24-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-05-2026

ਈਰਾਨ ਨੇ ਪਾਕਿ ਰਾਹੀਂ ਸੌਂਪਿਆ ਅਮਰੀਕੀ ਪ੍ਰਸਤਾਵ ਦਾ ਜਵਾਬ

ਅਜੀਤ ਡੈਸਕ 11-05-2026

ਗੱਲਬਾਤ ਦਾ ਮੌਜੂਦਾ ਪੜਾਅ ਮੁੱਖ ਤੌਰ 'ਤੇ ਜੰਗ ਨੂੰ ਖ਼ਤਮ ਕਰਨ 'ਤੇ ਹੋਵੇਗਾ ਕੇਂਦਿ੍ਤ
ਅੰਮਿ੍ਤਸਰ, 10 ਮਈ (ਸੁਰਿੰਦਰ ਕੋਛੜ)-ਈਰਾਨ ਨੇ ਵਿਚੋਲੇ ਪਾਕਿਸਤਾਨ ਰਾਹੀਂ ਜੰਗ ਨੂੰ ਖ਼ਤਮ ਕਰਨ ਦੇ ਉਦੇਸ਼ ਨਾਲ ਅੱਜ ਅਮਰੀਕਾ ਦੇ ਪ੍ਰਸਤਾਵ ਦਾ ਜਵਾਬ ਸੌਂਪਿਆ | ਈਰਾਨੀ ਸਰਕਾਰੀ ਮੀਡੀਆ 'ਇਰਨਾ' (ਆਈ. ਆਰ. ਐੱਨ. ਏ.) ਦੀਆਂ ਰਿਪੋਰਟਾਂ ਮੁਤਾਬਿਕ ਪ੍ਰਸਤਾਵਿਤ ਯੋਜਨਾ ਤਹਿਤ ਗੱਲਬਾਤ ਦਾ ਮੌਜੂਦਾ ਪੜਾਅ ਮੁੱਖ ਤੌਰ 'ਤੇ ਜੰਗ ਨੂੰ ਖ਼ਤਮ ਕਰਨ 'ਤੇ ਕੇਂਦਿ੍ਤ ਹੋਵੇਗਾ | ਇਸ ਜਵਾਬ ਸੌਂਪਣ ਤੋਂ ਪਹਿਲਾਂ ਈਰਾਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਕਿਹਾ ਸੀ ਕਿ ਅਮਰੀਕੀ ਪ੍ਰਸਤਾਵਾਂ ਬਾਰੇ ਤਹਿਰਾਨ ਦੇ ਵਿਚਾਰ ਅੰਦਰੂਨੀ ਸਮੀਖਿਆਵਾਂ ਅਤੇ ਅੰਤਿਮ ਸਿੱਟੇ ਪੂਰੇ ਹੋਣ ਤੋਂ ਬਾਅਦ ਪ੍ਰਸਾਰਿਤ ਕੀਤੇ ਜਾਣਗੇ | ਤਾਜ਼ਾ ਰਿਪੋਰਟਾਂ ਤੋਂ ਬਾਅਦ ਪਾਕਿ ਨੇ ਦਾਅਵਾ ਕੀਤਾ ਹੈ ਕਿ ਅਮਰੀਕਾ ਅਤੇ ਈਰਾਨ ਵਿਚਕਾਰ ਗੱਲਬਾਤ ਅਗਲੇ ਹਫ਼ਤੇ ਦੇ ਸ਼ੁਰੂ 'ਚ ਸੰਘੀ ਰਾਜਧਾਨੀ ਇਸਲਾਮਾਬਾਦ 'ਚ ਹੋ ਸਕਦੀ ਹੈ ਅਤੇ ਦੋਵੇਂ ਧਿਰਾਂ ਵਲੋਂ ਵਿਚੋਲਿਆਂ ਨਾਲ ਸਲਾਹ ਮਸ਼ਵਰਾ ਕਰਕੇ ਜੰਗ ਖ਼ਤਮ ਕਰਨ ਸਮੇਤ ਹੋਰ ਮੁੱਦਿਆਂ ਲਈ ਇਕ ਪੰਨੇ ਦਾ 14-ਨੁਕਾਤੀ ਸਮਝੌਤਾ ਪੱਤਰ (ਐੱਮ. ਓ. ਯੂ.) ਦਾ ਖਰੜਾ ਤਿਆਰ ਕੀਤਾ ਜਾ ਰਿਹਾ ਹੈ | ਇਸ ਦਾ ਉਦੇਸ਼ ਯੁੱਧ ਨੂੰ ਖ਼ਤਮ ਕਰਨ ਦੀ ਦਿਸ਼ਾ 'ਚ ਇਕ ਮਹੀਨੇ ਤੱਕ ਚੱਲਣ ਵਾਲੀ ਗੱਲਬਾਤ ਲਈ ਢਾਂਚਾ ਨਿਰਧਾਰਿਤ ਕਰਨਾ ਹੈ | ਦੱਸਣਯੋਗ ਹੈ ਕਿ ਪਾਕਿਸਤਾਨੀ ਵਿਚੋਲਗੀ ਹੇਠ ਅਮਰੀਕਾ ਅਤੇ ਈਰਾਨ ਵਿਚਕਾਰ ਸ਼ਾਂਤੀ ਗੱਲਬਾਤ ਲਈ ਇਸ ਤੋਂ ਪਹਿਲਾਂ ਵੀ ਦੋ ਮੀਟਿੰਗਾਂ ਹੋ ਚੁੱਕੀਆਂ ਹਨ, ਪਰ ਦੋਵੇਂ ਧਿਰਾਂ ਕਿਸੇ ਵੀ ਸਮਝੌਤੇ 'ਤੇ ਪਹੁੰਚਣ 'ਚ ਅਸਫਲ ਰਹੀਆਂ |

ਪਿਛਲੀ ਖ਼ਬਰ ਸੰਜੀਵ ਅਰੋੜਾ ਨੂੰ 7 ਦਿਨ ਦੇ ਈ.ਡੀ. ਰਿਮਾਂਡ 'ਤੇ ਭੇਜਿਆ <br/> ਅਗਲੀ ਖ਼ਬਰ ਹਰਿਆਣਾ ਦੀਆਂ ਸਥਾਨਕ ਸੰਸਥਾਵਾਂ ਚੋਣਾਂ 'ਚ 54.4 ਫ਼ੀਸਦੀ ਵੋਟਿੰਗ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।