17-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-05-2026

ਹਰਿਆਣਾ ਪੁਲਿਸ ਨੂੰ ਲੋੜੀਂਦਾ ਵੀ ਭਾਰਤ ਲਿਆਂਦਾ

ਅਜੀਤ ਡੈਸਕ 03-05-2026
ਨਵੀਂ ਦਿੱਲੀ, 2 ਮਈ (ਜਗਤਾਰ ਸਿੰਘ)-ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਨੇ ਇਕ ਹੋਰ ਵੱਡੀ ਅੰਤਰਰਾਸ਼ਟਰੀ ਕਾਰਵਾਈ ਨੂੰ ਸਫ਼ਲਤਾਪੂਰਵਕ ਅੰਜ਼ਾਮ ਦਿੱਤਾ ਹੈ ¢ ਹੋਰਨਾਂ ਸੁਰੱਖਿਆ ਏਜੰਸੀਆਂ ਦੇ ਸਹਿਯੋਗ ਨਾਲ ਸੀ.ਬੀ.ਆਈ. ਨੇ ਹਰਿਆਣਾ ਪੁਲਿਸ ਦੇ ਸਭ ਤੋਂ ਲੋੜੀਂਦੇ ਅਪਰਾਧੀ ਆਲੋਕ ਕੁਮਾਰ ਉਰਫ਼ ਯਸ਼ਪਾਲ ਸਿੰਘ ਨੂੰ ਸੰਯੁਕਤ ਅਰਬ ਅਮੀਰਾਤ ਤੋਂ ਭਾਰਤ ਵਾਪਸ ਲਿਆਉਣ ਵਿਚ ਮਹੱਤਵਪੂਰਨ ਸਫ਼ਲਤਾ ਪ੍ਰਾਪਤ ਕੀਤੀ ਹੈ ¢ ਆਲੋਕ ਕੁਮਾਰ 'ਤੇ ਧੋਖਾਧੜੀ ਜਾਅਲਸਾਜ਼ੀ, ਅਪਰਾਧਿਕ ਸਾਜਿਸ਼ ਅਤੇ ਜਾਅਲੀ ਦਸਤਾਵੇਜ਼ਾਂ ਦੀ ਵਰਤੋਂ ਕਰ ਕੇ ਪਾਸਪੋਰਟ ਪ੍ਰਾਪਤ ਕਰਨ ਦੇ ਗੰਭੀਰ ਦੋਸ਼ ਹਨ | ਹਰਿਆਣਾ ਪੁਲਿਸ ਦੀ ਜਾਂਚ ਵਿਚ ਖ਼ੁਲਾਸਾ ਹੋਇਆ ਕਿ ਆਲੋਕ ਇਕ ਅਜਿਹੇ ਸ਼ਾਤਿਰ ਅਤੇ ਸੰਗਠਿਤ ਗਿਰੋਹ ਦਾ ਸਰਗਨਾ ਸੀ ਜੋ ਜਾਅਲੀ ਪਛਾਣ ਅਤੇ ਝੂਠੇ ਪਤਿਆਂ ਦੀ ਵਰਤੋਂ ਕਰ ਕੇ ਅਪਰਾਧੀਆਂ ਨੂੰ ਭਾਰਤੀ ਪਾਸਪੋਰਟ ਮੁਹੱਈਆ ਕਰਾਉਂਦਾ ਸੀ ¢

ਪਿਛਲੀ ਖ਼ਬਰ ਰੋਹਿਤ ਜੈਨ ਆਰ.ਬੀ.ਆਈ. ਦੇ ਡਿਪਟੀ ਗਵਰਨਰ ਨਿਯੁਕਤ ਅਗਲੀ ਖ਼ਬਰ ਪੁਣੇ 'ਚ 4 ਸਾਲਾ ਬੱਚੀ ਦੀ ਜਬਰ ਜਨਾਹ ਤੋਂ ਬਾਅਦ ਹੱਤਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।