ਇਰਾਕ 'ਚ ਸਿਖਲਾਈ ਦੌਰਾਨ ਅਮਰੀਕੀ ਸੈਨਿਕ ਦੀ ਮੌਤ
ਅਜੀਤ ਡੈਸਕ
05-06-2026
ਅਮਰੀਕੀ ਰੱਖਿਆ ਵਿਭਾਗ ਨੇ ਇਰਾਕ 'ਚ ਸਿਖਲਾਈ ਦÏਰਾਨ ਮਾਰੇ ਗਏ ਸੈਨਿਕ ਦੀ ਪਛਾਣ ਜਾਰੀ ਕੀਤੀ ਹੈ¢ ਮਿ੍ਤਕ ਦੀ ਪਛਾਣ 26 ਸਾਲਾਂ ਦੇ ਸਾਰਜੈਂਟ ਡੇਵਿਨ ਏ. ਸੀਬੇਲ ਵਜੋਂ ਹੋਈ ਹੈ¢ ਵਿਭਾਗ ਦੇ ਅਨੁਸਾਰ, ਡੇਵਿਨ ਸੀਬੇਲ ਦੀ ਮÏਤ 31 ਮਈ ਨੂੰ ਇਰਾਕ ਦੇ ਏਰਬਿਲ ਏਅਰ ਬੇਸ 'ਤੇ ਇੱਕ ਸਿਖਲਾਈ ਘਟਨਾ 'ਚ ਹੋਈ ਸੀ¢ਸੀਬੇਲ ਰੌਬਿਨਸਨ, ਟੈਕਸਾਸ ਦਾ ਨਿਵਾਸੀ ਸੀ, ਅਤੇ ਉਸ ਨੂੰ ਕੋਲੋਰਾਡੋ ਦੇ ਫੋਰਟ ਕਾਰਸਨ ਸਥਿਤ ਏਅਰ ਐਂਬੂਲੈਂਸ ਕੰਪਨੀ, ਦੂਜੀ ਬਟਾਲੀਅਨ, ਚੌਥੀ ਕਾਮਬੈਟ ਏਵੀਏਸ਼ਨ ਬਿ੍ਗੇਡ 'ਚ ਨਿਯੁਕਤ ਕੀਤਾ ਗਿਆ ਸੀ¢ ਉਸ ਨੂੰ ਖੇਤਰ 'ਚ ਅੱਤਵਾਦ ਵਿਰੋਧੀ ਕਾਰਵਾਈਆਂ ਨਾਲ ਸੰਬੰਧਤ ਇੱਕ ਮਿਸ਼ਨ, ਆਪ੍ਰੇਸ਼ਨ ਇਨਹੈਰੈਂਟ ਰੈਜ਼ੋਲਵ ਦੇ ਤਹਿਤ ਇਰਾਕ 'ਚ ਤਾਇਨਾਤ ਕੀਤਾ ਗਿਆ ਸੀ¢ ਰੱਖਿਆ ਵਿਭਾਗ ਨੇ ਘਟਨਾ ਦੀ ਪੁਸ਼ਟੀ ਕੀਤੀ ਹੈ, ਪ੍ਰੰਤੂ, ਮੌਤ ਕਿਹੜੇ ਹਾਲਾਤਾਂ 'ਚ ਹੋਈ, ਇਸ ਦੀ ਜਾਣਕਾਰੀ ਅਜੇ ਜਨਤਕ ਨਹੀਂ ਕੀਤੀ ਗਈ ਹੈ¢