24-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-05-2026

ਜ਼ਰਦਾਰੀ ਨੇ ਸਿੰਧੂ ਜਲ ਸੰਧੀ 'ਤੇ ਭਾਰਤ ਨੂੰ ਦਿੱਤੀ ਧਮਕੀ

ਅਜੀਤ ਡੈਸਕ 11-05-2026

ਕਿਹਾ, ਪਾਕਿ ਫ਼ੌਜ ਪਾਣੀ ਦੇ ਅਧਿਕਾਰਾਂ ਦੀ ਰਾਖੀ ਲਈ ਚੁੱਕੇਗੀ ਸਾਰੇ ਕਦਮ
ਅੰਮਿ੍ਤਸਰ, 10 ਮਈ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਰਾਸ਼ਟਰਪਤੀ ਆਸਿਫ਼ ਅਲੀ ਜ਼ਰਦਾਰੀ ਨੇ ਸਿੰਧੂ ਜਲ ਸੰਧੀ 'ਤੇ ਭੜਕਾਊ ਬਿਆਨ ਜਾਰੀ ਕਰਦਿਆਂ ਭਾਰਤ ਨੂੰ ਧਮਕੀ ਦਿੱਤੀ ਹੈ ਕਿ ਉਨ੍ਹਾਂ ਦੀ ਸਰਕਾਰ ਅਤੇ ਫ਼ੌਜ ਉਕਤ ਸੰਧੀ ਤਹਿਤ ਪਾਣੀ ਦੇ ਅਧਿਕਾਰਾਂ ਦੀ ਰਾਖੀ ਲਈ ਸਾਰੇ ਕਦਮ ਚੁੱਕੇਗੀ | ਜ਼ਰਦਾਰੀ ਨੇ ਇਹ ਬਿਆਨ ਅੱਜ ਭਾਰਤ ਨਾਲ ਪਿਛਲੇ ਸਾਲ ਦੇ ਚਾਰ ਦਿਨਾ ਫ਼ੌਜੀ ਟਕਰਾਅ ਦੀ ਪਹਿਲੀ ਵਰ੍ਹੇਗੰਢ 'ਤੇ ਦਿੱਤਾ | ਭਾਰਤ ਨੇ ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ ਅਪ੍ਰੈਲ 2025 'ਚ ਸਿੰਧੂ ਜਲ ਸੰਧੀ ਨੂੰ ਮੁਅੱਤਲ ਕਰ ਦਿੱਤਾ ਸੀ | ਜ਼ਰਦਾਰੀ ਨੇ ਦੋਸ਼ ਲਗਾਇਆ ਕਿ ਭਾਰਤ ਦਾ ਸਿੰਧੂ ਸੰਧੀ ਨੂੰ ਮੁਅੱਤਲ ਕਰਨ ਦਾ ਫ਼ੈਸਲਾ ਪੂਰੀ ਤਰ੍ਹਾਂ ਗੈਰ-ਕਾਨੂੰਨੀ ਹੈ | ਭਾਰਤ ਸੰਧੀ ਤੋਂ ਭਟਕ ਰਿਹਾ ਹੈ ਅਤੇ ਪਾਣੀ ਨੂੰ ਹਥਿਆਰ ਵਜੋਂ ਵਰਤ ਰਿਹਾ ਹੈ | ਜ਼ਰਦਾਰੀ ਨੇ ਦਾਅਵਾ ਕੀਤਾ ਕਿ ਭਾਰਤ ਸੰਧੀ ਨੂੰ ਮੁਅੱਤਲ ਨਹੀਂ ਕਰ ਸਕਦਾ ਕਿਉਂਕਿ ਇਸ ਦੀਆਂ ਸ਼ਰਤਾਂ 'ਚ ਇੱਕਪਾਸੜ ਮੁਅੱਤਲੀ ਲਈ ਕੋਈ ਕਾਨੂੰਨੀ ਪ੍ਰਬੰਧ ਨਹੀਂ ਹੈ | ਜ਼ਰਦਾਰੀ ਨੇ ਆਪਣੇ ਭਾਸ਼ਣ 'ਚ ਕਿਹਾ ਕਿ ਪਾਣੀ ਸੌਦੇਬਾਜ਼ੀ ਦਾ ਜ਼ਰੀਆ ਨਹੀਂ ਹੈ | ਇਸ ਲਈ ਭਾਰਤ ਨੂੰ ਸੰਧੀ ਮੁਅੱਤਲ ਨਹੀਂ ਕਰਨੀ ਚਾਹੀਦੀ | ਇਸ ਤੋਂ ਇਲਾਵਾ ਭਾਰਤ ਨੂੰ ਸਮਝਣਾ ਚਾਹੀਦਾ ਹੈ ਕਿ ਪਾਕਿ ਪੂਰੀ ਦਿ੍ੜ੍ਹਤਾ ਨਾਲ ਆਪਣੇ ਜਲ ਅਧਿਕਾਰਾਂ ਦੀ ਰਾਖੀ ਕਰੇਗਾ | ਇਹ ਸਾਡੇ ਲੱਖਾਂ ਲੋਕਾਂ ਦੀ ਜ਼ਿੰਦਗੀ ਦਾ ਮਾਮਲਾ ਹੈ ਅਤੇ ਅਸੀਂ ਇਸ ਨੂੰ ਤਿਆਗ ਨਹੀਂ ਸਕਦੇ | ਉਨ੍ਹਾਂ ਇਹ ਵੀ ਕਿਹਾ ਕਿ ਵਧਦੀ ਗਰਮੀ ਵਿਚਕਾਰ ਭਾਰਤ ਤੋਂ ਪਾਣੀ ਰੋਕਣ ਨਾਲ ਪਾਕਿ ਦੀਆਂ ਮੁਸ਼ਕਿਲਾਂ ਹੋਰ ਵੀ ਵਧ ਸਕਦੀਆਂ ਹਨ | ਉਨ੍ਹਾਂ ਤਰਕ ਦਿੱਤਾ ਕਿ ਜੇਕਰ ਭਾਰਤ ਆਪਣੇ ਖੇਤਰ 'ਚ ਵਹਿਣ ਵਾਲੇ ਦਰਿਆਵਾਂ ਦੇ ਪਾਣੀ ਨੂੰ ਰੋਕਦਾ ਹੈ ਤਾਂ ਵੱਡੀ ਪਾਕਿਸਤਾਨੀ ਆਬਾਦੀ ਨੂੰ ਭੋਜਨ ਸੁਰੱਖਿਆ ਸੰਕਟ ਦਾ ਸਾਹਮਣਾ ਕਰਨਾ ਪਵੇਗਾ | ਜ਼ਰਦਾਰੀ ਨੇ ਈਰਾਨ ਅਤੇ ਅਮਰੀਕਾ ਵਿਚਕਾਰ ਵਿਚੋਲਗੀ 'ਚ ਪਾਕਿ ਦੀ ਭੂਮਿਕਾ ਦੀ ਵੀ ਪ੍ਰਸੰਸਾ ਕੀਤੀ |

ਪਿਛਲੀ ਖ਼ਬਰ ਪਾਵਰਕਾਮ 'ਚ ਠੇਕੇਦਾਰੀ ਸਿਸਟਮ ਦਾ ਅੰਤ-5393 ਆਊਟਸੋਰਸ ਕਾਮਿਆਂ ਨੂੰ ਕੰਟਰੈਕਟ 'ਤੇ ਲੈਣ ਦਾ ਐਲਾਨ ਅਗਲੀ ਖ਼ਬਰ ਭਾਰਤ-ਪਾਕਿ ਵਿਚਾਲੇ 'ਗੁਪਤ ਗੱਲਬਾਤ' 3 ਮਹੀਨਿਆਂ ਤੋਂ ਚੱਲ ਰਹੀ-ਮਹਿਬੂਬਾ ਮੁਫ਼ਤੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।