08-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-05-2026

ਪੰਜਾਬੀ ਗਾਇਕਾ ਜਸਇੰਦਰ ਕੌਰ ਦਾ ਕਤਲ-ਲਾਸ਼ ਨਹਿਰ 'ਚੋਂ ਮਿਲੀ

ਅਜੀਤ ਡੈਸਕ 20-05-2026

• ਬੰਦੂਕ ਦਿਖਾ ਕੇ ਕੀਤਾ ਸੀ ਅਗਵਾ • ਮੁੱਖ ਦੋਸ਼ੀ ਕੈਨੇਡਾ ਭੱਜਿਆ
ਸਮਰਾਲਾ (ਲੁਧਿਆਣਾ), 19 ਮਈ (ਗੋਪਾਲ ਸੋਫਤ)-ਪਿਛਲੇ 6 ਦਿਨਾਂ ਤੋਂ ਬੰਦੂਕ ਦਿਖਾ ਕੇ ਅਗਵਾ ਕੀਤੀ ਲੁਧਿਆਣਾ ਦੇ ਪਿੰਡ ਮੁੰਡੀਆਂ ਦੀ ਇੰਦਰਜੀਤ ਕੌਰ (29) ਉਰਫ਼ ਗਾਇਕਾ ਜਸਇੰਦਰ ਕੌਰ ਦੀ ਲਾਸ਼ ਅੱਜ ਸਮਰਾਲਾ ਇਲਾਕੇ 'ਚ ਪਿੰਡ ਕੁੱਬੇ ਦੇ ਟੋਲ ਪਲਾਜ਼ਾ ਨੇੜਿਓਾ ਸਰਹਿੰਦ ਨਹਿਰ 'ਚੋਂ ਮਿਲੀ ਹੈ | ਸਥਾਨਕ ਡੀ. ਐਸ. ਪੀ. ਪਿ੍ਤਪਾਲ ਸਿੰਘ ਨੇ ਦੱਸਿਆ ਕਿ ਸਮਰਾਲਾ ਪੁਲਿਸ ਨੂੰ ਫ਼ੋਨ ਰਾਹੀਂ ਸੂਚਨਾ ਮਿਲਣ 'ਤੇ ਪਿੰਡ ਕੁੱਬੇ ਦੇ ਟੋਲ ਪਲਾਜ਼ਾ ਦੇ ਨੇੜਿਓਾ ਇਕ ਲੜਕੀ ਦੀ ਲਾਸ਼ ਨਹਿਰ 'ਚੋਂ ਬਰਾਮਦ ਕੀਤੀ ਗਈ, ਜਿਸ ਦੀ ਪਹਿਚਾਣ ਗਾਇਕਾ ਜਸਇੰਦਰ ਕੌਰ ਵਜੋਂ ਹੋਈ | ਇਸ ਸੰਬੰਧੀ ਪਹਿਲਾਂ ਹੀ ਜਮਾਲਪੁਰ ਥਾਣੇ ਵਿਚ ਮੁਕੱਦਮਾ ਨੰਬਰ 119 ਦਰਜ ਹੈ | ਉਨ੍ਹਾਂ ਦੱਸਿਆ ਕਿ ਮੁਢਲੇ ਤੌਰ 'ਤੇ ਜਾਪਦਾ ਹੈ ਕਿ ਲਾਸ਼ ਤਿੰਨ ਕੁ ਦਿਨਾਂ ਤੋਂ ਪਾਣੀ ਵਿਚ ਸੀ | ਲਾਸ਼ ਦਾ ਪੋਸਟਮਾਰਟਮ ਕਰਾਉਣ ਲਈ ਪਹੁੰਚੇ ਪੁਲਿਸ ਚੌਂਕੀ ਮੁੰਡੀਆਂ ਦੇ ਇੰਚਾਰਜ ਪਰਮਜੀਤ ਸਿੰਘ ਨੇ ਦੱਸਿਆ ਕਿ ਮਿ੍ਤਕ ਦੇ ਪਰਿਵਾਰ ਨੇ 15 ਮਈ ਨੂੰ ਸੁਖਵਿੰਦਰ ਸਿੰਘ ਉਰਫ਼ ਸੁੱਖਾ ਅਤੇ ਉਸ ਦੇ ਦੋਸਤ ਕਰਮਜੀਤ ਸਿੰਘ ਦੇ ਵਿਰੁੱਧ ਬਿਆਨ ਲਿਖਵਾਇਆ ਸੀ ਕਿ ਉਨ੍ਹਾਂ ਦੀ ਲੜਕੀ ਨੂੰ ਬੰਦੂਕ ਦਿਖਾ ਕੇ ਅਗਵਾ ਕਰ ਲਿਆ ਗਿਆ ਹੈ, ਜਿਸ 'ਤੇ ਕਾਰਵਾਈ ਕਰਦੇ ਹੋਏ ਪੁਲਿਸ ਨੇ ਦੋ ਵਿਅਕਤੀਆਂ ਜਿਨ੍ਹਾਂ ਵਿਚ ਇਕ ਮੁੱਖ ਕਥਿਤ ਦੋਸ਼ੀ ਸੁਖਵਿੰਦਰ ਸਿੰਘ ਸੁੱਖਾ ਦਾ ਪਿਤਾ ਅਤੇ ਉਸ ਦਾ ਦੋਸਤ ਕਰਮਜੀਤ ਸਿੰਘ ਨੂੰ ਕਾਬੂ ਕੀਤਾ ਸੀ ਤੇ ਕਰਮਜੀਤ ਸਿੰਘ ਦੀ ਨਿਸ਼ਾਨਦੇਹੀ 'ਤੇ ਮਿ੍ਤਕ ਕੁੜੀ ਦੀ ਗੱਡੀ ਵੀ ਬਰਾਮਦ ਕੀਤੀ ਹੈ | ਉਨ੍ਹਾਂ ਦੱਸਿਆ ਕਿ ਕਤਲ ਦੇ ਕਾਰਨ ਅਜੇ ਤੱਕ ਸਪੱਸ਼ਟ ਨਹੀਂ ਹੋ ਸਕੇ, ਕਿਉਂਕਿ ਮੁਲਜ਼ਮ ਕੈਨੇਡਾ ਵਿਚ ਰਹਿੰਦਾ ਹੈ ਉਹ ਵਾਇਆ ਨਿਪਾਲ ਇੱਥੇ ਆਇਆ ਸੀ ਤੇ ਵਾਇਆ ਨਿਪਾਲ ਹੀ ਵਾਪਸ ਭੱਜ ਗਿਆ ਹੈ | ਉਨ੍ਹਾਂ ਦੱਸਿਆ ਕਿ ਮੁੱਖ ਦੋਸ਼ੀ ਕੁੜੀ ਦਾ ਦੋਸਤ ਸੀ ਪਰ ਇਨ੍ਹਾਂ ਨੂੰ ਕਤਲ ਕਰਨ ਦੀ ਕਿਉਂ ਲੋੜ ਪਈ ਇਸ ਗੱਲ ਦਾ ਅਜੇ ਪਤਾ ਨਹੀਂ ਲੱਗ ਸਕਿਆ | ਉਸ ਅਨੁਸਾਰ ਕਥਿਤ ਦੋਸ਼ੀ ਵਿਆਹਿਆ ਹੋਇਆ ਅਤੇ ਬਾਲ ਬੱਚੇ ਵਾਲਾ ਹੈ | ਇੰਦਰ ਕੌਰ ਨੇ 'ਆਕੜ', 'ਜੀਜਾ', 'ਸੋਹਣਾ ਲਗਦਾ', 'ਰਿਚ ਸਟੈਂਡਰਡ', 'ਕਦੋਂ ਤੂੰ ਮਿਲੇਂਗੀ' ਤੇ 'ਸਨਰੂਫ' ਸਮੇਤ ਕਈ ਗੀਤ ਗਾਏ | ਉਸ ਨੇ ਗਾਇਕ ਗਿੱਪੀ ਗਰੇਵਾਲ ਨਾਲ 'ਸੋਨੇ ਦੀ ਵੰਗ' ਗੀਤ ਵੀ ਗਾਇਆ ਹੈ | ਉਸ ਦੇ ਇੰਸਟਾਗ੍ਰਾਮ ਅਕਾਊਾਟ 'ਤੇ ਕਰੀਬ 1.24 ਲੱਖ ਫਾਲੋਅਰਜ਼ ਸਨ |

ਪਿਛਲੀ ਖ਼ਬਰ ਨਵੀਂ ਜਾਂਚ ਕਾਰਨ ਕੁਝ ਪ੍ਰਵਾਸੀਆਂ ਦੇ ਗਰੀਨ ਕਾਰਡ ਤੇ ਸਿਟੀਜ਼ਨਸ਼ਿਪ ਰੱਦ ਹੋਣ ਦਾ ਖ਼ਦਸ਼ਾ ਅਗਲੀ ਖ਼ਬਰ 'ਆਪ' ਆਗੂ ਦੀਪਕ ਸਿੰਗਲਾ ਨੂੰ ਅੱਜ ਮੁੜ ਅਦਾਲਤ 'ਚ ਕੀਤਾ ਜਾਵੇਗਾ ਪੇਸ਼

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।