ਮੁੰਬਈ, 4 ਜੂਨ (ਪੀ. ਟੀ. ਆਈ.)-ਰਿਜ਼ਰਵ ਬੈਂਕ ਦੇ ਗਵਰਨਰ ਸੰਜੇ ਮਲਹੋਤਰਾ 5 ਜੂਨ ਦਿਨ ਸ਼ੁੱਕਰਵਾਰ ਨੂੰ ਮੁਦਰਾ ਨੀਤੀ ਕਮੇਟੀ (ਐਮ.ਪੀ.ਸੀ.) ਦੇ ਫੈਸਲੇ ਦਾ ਐਲਾਨ ਕਰਨਗੇ | ਅਜਿਹੀ ਉਮੀਦ ਹੈ ਕਿ ਮੁੱਖ ਵਿਆਜ ਦਰ 5.25 ਫ਼ੀਸਦੀ 'ਤੇ ਬਿਨਾਂ ਕਿਸੇ ਬਦਲਾਅ ਦੇ ਰਹੇਗੀ, ਕਿਉਂਕਿ ਪੱਛਮੀ ਏਸ਼ੀਆ ਟਕਰਾਅ ਕਾਰਨ ਮਹਿੰਗਾਈ ਦੇ ਨਾਲ-ਨਾਲ ਆਰਥਿਕ ਵਿਕਾਸ ਲਈ ਚੁਣੌਤੀਆਂ ਪੈਦਾ ਹੋ ਰਹੀਆਂ ਹਨ, ਜਿਸ ਦੇ ਮੱਦੇਨਜ਼ਰ ਕੇਂਦਰੀ ਬੈਂਕ ਸਾਵਧਾਨੀ ਵਾਲਾ ਰਵੱਈਆ ਅਪਣਾ ਰਿਹਾ ਹੈ | ਬੁੱਧਵਾਰ ਨੂੰ ਇਕ ਸਮਾਗਮ ਨੂੰ ਸੰਬੋਧਨ ਕਰਦੇ ਹੋਏ ਸਟੇਟ ਬੈਂਕ ਆਫ਼ ਇੰਡੀਆ ਦੇ ਚੇਅਰਮੈਨ ਸੀ.ਐਸ. ਸੇਟੀ ਨੇ ਕਿਹਾ ਕਿ ਜੇਕਰ ਆਰ.ਬੀ.ਆਈ. ਮਹਿੰਗਾਈ ਚੁਣÏਤੀਆਂ ਦੇ ਵਿਚਕਾਰ ਨੀਤੀਗਤ ਦਰਾਂ 'ਚ ਸਥਿਤੀ ਜਿਉਂ ਦੀ ਤਿਉਂ ਰੱਖਣ ਦੀ ਚੋਣ ਕਰਦਾ ਹੈ ਤਾਂ ਆਰਥਿਕ ਵਿਕਾਸ ਪ੍ਰਕਿਰਿਆ ਸਥਿਰ ਹੋ ਜਾਵੇਗੀ¢ਉਨ੍ਹਾਂ ਕਿਹਾ ਕਿ ਬਾਜ਼ਾਰ ਦੀਆਂ ਉਮੀਦਾਂ ਵਿਆਪਕ ਤੌਰ 'ਤੇ ਦਰਾਂ 'ਚ ਵਿਰਾਮ ਵੱਲ ਇਸ਼ਾਰਾ ਕਰਦੀਆਂ ਹਨ¢
ਰਿਜ਼ਰਵ ਬੈਂਕ ਵਲੋਂ ਵਿਆਜ ਦਰਾਂ ਦਾ ਐਲਾਨ ਅੱਜ
ਅਜੀਤ ਡੈਸਕ
05-06-2026