17-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-05-2026

ਪੁਣੇ 'ਚ 4 ਸਾਲਾ ਬੱਚੀ ਦੀ ਜਬਰ ਜਨਾਹ ਤੋਂ ਬਾਅਦ ਹੱਤਿਆ

ਅਜੀਤ ਡੈਸਕ 03-05-2026
ਪੁਣੇ, 2 ਮਈ (ਪੀ.ਟੀ.ਆਈ.)-ਮਹਾਰਾਸ਼ਟਰ ਦੇ ਪੁਣੇ ਜ਼ਿਲ੍ਹੇ ਵਿਚ ਇਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ | ਇੱਥੇ ਇਕ 65 ਸਾਲਾ ਵਿਅਕਤੀ ਨੇ ਬੇਰਹਿਮੀ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ, ਜਦੋਂ ਉਸਨੇ ਇਕ 4 ਸਾਲਾ ਬੱਚੀ ਨਾਲ ਜਬਰ ਜਨਾਹ ਕਰਨ ਤੋਂ ਬਾਅਦ ਉਸ ਦੀ ਹੱਤਿਆ ਕਰ ਦਿੱਤੀ | ਇਸ ਤੋਂ ਬਾਅਦ ਉਸ ਨੇ ਬੱਚੀ ਦੀ ਲਾਸ਼ ਨੂੰ ਗੋਹੇ ਦੇ ਢੇਰ ਹੇਠ ਲੁਕਾ ਦਿੱਤਾ | ਇਸ ਘਟਨਾ ਤੋਂ ਬਾਅਦ ਪੂਰੇ ਖੇਤਰ ਵਿਚ ਗੁੱਸੇ ਦਾ ਮਾਹÏਲ ਹੈ ਅਤੇ ਲੋਕ ਦੋਸ਼ੀ ਨੂੰ ਮਯਤ ਦੀ ਸਜ਼ਾ ਦੇਣ ਦੀ ਮੰਗ ਕਰ ਰਹੇ ਹਨ¢ ਇਹ ਮਾਮਲਾ ਪੁਣੇ ਦੇ ਭੋਰ ਤਾਲੁਕਾ ਦੇ ਨਸਰਾਪੁਰ ਪਿੰਡ ਦਾ ਹੈ | ਉਕਤ ਮੁਲਜ਼ਮ ਨੇ ਮਾਸੂਮ ਬੱਚੀ ਜੋ ਉਸ ਦੇ ਘਰ ਦੇ ਬਾਹਰ ਖੇਡ ਰਹੀ ਸੀ ਨੂੰ ਪਸ਼ੂਆਂ ਦੇ ਵਾੜੇ ਵਿਚ ਲੈ ਗਿਆ ਅਤੇ ਉੱਥੇ ਉਸ ਨਾਲ ਜਬਰ ਜਨਾਹ ਕੀਤਾ ਅਤੇ ਡਰ ਦੇ ਮਾਰੇ ਨੇ ਬੱਚੀ ਦੀ ਪਛਾਣ ਲੁਕਾਉਣ ਲਈ ਉਸ ਦੀ ਪੱਥਰ ਮਾਰ-ਮਾਰ ਕੇ ਹੱਤਿਆ ਕਰ ਦਿੱਤੀ | ਬੱਚੀ ਦੀ ਲਾਸ਼ ਨੂੰ ਗੋਹੇ ਦੇ ਢੇਰ ਹੇਠ ਲੁਕਾ ਦਿੱਤਾ | ਇਸ ਘਟਨਾ ਦਾ ਖ਼ਲਾਸਾ ਉਸ ਸਮੇਂ ਹੋਇਆ ਜਦੋਂ ਸਥਾਨਕ ਲੋਕਾਂ ਵਲੋਂ ਸੀ.ਸੀ.ਟੀ.ਵੀ. ਫੁਟੇਜ ਦੀ ਜਾਂਚ ਕੀਤੀ ਗਈ | ਜਿਸ 'ਚ ਮੁਲਜ਼ਮ ਬੱਚੀ ਨੂੰ ਵਾੜੇ ਵਾਲੇ ਪਾਸੇ ਲਿਜਾ ਰਿਹਾ ਸੀ | ਇਸ ਤੋਂ ਬਾਅਦ ਪੁਲਿਸ ਨੇ ਮੁਲਜ਼ਮ ਨੂੰ ਹਿਰਾਸਤ ਵਿਚ ਲੈ ਲਿਆ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ |

ਪਿਛਲੀ ਖ਼ਬਰ ਹਰਿਆਣਾ ਪੁਲਿਸ ਨੂੰ ਲੋੜੀਂਦਾ ਵੀ ਭਾਰਤ ਲਿਆਂਦਾ ਅਗਲੀ ਖ਼ਬਰ ਪਾਕਿ ਦੇ ਸਭ ਤੋਂ ਵੱਡੇ ਪ੍ਰਾਜੈਕਟ ਸੀ. ਪੀ. ਈ. ਸੀ. ਨੂੰ ਲੱਗਾ ਝਟਕਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।