31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2026

ਹਿਜ਼ਬੁੱਲਾ ਵਲੋਂ ਸਮਝੌਤਾ ਰੱਦ, ਲਿਬਨਾਨ 'ਚ ਇਜ਼ਰਾਈਲੀ ਹਮਲਿਆਂ 'ਚ 4 ਮੌਤਾਂ

ਅਜੀਤ ਡੈਸਕ 05-06-2026

ਬੇਰੂਤ, 4 ਜੂਨ (ਏ.ਪੀ.) ਹਿਜ਼ਬੁੱਲਾ ਨੇ ਵੀਰਵਾਰ ਨੂੰ ਇਜ਼ਰਾਈਲ ਅਤੇ ਲਿਬਨਾਨੀ ਸਰਕਾਰ ਵਿਚਕਾਰ ਹੋਏ ਤਾਜ਼ਾ ਜੰਗਬੰਦੀ ਸਮਝੌਤੇ ਨੂੰ ਰੱਦ ਕਰ ਦਿੱਤਾ ਅਤੇ ਇਜ਼ਰਾਈਲ ਤੋਂ ਪੂਰੀ ਤਰ੍ਹਾਂ ਪਿੱਛੇ ਹਟਣ ਦੀ ਮੰਗ ਕੀਤੀ¢ ਸਥਾਨਕ ਅਧਿਕਾਰੀਆਂ ਦੇ ਅਨੁਸਾਰ, ਇਜ਼ਰਾਈਲੀ ਹਮਲਿਆਂ ਵਿੱਚ ਘੱਟੋ-ਘੱਟ ਚਾਰ ਲੋਕਾਂ ਦੀ ਮÏਤ ਅਤੇ ਇੱਕ ਸੰਯੁਕਤ ਰਾਸ਼ਟਰ ਸ਼ਾਂਤੀ ਰੱਖਿਅਕ ਦੀ ਵੀ ਗੋਲੀਬਾਰੀ ਵਿੱਚ ਮÏਤ ਹੋਣ ਤੋਂ ਬਾਅਦ ਇਹ ਐਲਾਨ ਆਇਆ ਹੈ¢ਹਿਜ਼ਬੁੱਲਾ ਦੇ ਆਗੂ ਨਈਮ ਕਾਸਿਮ ਨੇ ਟੀਵੀ 'ਤੇ ਪੜ੍ਹੇ ਗਏ ਇੱਕ ਲਿਖਤੀ ਬਿਆਨ ਵਿੱਚ ਕਿਹਾ ਕਿ ਸਮਝੌਤੇ ਦੀ ਮੰਗ ਹੈ ਕਿ ਹਿਜ਼ਬੁੱਲਾ ਲੜਾਕੂ ਗੋਲੀਬਾਰੀ ਦੇ ਵਿਚਕਾਰ ਦੱਖਣੀ ਲਿਬਨਾਨ ਛੱਡ ਦੇਣ ਦਾ ਮਤਲਬ 'ਸਮਰਪਣ, ਹਾਰ ਅਤੇ ਦੁਸ਼ਮਣ ਦੇ ਉਦੇਸ਼ਾਂ ਦੀ ਪ੍ਰਾਪਤੀ' ਹੋਵੇਗੀ¢ ਉਨ੍ਹਾਂ ਕਿਹਾ, 'ਸਾਡੀ ਚਿੰਤਾ ਇਹ ਹੈ ਕਿ ਹਮਲਾ ਖਤਮ ਹੋ ਜਾਵੇ, ਜੰਗਬੰਦੀ ਹੋਵੇ ਅਤੇ ਇਜ਼ਰਾਈਲ ਪਿੱਛੇ ਹਟ ਜਾਵੇ¢' ਉਨ੍ਹਾਂ ਅੱਗੇ ਕਿਹਾ, 'ਸਾਨੂੰ ਕਿਸੇ ਵੀ ਪਾਸਿਓਾ ਵਿਰੋਧ ਬੰਦ ਕਰਨ ਦਾ ਕੋਈ ਵਾਅਦਾ ਨਹੀਂ ਮਿਲਿਆ ਹੈ ਜਦੋਂ ਤੱਕ ਕਬਜ਼ਾ ਜਾਰੀ ਰਹਿੰਦਾ ਹੈ¢'

ਪਿਛਲੀ ਖ਼ਬਰ ਸਰਕਾਰ ਨੇ ਫੀਲਡ ਕਮਾਂਡਰਾਂ ਦੀਆਂ ਵਿੱਤੀ ਸ਼ਕਤੀਆਂ ਵਧਾਈਆਂ ਅਗਲੀ ਖ਼ਬਰ ਇਰਾਕ 'ਚ ਸਿਖਲਾਈ ਦੌਰਾਨ ਅਮਰੀਕੀ ਸੈਨਿਕ ਦੀ ਮੌਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।