28-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-05-2026

ਆਈ.ਸੀ.ਐਸ.ਈ. ਨੇ 10ਵੀਂ ਤੇ 12ਵੀਂ ਦਾ ਨਤੀਜਾ ਐਲਾਨਿਆ-ਕੁੜੀਆਂ ਨੇ ਮਾਰੀ ਬਾਜ਼ੀ <br/>

ਅਜੀਤ ਡੈਸਕ 01-05-2026

ਨਵੀਂ ਦਿੱਲੀ, 30 ਅਪ੍ਰੈਲ (ਬਲਵਿੰਦਰ ਸਿੰਘ ਸੋਢੀ)-ਕੌਂਸਲ ਫਾਰ 'ਚ ਇੰਡੀਅਨ ਸਕੂਲ ਸਰਟੀਫ਼ਿਕੇਟ ਐਗਜ਼ਾਮੀਨੇਸ਼ਨਸ ਨੇ ਵੀਰਵਾਰ ਨੂੰ 2026 ਲਈ 10ਵੀਂ ਅਤੇ 12ਵੀਂ ਜਮਾਤ ਦੇ ਨਤੀਜੇ ਐਲਾਨ ਦਿੱਤੇ | ਇਸ ਵਿਚ ਕੁਲ ਪਾਸ ਪ੍ਰਤੀਸ਼ਤ ਕਰਮਵਾਰ 99.18 ਫ਼ੀਸਦੀ ਅਤੇ 99.13 ਫ਼ੀਸਦੀ ਰਿਹਾ | ਇੰਡੀਅਨ ਸਰਟੀਫ਼ਿਕੇਟ ਆਫ ਸੈਕੰਡਰੀ ਐਜੂਕੇਸ਼ਨ (ਆਈ. ਸੀ. ਐਸ. ਈ.) ਜਾਂ 10ਵੀਂ ਜਮਾਤ ਦੀ ਪ੍ਰੀਖਿਆ 'ਚ ਕੁਲ 2,58,721 ਉਮੀਦਵਾਰ ਸ਼ਾਮਿਲ ਹੋਏ | ਇੰਡੀਅਨ ਸਕੂਲ ਸਰਟੀਫਿਕੇਟ (ਆਈ. ਐਸ. ਸੀ.) ਜਾਂ 12ਵੀਂ ਜਮਾਤ ਦੀ ਪ੍ਰੀਖਿਆ 'ਚ ਲਗਭਗ 1,03,316 ਵਿਦਿਆਰਥੀ ਸ਼ਾਮਿਲ ਹੋਏ | ਦੋਵੇਂ ਪ੍ਰੀਖਿਆਵਾਂ 'ਚ ਲੜਕੀਆਂ ਨੇ ਲੜਕਿਆਂ ਨਾਲੋਂ ਬਿਹਤਰ ਪ੍ਰਦਰਸ਼ਨ ਕੀਤਾ | ਆਈ. ਸੀ. ਐਸ. ਈ. 'ਚ ਲੜਕੀਆਂ ਦੀ ਪਾਸ ਪ੍ਰਤੀਸ਼ਤਤਾ 99.46 ਫ਼ੀਸਦੀ ਰਹੀ ਜਦਕਿ ਲੜਕਿਆਂ ਦੀ ਪਾਸ ਪ੍ਰਤੀਸ਼ਤਤਾ 98.93 ਫ਼ੀਸਦੀ ਰਹੀ | ਆਈ. ਐਸ. ਸੀ. 'ਚ ਲੜਕੀਆਂ ਦੇ ਪਾਸ ਹੋਣ ਦੀ ਪ੍ਰਤੀਸ਼ਤ 99.48 ਫ਼ੀਸਦੀ, ਜਦਕਿ ਲੜਕਿਆਂ ਦੀ 98.81 ਫ਼ੀਸਦੀ ਰਿਹਾ | ਆਈ. ਸੀ. ਐਸ. ਈ. ਪ੍ਰੀਖਿਆ 'ਚ 2,56,590 ਉਮੀਦਵਾਰ ਪਾਸ ਹੋਏ, ਜਦਕਿ 2,131 ਉਮੀਦਵਾਰ ਪ੍ਰੀਖਿਆ ਪਾਸ ਨਹੀਂ ਕਰ ਸਕੇ | ਆਈ. ਐਸ. ਸੀ. ਪ੍ਰੀਖਿਆ 'ਚ 1,02,414 ਉਮੀਦਵਾਰ ਪਾਸ ਹੋਏ, ਜਦਕਿ 902 ਉਮੀਦਵਾਰ ਪਾਸ ਨਹੀਂ ਹੋ ਸਕੇ | ਸ਼੍ਰੇਣੀ ਦੇ ਹਿਸਾਬ ਨਾਲ ਆਈ. ਸੀ. ਐਸ. ਈ. 'ਚ ਜਨਰਲ ਸ਼੍ਰੇਣੀ ਦੇ ਵਿਦਿਆਰਥੀਆਂ ਦੇ ਪਾਸ ਹੋਣ ਦਾ ਪ੍ਰਤੀਸ਼ਤ 99.26 ਫ਼ੀਸਦੀ ਰਿਹਾ | ਇਸ ਦੇ ਬਾਅਦ ਓ. ਬੀ. ਸੀ. (99.24 ਫ਼ੀਸਦੀ), ਅਨੁਸੂਚਿਤ ਜਨਜਾਤੀ (98.07 ਫ਼ੀਸਦੀ) ਅਤੇ ਅਨੁਸੂਚਿਤ ਜਾਤੀ (98.76 ਫ਼ੀਸਦੀ) ਦਾ ਸਥਾਨ ਰਿਹਾ | ਆਈ. ਐਸ. ਸੀ. 'ਚ ਜਨਰਲ ਵਰਗ ਦੇ ਵਿਦਿਆਰਥੀਆਂ ਦੇ ਪਾਸ ਹੋਣ ਦੀ ਦਰ 99.17 ਫ਼ੀਸਦੀ ਰਹੀ, ਓ. ਬੀ. ਸੀ. ਵਰਗ ਦੀ 99.12 ਫ਼ੀਸਦੀ, ਅਨੁਸੂਚਿਤ ਜਾਤੀ ਦੀ 98.77 ਫ਼ੀਸਦੀ ਤੇ ਅਨੁਸੂਚਿਤ ਜਨਜਾਤੀ ਦੀ 98.84 ਫ਼ੀਸਦੀ ਰਹੀ | ਇਹ ਨਤੀਜੇ ਸੀ. ਆਈ. ਐਸ. ਸੀ. ਈ. ਦੀ ਅਧਿਕਾਰਤ ਵੈਬਸਾਈਟ ਸੀਆਈਸੀਈ ਡਾਟ ਓਆਰਜੀ 'ਤੇ ਉਪਲਬਧ ਹਨ |

ਪਿਛਲੀ ਖ਼ਬਰ ਕਿਸਾਨਾਂ ਨੂੰ ਸਿੰਚਾਈ ਲਈ ਕੋਈ ਕਮੀ ਨਹੀਂ ਆਵੇਗੀ-ਮੁੱਖ ਮੰਤਰੀ ਅਗਲੀ ਖ਼ਬਰ ਜਵਾਈ ਵਲੋਂ ਸਹੁਰੇ ਤੇ ਸਾਲੇ ਦੀ ਗੋਲੀਆਂ ਮਾਰ ਕੇ ਹੱਤਿਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।