-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-05-2026

ਦਾਊਦ ਦੇ ਸਾਥੀ ਸਲੀਮ ਡੋਲਾ ਨੂੰ 8 ਤੱਕ ਐੱਨ.ਸੀ.ਬੀ. ਹਿਰਾਸਤ 'ਚ ਭੇਜਿਆ <br/>

ਅਜੀਤ ਡੈਸਕ 01-05-2026
ਮੁੰਬਈ, 30 ਅਪ੍ਰੈਲ (ਪੀ. ਟੀ. ਆਈ.)-ਇਥੋਂ ਦੀ ਇਕ ਅਦਾਲਤ ਨੇ ਵੀਰਵਾਰ ਨੂੰ ਨਸ਼ਾ ਤਸਕਰ ਮੁਹੰਮਦ ਸਲੀਮ ਡੋਲਾ, ਜੋ ਕਿ ਗੈਂਗਸਟਰ ਦਾਊਦ ਇਬਰਾਹਿਮ ਦਾ ਕਰੀਬੀ ਸਾਥੀ ਹੈ, ਨੂੰ 2023 ਦੇ ਡਰੱਗ ਜ਼ਬਤੀ ਦੇ ਇੱਕ ਮਾਮਲੇ ਵਿਚ 8 ਮਈ ਤੱਕ ਨਾਰਕੋਟਿਕਸ ਕੰਟਰੋਲ ਬਿਊਰੋ (ਐੱਨ ਸੀ ਬੀ) ਦੀ ਹਿਰਾਸਤ ਵਿੱਚ ਭੇਜ ਦਿੱਤਾ ਹੈ¢ ਡੋਲਾ (59) ਨੂੰ ਭਾਰਤ ਦੀ ਬੇਨਤੀ 'ਤੇ ਜਾਰੀ ਇੰਟਰਪੋਲ ਰੈੱਡ ਨੋਟਿਸ ਦੇ ਆਧਾਰ 'ਤੇ ਮਾਰਚ 2024 ਵਿਚ ਤੁਰਕੀ ਵਿੱਚ ਗਿ੍ਫਤਾਰ ਕੀਤਾ ਗਿਆ ਸੀ¢ ਉਹ ਕਈ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਮਾਮਲਿਆਂ 'ਚ ਭਾਰਤ ਵਿਚ ਲੋੜੀਂਦਾ ਸੀ ਅਤੇ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਤੋਂ ਫਰਾਰ ਸੀ¢ ਉਸਨੂੰ ਮੰਗਲਵਾਰ ਨੂੰ ਦਿੱਲੀ ਲਿਆਂਦਾ ਗਿਆ | ਰਾਸ਼ਟਰੀ ਰਾਜਧਾਨੀ ਦੀ ਇੱਕ ਅਦਾਲਤ ਨੇ ਐੱਨ.ਸੀ.ਬੀ. ਨੂੰ ਉਸਨੂੰ ਮੁੰਬਈ ਲੈ ਕੇ ਜਾਣ ਲਈ ਦੋ ਦਿਨਾਂ ਦਾ ਟਰਾਂਜ਼ਿਟ ਰਿਮਾਂਡ ਦਿੱਤਾ¢ ਇੱਕ ਟੀਮ ਬੁੱਧਵਾਰ ਨੂੰ ਡੋਲਾ ਨੂੰ ਮੁੰਬਈ ਲੈ ਕੇ ਆਈ ਅਤੇ ਵੀਰਵਾਰ ਨੂੰ ਉਸਨੂੰ ਐਡੀਸ਼ਨਲ ਚੀਫ਼ ਜੁਡੀਸ਼ੀਅਲ ਮੈਜਿਸਟਰੇਟ ਕੇ.ਐੱਸ. ਝਾਂਵਰ ਦੇ ਸਾਹਮਣੇ ਪੇਸ਼ ਕੀਤਾ¢ ਜਾਂਚ ਏਜੰਸੀ ਨੇ ਮਾਮਲੇ ਦੀ ਵਿਸਥਾਰਤ ਜਾਂਚ ਕਰਨ ਲਈ ਉਸਦੀ 10 ਦਿਨਾਂ ਦੀ ਹਿਰਾਸਤ ਦੀ ਮੰਗ ਕੀਤੀ¢ ਅਦਾਲਤ ਨੇ 8 ਮਈ ਤੱਕ ਰਿਮਾਂਡ ਦਿੱਤਾ¢ ਜਿਸ ਖਾਸ ਕੇਸ ਲਈ ਰਿਮਾਂਡ ਦਿੱਤਾ ਗਿਆ ਸੀ ਉਹ 2023 ਵਿਚ ਦੱਖਣੀ ਮੁੰਬਈ ਤੋਂ 20 ਕਿਲੋਗ੍ਰਾਮ ਡਰੱਗ ਮੇਫੇਡ੍ਰੋਨ ਜ਼ਬਤ ਕਰਨ ਨਾਲ ਸੰਬੰਧਿਤ ਹੈ |

ਪਿਛਲੀ ਖ਼ਬਰ ਜਵਾਈ ਵਲੋਂ ਸਹੁਰੇ ਤੇ ਸਾਲੇ ਦੀ ਗੋਲੀਆਂ ਮਾਰ ਕੇ ਹੱਤਿਆ <br/> ਅਗਲੀ ਖ਼ਬਰ ਕੇਂਦਰੀ ਖੇਤੀ ਅਤੇ ਵਿਕਾਸ ਬੈਂਕ ਵਲੋਂ ਪੰਜਾਬ ਦੇ ਹੱਦ ਕਰਜ਼ਿਆਂ 'ਚ 2400 ਕਰੋੜ ਦੀ ਕਟੌਤੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।