26-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-06-2026

ਕੁਵੈਤ ਹਵਾਈ ਅੱਡੇ 'ਤੇ ਹਮਲੇ 'ਚ ਭਾਰਤੀ ਦੀ ਮੌਤ

ਅਜੀਤ ਡੈਸਕ 04-06-2026

ਦੁਬਈ, 3 ਜੂਨ (ਪੀ. ਟੀ. ਆਈ.)-ਕੁਵੈਤ ਕੌਮਾਂਤਰੀ ਹਵਾਈ ਅੱਡੇ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਇਕ ਹਵਾਈ ਹਮਲੇ 'ਚ ਇਕ ਭਾਰਤੀ ਨਾਗਰਿਕ ਦੀ ਮੌਤ ਹੋ ਗਈ, ਜਦੋਂਕਿ 63 ਹੋਰ ਜ਼ਖ਼ਮੀ ਹਨ | ਕੁਵੈਤ ਦੀ ਸਰਕਾਰੀ ਨਿਊਜ਼ ਏਜੰਸੀ 'ਕੁਨਾ' ਨੇ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਦੇ ਬੁਲਾਰੇ ਅਬਦੁੱਲਾ ਅਲ-ਰਾਜਹੀ ਦੇ ਹਵਾਲੇ ਨਾਲ ਦੱਸਿਆ ਕਿ ਬੁੱਧਵਾਰ ਨੂੰ ਈਰਾਨ ਵਲੋਂ ਕੀਤੇ ਗਏ ਹਮਲਿਆਂ ਦੌਰਾਨ ਹਵਾਈ ਅੱਡੇ ਦਾ 'ਟਰਮੀਨਲ ਵਨ' ਨੂੰ ਭਾਰੀ ਨੁਕਸਾਨ ਪਹੁੰਚਿਆ ਹੈ, ਜਿਸ ਤੋਂ ਬਾਅਦ ਕੁਵੈਤ ਨੇ ਹਵਾਈ ਜਹਾਜ਼ਾਂ ਦੀ ਆਵਾਜਾਈ (ਉਡਾਣਾਂ) ਨੂੰ ਪੂਰੀ ਤਰ੍ਹਾਂ ਰੋਕ ਦਿੱਤਾ¢ ਕੁਵੈਤ 'ਚ ਮੌਜੂਦ ਭਾਰਤੀ ਦੂਤਘਰ ਨੇ 'ਐਕਸ' ਉਤੇ ਪਾਈ ਇਕ ਪੋਸਟ ਰਾਹੀਂ ਅੱਜ ਕੁਵੈਤ ਦੇ ਹਵਾਈ ਅੱਡੇ 'ਤੇ ਹੋਏ ਹਮਲੇ 'ਚ ਇਕ ਭਾਰਤੀ ਨਾਗਰਿਕ ਦੀ ਹੋਈ ਦੁਖਦਾਈ ਮੌਤ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ¢

ਪਿਛਲੀ ਖ਼ਬਰ ਪੰਜਾਬ ਸਰਕਾਰ ਨੇ ਨਿੱਜੀ ਸਕੂਲਾਂ ਵਲੋਂ ਮਨਮਰਜ਼ੀ ਦੀਆਂ ਫੀਸਾਂ ਵਧਾਉਣ 'ਤੇ ਲਾਈ ਰੋਕ <br/> ਅਗਲੀ ਖ਼ਬਰ ਈਰਾਨ ਵਲੋਂ ਕੁਵੈਤ ਤੇ ਬਹਿਰੀਨ 'ਚ ਮਿਜ਼ਾਈਲ ਹਮਲੇ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।