04-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-06-2026

ਨਾਰਵੇ ਸ਼ਤਰੰਜ ਖ਼ਿਤਾਬ ਜਿੱਤ ਕੇ ਭਾਰਤ ਦੇ ਪ੍ਰਗਿਆਨਾਨੰਦ ਨੇ ਰਚਿਆ ਇਤਿਹਾਸ <br/>

ਅਜੀਤ ਡੈਸਕ 06-06-2026
ਓਸਲੋ, 5 ਜੂਨ (ਏਜੰਸੀ)-ਗ੍ਰੈਂਡਮਾਸਟਰ ਆਰ ਪ੍ਰਾਗਿਆਨਾਨੰਦ ਨੇ ਵੱਕਾਰੀ ਨਾਰਵੇ ਸ਼ਤਰੰਜ ਦਾ ਖ਼ਿਤਾਬ ਜਿੱਤ ਕੇ ਇਤਿਹਾਸ ਰਚ ਦਿੱਤਾ | ਸ਼ੁੱਕਰਵਾਰ ਨੂੰ ਹੋਏ ਮੁਕਾਬਲੇ 'ਚ ਪ੍ਰਗਿਆਨਾਨੰਦ ਨੇ ਜਰਮਨੀ ਦੇ ਵਿਨਸੈਂਟ ਕੀਮਰ ਨੂੰ ਹਰਾ ਕੇ ਖ਼ਿਤਾਬ ਆਪਣੇ ਨਾਂਅ ਕੀਤਾ | ਪ੍ਰਗਿਆਨਾਨੰਦ ਨੇ ਦਿਨ ਦੀ ਸ਼ੁਰੂਆਤ 15 ਅੰਕਾਂ ਨਾਲ ਤੀਸਰੇ ਸਥਾਨ 'ਤੇ ਕੀਤੀ ਸੀ | ਉਸ ਨੇ ਸਭ ਤੋਂ ਅਹਿਮ ਸਮੇਂ 'ਤੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕੀਤਾ ਅਤੇ ਜਿੱਤ ਪ੍ਰਾਪਤ ਕਰਕੇ ਪੂਰੇ ਤਿੰਨ ਅੰਕ ਪ੍ਰਾਪਤ ਕੀਤੇ | ਅਜਿਹਾ ਕਰਕੇ ਚੇਨਈ ਦੇ 20 ਸਾਲ ਦੇ ਖਿਡਾਰੀ ਨੇ ਉਹ ਖ਼ਿਤਾਬ ਆਪਣੇ ਨਾਂਅ ਕਰ ਲਿਆ ਜੋ 2013 ਵਿਚ ਟੂਰਨਾਮੈਂਟ ਸ਼ੁਰੂ ਹੋਣ ਦੇ ਬਾਅਦ ਤੋਂ ਭਾਰਤੀ ਸ਼ਤਰੰਜ ਦੇ ਦਿੱਗਜ ਵਿਸ਼ਵਨਾਥਨ ਆਨੰਦ ਅਤੇ ਮੌਜੂਦਾ ਵਿਸ਼ਵ ਚੈਂਪੀਅਨ ਡੀ. ਗੁਕੇਸ਼ ਵੀ ਨਹੀਂ ਪ੍ਰਾਪਤ ਕਰ ਸਕੇ | ਨਾਰਵੇ ਸ਼ਤਰੰਜ 'ਚ ਦੂਸਰੀ ਵਾਰ ਹਿੱਸਾ ਲੈ ਰਹੇ ਪ੍ਰਗਿਆਨਾਨੰਦ ਦੀ ਸ਼ੁਰੂਆਤ ਕੁੱਝ ਮੱਠੀ ਸੀ ਪਰ ਟੂਰਨਾਮੈਂਟ ਦੇ ਦੂਸਰੇ ਅੱਧ 'ਚ ਉਸ ਨੇ ਆਪਣੀ ਲੈਅ ਪ੍ਰਾਪਤ ਕਰ ਲਈ ਅਤੇ ਸੱਤ ਵਾਰ ਦੇ ਚੈਂਪੀਅਨ ਅਤੇ ਵਿਸ਼ਵ ਦੇ ਨੰਬਰ ਇਕ ਮੈਗਨਸ ਕਾਰਲਸਨ ਨੂੰ ਦੋ ਵਾਰ ਹਰਾਇਆ |

ਪਿਛਲੀ ਖ਼ਬਰ ਭਾਰਤ-ਚੀਨ ਦੇ ਨਾਜ਼ੁਕ ਸੰਬੰਧਾਂ 'ਚ ਦਖ਼ਲ ਨਹੀਂ ਦੇਵੇਗਾ ਰੂਸ-ਪੁਤਿਨ ਅਗਲੀ ਖ਼ਬਰ ਮਨੀਸ਼ਾ ਵਾਘਮਾਰੇ ਨੇ ਲੀਕ ਹੋਏ ਨੀਟ ਦੇ ਪ੍ਰਸ਼ਨ ਪੱਤਰ ਵੰਡੇ ਸਨ-ਸੀ.ਬੀ.ਆਈ.

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।