04-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-06-2026

ਮਨੀਸ਼ਾ ਵਾਘਮਾਰੇ ਨੇ ਲੀਕ ਹੋਏ ਨੀਟ ਦੇ ਪ੍ਰਸ਼ਨ ਪੱਤਰ ਵੰਡੇ ਸਨ-ਸੀ.ਬੀ.ਆਈ.

ਅਜੀਤ ਡੈਸਕ 06-06-2026
ਨਵੀਂ ਦਿੱਲੀ, 5 ਜੂਨ (ਏਜੰਸੀ)-ਸੀ. ਬੀ. ਆਈ. ਨੇ ਸ਼ੁੱਕਰਵਾਰ ਨੂੰ ਦਿੱਲੀ ਦੀ ਇਕ ਅਦਾਲਤ ਨੂੰ ਦੱਸਿਆ ਕਿ ਨੀਟ ਪੇਪਰ ਲੀਕ ਮਾਮਲੇ ਦੀ ਦੋਸ਼ੀ ਮਨੀਸ਼ਾ ਸੰਜੇ ਵਾਘਮਾਰੇ ਨੇ ਪੈਸੇ ਦੇ ਬਦਲੇ ਵਿਦਿਆਰਥੀਆਂ ਨੂੰ ਪ੍ਰਸ਼ਨ ਪੱਤਰ ਵੰਡੇ ਸਨ | ਏਜੰਸੀ ਨੇ ਵਿਸ਼ੇਸ਼ ਜੱਜ ਅਜੇ ਗੁਪਤਾ ਦੇ ਸਾਹਮਣੇ ਇਹ ਗੱਲਾਂ ਰੱਖੀਆਂ, ਜੋ ਵਾਘਮਾਰੇ ਦੀ ਜ਼ਮਾਨਤ ਅਰਜ਼ੀ 'ਤੇ ਸੁਣਵਾਈ ਕਰ ਰਹੇ ਸਨ | ਜੱਜ ਨੇ ਅਰਜ਼ੀ 'ਤੇ ਆਦੇਸ਼ 9 ਜੂਨ ਤੱਕ ਸੁਰੱਖਿਅਤ ਰੱਖ ਲਿਆ | ਸੀ. ਬੀ. ਆਈ. ਵਲੋਂ ਜ਼ਮਾਨਤ ਅਰਜ਼ੀ ਦਾ ਵਿਰੋਧ ਕਰਨ ਬਾਅਦ ਜੱਜ ਨੇ ਏਜੰਸੀ ਵਲੋਂ ਪੇਸ਼ ਵਕੀਲ ਤੋਂ ਪੁੱਛਿਆ ਕਿ ਕੀ ਉਸ ਨੇ ਪੈਸੇ ਦੇ ਬਦਲੇ ਵਿਦਿਆਰਥੀਆਂ ਨੂੰ ਲੀਕ ਹੋਏ ਪ੍ਰਸ਼ਨ ਪੱਤਰ ਦਿੱਤੇ ਸਨ | ਵਕੀਲ ਨੇ ਕਿਹਾ ਕਿ ਉਸ ਨੇ ਵਿਦਿਆਰਥੀਆਂ ਨੂੰ ਫਿਜ਼ਿਕਸ, ਕੈਮਿਸਟ੍ਰੀ ਅਤੇ ਬਾਇਓਲਾਜੀ ਦੇ ਪੇਪਰ ਦੇ ਸਵਾਲ ਦਿੱਤੇ, ਸਾਡੇ ਕੋਲ ਵਿਦਿਆਰਥੀਆਂ ਦੇ ਬਿਆਨ ਹਨ ਕਿ ਉਨ੍ਹਾਂ ਨੇ ਲੀਕ ਹੋਏ ਪੇਪਰ ਦੇ ਬਦਲੇ ਪੈਸੇ ਦਿੱਤੇ ਸਨ, ਵਾਘਮਾਰੇ ਨੇ ਪ੍ਰਸ਼ਨ ਪੱਤਰ ਵੰਡੇ ਸਨ |

ਪਿਛਲੀ ਖ਼ਬਰ ਨਾਰਵੇ ਸ਼ਤਰੰਜ ਖ਼ਿਤਾਬ ਜਿੱਤ ਕੇ ਭਾਰਤ ਦੇ ਪ੍ਰਗਿਆਨਾਨੰਦ ਨੇ ਰਚਿਆ ਇਤਿਹਾਸ <br/> ਅਗਲੀ ਖ਼ਬਰ ਰਾਹੁਲ ਗਾਂਧੀ ਨੇ ਗ੍ਰੇਟ ਨਿਕੋਬਾਰ ਪ੍ਰਾਜੈਕਟ 'ਤੇ ਚੁੱਕੇ ਸਵਾਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।