24-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-05-2026

ਭਾਰਤ-ਪਾਕਿ ਵਿਚਾਲੇ 'ਗੁਪਤ ਗੱਲਬਾਤ' 3 ਮਹੀਨਿਆਂ ਤੋਂ ਚੱਲ ਰਹੀ-ਮਹਿਬੂਬਾ ਮੁਫ਼ਤੀ

ਅਜੀਤ ਡੈਸਕ 11-05-2026
ਜੰਮੂ, 10 ਮਈ (ਪੀ. ਟੀ. ਆਈ.)-ਪੀਪਲਜ਼ ਡੈਮੋਕ੍ਰੇਟਿਕ ਪਾਰਟੀ ਦੀ ਪ੍ਰਧਾਨ ਮਹਿਬੂਬਾ ਮੁਫ਼ਤੀ ਨੇ ਐਤਵਾਰ ਨੂੰ ਭਾਰਤ ਅਤੇ ਪਾਕਿਸਤਾਨ ਵਿਚਕਾਰ ਗੱਲਬਾਤ ਦੀ ਜ਼ੋਰਦਾਰ ਵਕਾਲਤ ਕਰਦਿਆਂ ਦਾਅਵਾ ਕੀਤਾ ਕਿ ਜਨਤਕ ਬਿਆਨਬਾਜ਼ੀ ਦੇ ਬਾਵਜੂਦ ਦੋਵਾਂ ਦੇਸ਼ਾਂ ਵਿਚਕਾਰ ਪਰਦੇ ਪਿੱਛੇ ਗੱਲਬਾਤ ਜਾਰੀ ਹੈ¢ 'ਉਹ 'ਆਪ੍ਰੇਸ਼ਨ ਸੰਧੂਰ' ਬਾਰੇ ਗੱਲ ਕਰਦੇ ਹਨ ਪਰ ਕੀ ਤੁਸੀਂ ਜਾਣਦੇ ਹੋ ਕਿ ਪਿਛਲੇ ਤਿੰਨ ਮਹੀਨਿਆਂ ਤੋਂ ਪਾਕਿਸਤਾਨ ਨਾਲ ਗੁਪਤ ਗੱਲਬਾਤ ਪਰਦੇ ਪਿੱਛੇ ਚੱਲ ਰਹੀ ਹੈ? ਕੀ ਤੁਸੀਂ ਜਾਣਦੇ ਹੋ ਕਿ ਸੇਵਾਮੁਕਤ ਕੂਟਨੀਤਕ, ਸੇਵਾਮੁਕਤ ਜਨਰਲ ਅਤੇ ਹੋਰ ਵਿਦੇਸ਼ਾਂ 'ਚ ਜਾ ਕੇ ਪਾਕਿਸਤਾਨੀਆਂ ਨਾਲ ਬੈਠ ਕੇ ਚਰਚਾ ਕਰਦੇ ਹਨ? ਮਹਿਬੂਬਾ ਨੇ ਪੁਣਛ 'ਚ ਇਕ ਇਕੱਠ ਨੂੰ ਸੰਬੋਧਨ ਕਰਦਿਆਂ ਇਹ ਵੀ ਦਾਅਵਾ ਕੀਤਾ ਕਿ ਗੱਲਬਾਤ ਤੋਂ ਬਿਨਾਂ ਜੰਮੂ-ਕਸ਼ਮੀਰ ਮੁੱਦੇ ਦਾ ਕੋਈ ਹੱਲ ਨਹੀਂ ਹੈ¢

ਪਿਛਲੀ ਖ਼ਬਰ ਜ਼ਰਦਾਰੀ ਨੇ ਸਿੰਧੂ ਜਲ ਸੰਧੀ 'ਤੇ ਭਾਰਤ ਨੂੰ ਦਿੱਤੀ ਧਮਕੀ ਅਗਲੀ ਖ਼ਬਰ ਸਰਕਾਰ ਦੇ ਕੰਟਰੋਲ ਵਾਲੇ ਮੰਦਰਾਂ 'ਚ ਪੁਜਾਰੀਆਂ ਦੀਆਂ ਤਨਖ਼ਾਹਾਂ ਨੂੰ ਲੈ ਕੇ ਸੁਪਰੀਮ ਕੋਰਟ 'ਚ ਪਟੀਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।