28-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-05-2026

ਅਮਰੀਕਾ-ਈਰਾਨ ਦੀ 'ਵਿਚੋਲਗੀ' ਤੋਂ ਬਾਹਰ ਹੋਇਆ ਪਾਕਿਸਤਾਨ <br/>

ਅਜੀਤ ਡੈਸਕ 01-05-2026

ਸੁਰਿੰਦਰ ਕੋਛੜ
ਅੰਮਿ੍ਤਸਰ, 30 ਅਪ੍ਰੈਲ-ਪਾਕਿਸਤਾਨ ਨੇ ਈਰਾਨ ਤੇ ਅਮਰੀਕਾ ਵਿਚਕਾਰ ਗੱਲਬਾਤ ਨੂੰ ਸੁਚਾਰੂ ਬਣਾਉਣ ਲਈ ਵਿਚੋਲਗੀ ਕਰਨ ਦੀ ਕੋਸ਼ਿਸ਼ ਕੀਤੀ, ਪਰ ਉਸ ਦੀ ਵਿਚੋਲਗੀ ਦਾ ਕੋਈ ਮਹੱਤਵਪੂਰਨ ਨਤੀਜਾ ਨਹੀਂ ਨਿਕਲਿਆ ਅਤੇ ਉਹ ਇਸ 'ਚ ਅਸਫਲ ਰਿਹਾ | ਸਿਰਫ਼ ਜੰਗਬੰਦੀ ਨੂੰ ਲੈ ਕੇ ਸਿਰਫ਼ ਗੱਲਾਂ ਸਾਹਮਣੇ ਆਈਆਂ, ਜਦੋਂ ਕਿ ਕਿਸੇ ਵੀ ਪੱਖ ਨੇ ਇਸ ਦਾ ਸਹੀ ਢੰਗ ਨਾਲ ਪਾਲਣ ਨਹੀਂ ਕੀਤਾ | ਹੁਣ, ਪਾਕਿ ਦੀ ਭੂਮਿਕਾ ਘਟਦੀ ਪ੍ਰਤੀਤ ਹੋ ਰਹੀ ਹੈ ਅਤੇ ਦੋਵੇਂ ਧਿਰਾਂ ਸਿੱਧੇ ਤੌਰ 'ਤੇ ਫ਼ੋਨ ਰਾਹੀਂ ਗੱਲਬਾਤ ਕਰ ਰਹੀਆਂ ਹਨ | ਈਰਾਨ ਨੇ ਵੀ ਪਾਕਿਸਤਾਨ 'ਤੇ ਭਰੋਸਾ ਕਰਨ ਤੋਂ ਸਪਸ਼ਟ ਤੌਰ 'ਤੇ ਇਨਕਾਰ ਕਰ ਦਿੱਤਾ ਹੈ | ਵਿਦੇਸ਼ੀ ਮੀਡੀਆ ਰਿਪੋਰਟਾਂ ਮੁਤਾਬਿਕ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਅਮਰੀਕਾ ਹੁਣ ਪਾਕਿ ਦੀ ਰਾਜਧਾਨੀ ਇਸਲਾਮਾਬਾਦ 'ਚ ਗੱਲਬਾਤ ਕਰਨ ਦੀ ਬਜਾਏ ਈਰਾਨ ਨਾਲ ਫ਼ੋਨ ਰਾਹੀਂ ਗੱਲਬਾਤ 'ਤੇ ਧਿਆਨ ਕੇਂਦਰਿਤ ਕਰ ਰਿਹਾ ਹੈ | ਈਰਾਨ ਨਾਲ ਗੱਲਬਾਤ 'ਚ ਕਾਫ਼ੀ ਸੁਧਾਰ ਹੋਇਆ ਹੈ | ਇਸ ਦੌਰਾਨ ਟਰੰਪ ਨੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਵੀ ਗੱਲਬਾਤ ਕੀਤੀ | ਗੱਲਬਾਤ 90 ਮਿੰਟ ਤੋਂ ਵੱਧ ਚੱਲੀ | ਗੱਲਬਾਤ ਦੌਰਾਨ ਕਈ ਵਿਸ਼ਵ-ਵਿਆਪੀ ਮੁੱਦਿਆਂ 'ਤੇ ਚਰਚਾ ਕੀਤੀ ਗਈ, ਜਿਸ 'ਚ ਈਰਾਨ ਨਾਲ ਸੰਬੰਧਿਤ ਟਕਰਾਅ, ਯੂਕਰੇਨ ਵਿਵਾਦ ਅਤੇ ਵਾਸ਼ਿੰਗਟਨ ਹਿਲਟਨ ਹੋਟਲ 'ਚ ਹਾਲ ਹੀ 'ਚ ਹੋਈ ਗੋਲੀਬਾਰੀ ਦੀ ਘਟਨਾ ਸ਼ਾਮਿਲ ਹੈ | ਇਸ ਤੋਂ ਪਹਿਲਾਂ ਈਰਾਨ ਦੇ ਦਸ਼ਤੇਸਤਾਨ ਖੇਤਰ ਤੋਂ ਸੰਸਦ ਮੈਂਬਰ ਅਤੇ ਰਾਸ਼ਟਰੀ ਸੁਰੱਖਿਆ ਤੇ ਵਿਦੇਸ਼ ਨੀਤੀ ਕਮਿਸ਼ਨ ਦੇ ਬੁਲਾਰੇ ਇਬਰਾਹਿਮ ਰੇਜ਼ਾਈ ਨੇ ਅਮਰੀਕਾ ਅਤੇ ਈਰਾਨ ਵਿਚਕਾਰ ਸ਼ਾਂਤੀ ਵਾਰਤਾ 'ਚ ਪਾਕਿਸਤਾਨ ਨੂੰ ਇਕ ਬਿਹਤਰ ਵਿਚੋਲਾ ਨਾ ਮੰਨਦਿਆਂ ਪਾਕਿ ਦੀ 'ਵਿਚੋਲਗੀ' ਅਤੇ ਨਿਰਪੱਖਤਾ ਬਾਰੇ ਸਵਾਲ ਉਠਾਏ | ਉਨ੍ਹਾਂ ਸਪਸ਼ਟ ਤੌਰ 'ਤੇ ਕਿਹਾ ਕਿ ਪਾਕਿ 'ਚ ਨਿਰਪੱਖ ਵਿਚੋਲਗੀ ਲਈ ਜ਼ਰੂਰੀ ਵਿਸ਼ਵਾਸ ਅਤੇ ਭਰੋਸੇਯੋਗਤਾ ਦੀ ਘਾਟ ਹੈ | ਉਹ ਹਮੇਸ਼ਾ ਟਰੰਪ ਦੇ ਹਿਤਾਂ ਦੀ ਭਾਲ ਕਰਦਾ ਹੈ ਅਤੇ ਅਮਰੀਕੀਆਂ ਦੀਆਂ ਇੱਛਾਵਾਂ ਵਿਰੁੱਧ ਇਕ ਸ਼ਬਦ ਨਹੀਂ ਕਹਿੰਦਾ | ਈਰਾਨੀ ਸੰਸਦ ਮੈਂਬਰ ਨੇ ਇਹ ਵੀ ਕਿਹਾ ਕਿ ਕਿਸੇ ਵੀ ਵਿਚੋਲੇ ਲਈ ਸਭ ਤੋਂ ਮਹੱਤਵਪੂਰਨ ਚੀਜ਼ ਪੂਰੀ ਤਰ੍ਹਾਂ ਨਿਰਪੱਖ ਹੋਣਾ ਹੁੰਦਾ ਹੈ | ਹਾਲਾਂਕਿ, ਉਨ੍ਹਾਂ ਅਨੁਸਾਰ ਪਾਕਿ ਹਮੇਸ਼ਾ ਇਕ ਪਾਸੇ ਝੁਕਦਾ ਹੈ, ਜੋ ਉਸ ਨੂੰ ਗੱਲਬਾਤ ਦੀ ਭੂਮਿਕਾ ਲਈ ਅਯੋਗ ਬਣਾਉਂਦਾ ਹੈ |

ਪਿਛਲੀ ਖ਼ਬਰ ਆਸਟ੍ਰੇਲੀਆ ਤੋਂ ਵਾਪਸ ਭੇਜੇ ਗਏ 11 ਭਾਰਤੀ ਦਿੱਲੀ ਪਹੁੰਚੇ, 9 ਪੰਜਾਬੀ ਸ਼ਾਮਿਲ ਅਗਲੀ ਖ਼ਬਰ ਕਿਸਾਨਾਂ ਨੂੰ ਸਿੰਚਾਈ ਲਈ ਕੋਈ ਕਮੀ ਨਹੀਂ ਆਵੇਗੀ-ਮੁੱਖ ਮੰਤਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।