ਤੀਸਰੇ ਘੱਲੂਘਾਰੇ ਦੀ 42ਵੀਂ ਸ਼ਹੀਦੀ ਵਰ੍ਹੇਗੰਢ ਮੌਕੇ ਮਹਿਤੇ ਪੁੱਜੀਆਂ ਲੱਖਾਂ ਸੰਗਤਾਂ ਨੇ ਸ਼ਹੀਦਾਂ ਪ੍ਰਤੀ ਅਟੁੱਟ ਸ਼ਰਧਾ ਦਾ ਦਿੱਤਾ ਸੰਦੇਸ਼
ਦਮਦਮੀ ਟਕਸਾਲ ਦੀਆਂ ਮਾਣਮੱਤੀਆਂ ਸ਼ਹੀਦੀਆਂ ਸਿੱਖ ਕੌਮ ਦੀ ਅਮਰ ਵਿਰਾਸਤ-ਪ੍ਰਧਾਨ ਧਾਮੀ
ਜਗਦੀਸ਼ ਸਿੰਘ ਬਮਰਾਹ, ਧਰਮਿੰਦਰ ਸਿੰਘ ਭੰਮਰਾ
ਚੌਕ ਮਹਿਤਾ, 6 ਜੂਨਜੂਨ 1984 'ਚ ਵਾਪਰੇ ਤੀਸਰੇ ਘੱਲੂਘਾਰੇ ਦੀ ਯਾਦ ਨੂੰ ਤਾਜ਼ਾ ਕਰਦਿਆਂ ਅੱਜ ਦਮਦਮੀ ਟਕਸਾਲ ਦੇ ਕੇਂਦਰੀ ਅਸਥਾਨ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਮਹਿਤਾ ਵਿਖੇ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਦੀ ਰਹਿਨੁਮਾਈ ਹੇਠ ਕਰਵਾਏ ਗਏ ਸਮਾਗਮ ਦੌਰਾਨ ਜੂਨ 1984 ਦੀਆਂ ਘਟਨਾਵਾਂ ਨੂੰ ਯਾਦ ਕਰਦਿਆਂ ਸ਼ਹੀਦਾਂ ਦੀ ਕੁਰਬਾਨੀ ਨੂੰ ਨਮਨ ਕੀਤਾ ਗਿਆ | ਇਸ ਮੌਕੇ ਲੱਖਾਂ ਦੀ ਗਿਣਤੀ 'ਚ ਪੁੱਜੀ ਸੰਗਤ ਨੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ | ਅੱਜ 42ਵੇਂ ਤੀਸਰੇ ਘੱਲੂਘਾਰੇ ਨੂੰ ਸਮਰਪਿਤ ਸ਼ਹੀਦੀ ਸਮਾਗਮ ਦੌਰਾਨ ਸਭ ਤੋਂ ਪਹਿਲਾਂ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ, ਉਪਰੰਤ ਪ੍ਰਸਿੱਧ ਰਾਗੀ ਜਥਿਆਂ ਨੇ ਕੀਰਤਨ ਕੀਤਾ | ਅੱਜ ਦੇ ਮੁੱਖ ਵਾਕ ਦੀ ਕਥਾ ਕਰਨ ਉਪਰੰਤ ਦਮਦਮੀ ਟਕਸਾਲ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਕਿਹਾ ਕਿ ਤੀਸਰਾ ਘੱਲੂਘਾਰਾ ਸਿੱਖ ਇਤਿਹਾਸ ਦੀ ਇਕ ਅਜਿਹੀ ਪੀੜਾਦਾਇਕ ਘਟਨਾ ਹੈ, ਜਿਸ ਦਾ ਸੰਤਾਪ ਕੌਮ ਨੇ ਆਪਣੇ ਅੰਗ-ਸੰਗ ਮਹਿਸੂਸ ਕੀਤਾ ਹੈ ਅਤੇ ਜਿਸ ਦੀ ਚੀਸ ਅੱਜ ਵੀ ਹਰ ਸਿੱਖ ਦੇ ਮਨ ਵਿਚ ਮੌਜੂਦ ਹੈ | ਇਹ ਘਟਨਾ ਸਿੱਖ ਕੌਮ ਦੀ ਸਮੂਹਿਕ ਚੇਤਨਾ ਅਤੇ ਇਤਿਹਾਸ ਨਾਲ ਡੂੰਘੇ ਤੌਰ 'ਤੇ ਜੁੜੀ ਹੋਈ ਹੈ | ਦਮਦਮੀ ਟਕਸਾਲ ਮੁਖੀ ਨੇ ਕਿਹਾ ਕਿ ਜੇਕਰ ਅਸੀਂ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਭੁਲਾ ਦੇਈਏ ਜਾਂ ਉਨ੍ਹਾਂ ਦੇ ਸ਼ਹੀਦੀ ਦਿਹਾੜਿਆਂ ਨੂੰ ਮਨਾਉਣ ਤੋਂ ਮੁੱਖ ਮੋੜ ਲਈਏ ਤਾਂ ਇਹ ਆਪਣੇ ਇਤਿਹਾਸ, ਆਪਣੀ ਵਿਰਾਸਤ ਅਤੇ ਆਪਣੇ ਸ਼ਹੀਦਾਂ ਪ੍ਰਤੀ ਸਭ ਤੋਂ ਵੱਡੀ ਅਕਿ੍ਤਘਣਤਾ ਹੋਵੇਗੀ | ਇਸ ਲਈ ਸਿੱਖ ਕੌਮ ਹਮੇਸ਼ਾ ਆਪਣੇ ਸ਼ਹੀਦਾਂ ਦੀ ਯਾਦ ਨੂੰ ਜੀਵੰਤ ਰੱਖੇਗੀ ਅਤੇ ਆਉਣ ਵਾਲੀਆਂ ਪੀੜ੍ਹੀਆਂ ਤੱਕ ਉਨ੍ਹਾਂ ਦੀ ਕੁਰਬਾਨੀ, ਸੰਘਰਸ਼ ਅਤੇ ਮਹਾਨਤਾ ਦਾ ਸੰਦੇਸ਼ ਪਹੁੰਚਾਉਂਦੀ ਰਹੇਗੀ, ਤਾਂ ਜੋ ਸ਼ਹੀਦਾਂ ਵਲੋਂ ਦਿਖਾਇਆ ਗਿਆ ਮਾਰਗ ਸਦਾ ਕਾਇਮ ਰਹੇ ਅਤੇ ਕੌਮ ਨੂੰ ਚੜ੍ਹਦੀ ਕਲਾ ਵੱਲ ਪ੍ਰੇਰਿਤ ਕਰਦਾ ਰਹੇ | ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਤੀਸਰੇ ਘੱਲੂਘਾਰੇ ਦੌਰਾਨ ਦਮਦਮੀ ਟਕਸਾਲ ਨਾਲ ਸੰਬੰਧਿਤ ਸਿੰਘਾਂ ਨੇ ਆਪਣੇ ਪਵਿੱਤਰ ਗੁਰਧਾਮਾਂ ਦੀ ਰੱਖਿਆ ਲਈ ਅਦੁੱਤੀ ਦਲੇਰੀ, ਸਿਦਕ ਤੇ ਕੁਰਬਾਨੀ ਦੀ ਮਿਸਾਲ ਪੇਸ਼ ਕੀਤੀ | ਇਹ ਮਾਣਮੱਤੀਆਂ ਸ਼ਹੀਦੀਆਂ ਦਮਦਮੀ ਟਕਸਾਲ ਦੀ ਮਹਾਨ ਵਿਰਾਸਤ ਦਾ ਅਹਿਮ ਹਿੱਸਾ ਹਨ | ਪੰਥ ਦੇ ਉੱਘੇ ਸਿੱਖ ਪ੍ਰਚਾਰਕ ਬਾਬਾ ਬੰਤਾ ਸਿੰਘ ਮੁੰਡਾ ਪਿੰਡ ਵਾਲਿਆਂ ਨੇ ਕਿਹਾ ਕਿ ਸਿੱਖ ਕੌਮ ਦਾ ਦੇਸ਼ ਦੀ ਆਜ਼ਾਦੀ, ਏਕਤਾ ਅਤੇ ਸਰਹੱਦਾਂ ਦੀ ਰੱਖਿਆ ਵਿਚ ਬਹੁਤ ਵੱਡਾ ਯੋਗਦਾਨ ਰਿਹਾ ਹੈ ਤੇ ਸਿੱਖਾਂ ਨੇ ਹਰ ਦੌਰ 'ਚ ਦੇਸ਼ ਤੇ ਮਨੁੱਖਤਾ ਦੀ ਭਲਾਈ ਲਈ ਅਸਾਧਾਰਨ ਕੁਰਬਾਨੀਆਂ ਦਿੱਤੀਆਂ ਹਨ | ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਹਰਮੀਤ ਸਿੰਘ ਕਾਲਕਾ ਨੇ ਤੀਸਰੇ ਘੱਲ਼ੂਘਾਰੇ ਦੇ ਸਮੂਹ ਸ਼ਹੀਦਾਂ ਦੀ ਸ਼ਹਾਦਤ ਨੂੰ ਨਮਨ ਕਰਦਿਆਂ ਕਿਹਾ ਕਿ ਪੰਥ ਨੂੰ ਦਰਪੇਸ਼ ਚੁਣੌਤੀਆਂ ਦਾ ਮੁਕਾਬਲਾ ਕਰਨ ਲਈ ਸਮੁੱਚੀ ਸਿੱਖ ਕੌਮ ਨੂੰ ਇਕਜੁੱਟ ਹੋਣ ਦੀ ਲੋੜ ਹੈ | ਮਹਾਰਾਸ਼ਟਰ ਤੋਂ ਵਿਸ਼ੇਸ਼ ਤੌਰ 'ਤੇ ਸਮਾਗਮ 'ਚ ਸ਼ਾਮਿਲ ਹੋਏ ਕੈਬਨਿਟ ਮੰਤਰੀ ਗਿਰੀਸ਼ ਮਹਾਜਨ ਤੇ ਰਾਮੇਸ਼ਵਰ ਨਾਇਕ ਨੇ ਤੀਸਰੇ ਘੱਲੂਘਾਰੇ ਦੀਆਂ ਦਰਦਨਾਕ ਘਟਨਾਵਾਂ 'ਤੇ ਗਹਿਰਾ ਦੁੱਖ ਤੇ ਹਮਦਰਦੀ ਪ੍ਰਗਟ ਕਰਦਿਆਂ ਕਿਹਾ ਕਿ ਉਸ ਸਮੇਂ ਵਾਪਰੀਆਂ ਘਟਨਾਵਾਂ ਨੇ ਸਿੱਖ ਕੌਮ ਦੇ ਮਨਾਂ ਉੱਤੇ ਡੂੰਘੇ ਜ਼ਖ਼ਮ ਛੱਡੇ ਹਨ, ਜਿਨ੍ਹਾਂ ਦੀ ਪੀੜ੍ਹ ਅੱਜ ਵੀ ਮਹਿਸੂਸ ਕੀਤੀ ਜਾਂਦੀ ਹੈ | ਉਨ੍ਹਾਂ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਵਲੋਂ ਸਿੱਖ ਕੌਮ ਦੀ ਚੜ੍ਹਦੀ ਕਲਾ, ਗੁਰਮਤਿ ਪ੍ਰਚਾਰ, ਨੌਜਵਾਨ ਪੀੜ੍ਹੀ ਨੂੰ ਸਿੱਖੀ ਨਾਲ ਜੋੜਨ ਤੇ ਪੰਥਕ ਏਕਤਾ ਲਈ ਕੀਤੇ ਜਾ ਰਹੇ ਵਿਸ਼ੇਸ਼ ਉਪਰਾਲਿਆਂ ਦੀ ਭਰਪੂਰ ਸ਼ਲਾਘਾ ਕੀਤੀ ਤੇ ਮੁੱਖ ਮੰਤਰੀ ਸ੍ਰੀ ਦੇਵੇਂਦਰ ਫੜਨਵੀਸ ਦੀ ਅਗਵਾਈ ਹੇਠ ਮਹਾਰਾਸ਼ਟਰ ਸਰਕਾਰ ਵਲੋਂ ਸੂਬੇ 'ਚ ਵਸਦੇ ਸਿੱਖ ਭਾਈਚਾਰੇ ਦੀ ਭਲਾਈ ਲਈ ਕੀਤੇ ਜਾ ਰਹੇ ਵੱਖ-ਵੱਖ ਕਾਰਜਾਂ ਅਤੇ ਭਲਾਈ ਯੋਜਨਾਵਾਂ ਦਾ ਵੀ ਵੇਰਵਾ ਸਾਂਝਾ ਕੀਤਾ | ਇਸ ਮੌਕੇ ਸਿੰਘ ਸਾਹਿਬ ਗਿਆਨੀ ਅਮਰਜੀਤ ਸਿੰਘ ਵਧੀਕ ਹੈੱਡ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੈੱਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਮਲਕੀਤ ਸਿੰਘ ਤੋਂ ਇਲਾਵਾ ਸ੍ਰੀ ਹਜ਼ੂਰ ਸਾਹਿਬ ਤੋਂ ਪੁੱਜੇ ਗਿਆਨੀ ਸਰਬਜੀਤ ਸਿੰਘ, ਭਾਈ ਗੁਰਪ੍ਰੀਤ ਸਿੰਘ ਰੰਧਾਵਾ ਵਾਲੇ, ਸੰਤ ਹਰੀ ਸਿੰਘ ਨਾਨਕਸਰ ਕਲੇਰਾਂ ਵਾਲੇ, ਸੰੰਤ ਕਾਕਾ ਸਿੰਘ ਮਸਤੂਆਣਾ ਸਾਹਿਬ, ਭਾਈ ਸੁਰਜੀਤ ਸਿੰਘ, ਸੰਤ ਬੁੱਧ ਸਿੰਘ ਨਿੱਕੇ ਘੁੰਮਣਾਂ ਵਾਲੇ, ਸੰਤ ਗੁਰਦਿਆਲ ਸਿੰਘ ਉੜਮੁੜ ਟਾਂਡਾ ਵਾਲੇ, ਸੰਤ ਨਿਹਾਲ ਸਿੰਘ ਹਰੀਆਂ ਵੇਲਾਂ ਵਾਲੇ, ਭਾਈ ਅਮਰਜੀਤ ਸਿੰਘ ਚਾਵਲਾ, ਸੰਤ ਗਿ. ਗੁਰਬਚਨ ਸਿੰਘ ਸੁਰਸਿੰਘ ਵਾਲੇ, ਸੰਤ ਅਵਤਾਰ ਸਿੰਘ ਧੂਰਕੋਟ ਵਾਲੇ ਆਦਿ ਬੁਲਾਰਿਆਂ ਨੇ ਸਮੂਹ ਸ਼ਹੀਦਾਂ ਨੂੰ ਸ਼ਰਧਾਜਲੀ ਦਿੰਦੇ ਹੋਏ ਦਮਦਮੀ ਟਕਸਾਲ ਮੁਖੀ ਸੰਤ ਗਿ. ਹਰਨਾਮ ਸਿੰਘ ਖ਼ਾਲਸਾ ਵਲੋਂ ਨਿਭਾਈਆਂ ਜਾ ਰਹੀਆਂ ਪੰਥਕ ਸੇਵਾਵਾਂ ਦੀ ਸ਼ਲਾਘਾ ਕੀਤੀ | ਦਮਦਮੀ ਟਕਸਾਲ ਵਲੋਂ ਇਸ ਵਾਰ ਦਾ 'ਸੇਵਾ ਰਤਨ ਐਵਾਰਡ' ਰਿਸ਼ੀਕੇਸ਼ ਸਥਿਤ ਨਿਰਮਲ ਆਸ਼ਰਮ ਦੇ ਮੁੱਖ ਸੇਵਾਦਾਰ ਸੰਤ ਰਾਮ ਸਿੰਘ ਤੇ ਸੰਤ ਜੋਤ ਸਿੰਘ ਵਲੋਂ ਗੁਰਮਤਿ ਪ੍ਰਚਾਰ, ਸੰਤ-ਸੇਵਾ, ਧਾਰਮਿਕ ਜਾਗਰੂਕਤਾ ਤੇ ਮਨੁੱਖਤਾ ਦੀ ਭਲਾਈ ਲਈ ਨਿਭਾਈਆਂ ਜਾ ਰਹੀਆਂ ਅਣਥੱਕ ਸੇਵਾਵਾਂ ਲਈ ਦਿੱਤਾ ਗਿਆ | ਇਸ ਦੇ ਨਾਲ ਹੀ ਦਮਦਮੀ ਟਕਸਾਲ ਵਲੋਂ ਬੰਦੀ ਸਿੰਘਾਂ ਦਾ ਵੀ ਵਿਸ਼ੇਸ਼ ਸਨਮਾਨ ਕੀਤਾ ਗਿਆ | ਇਸ ਮੌਕੇ ਈਸ਼ਰ ਸਿੰਘ ਸਪੁੱਤਰ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ, ਸਿੰਘ ਸਾਹਿਬ ਗਿਆਨੀ ਸੁਖਵਿੰਦਰ ਸਿੰਘ ਸ਼ਹੀਦਾਂ ਸਾਹਿਬ, ਗਿਆਨੀ ਸੁਖਦੇਵ ਸਿੰਘ ਅਰਦਾਸੀਏ, ਗਿਆਨੀ ਗੁਰਦੀਪ ਸਿੰਘ ਹੈੱਡ ਗ੍ਰੰਥੀ ਪਾਉਂਟਾ ਸਾਹਿਬ, ਗਿਆਨੀ ਹਰਪ੍ਰੀਤ ਸਿੰਘ, ਬਾਬਾ ਸੱਜਣ ਸਿੰਘ ਗੁਰੂ ਕੀ ਬੇਰ, ਗਿਆਨੀ ਭੁਪਿੰਦਰ ਸਿੰਘ ਗਦਲੀ, ਬਾਬਾ ਅਮਰਜੀਤ ਸਿੰਘ ਹਰਖੋਵਾਲ, ਬਾਬਾ ਦਰਸ਼ਨ ਸਿੰਘ ਟਾਹਲਾ ਸਾਹਿਬ, ਬਾਬਾ ਜੋਗਿੰਦਰ ਸਿੰਘ ਰਕਬੇ ਵਾਲੇ, ਬਾਬਾ ਅਮਨਦੀਪ ਸਿੰਘ ਮੁਖੀ ਟਕਸਾਲ ਭਾਈ ਮਨੀ ਸਿੰਘ, ਬਾਬਾ ਗੁਰਦੇਵ ਸਿੰਘ ਤਰਸਿੱਕੇ ਵਾਲੇ, ਬਾਬਾ ਮਲਕੀਤ ਸਿੰਘ ਜੱਬੋਵਾਲ, ਬਾਬਾ ਗੁਰਦੀਪ ਸਿੰਘ ਖੁਜਾਲੇ ਵਾਲੇ, ਬਾਬਾ ਗੁਰਦੇਵ ਸਿੰਘ ਕੁਲੀ ਵਾਲੇ, ਬਾਬਾ ਗੁਰਮੀਤ ਸਿੰਘ ਬੱਦੋਵਾਲ, ਭਾਈ ਅਜੈਬ ਸਿੰਘ ਅਭਿਆਸੀ, ਬਾਬਾ ਰੋਸ਼ਨ ਸਿੰਘ, ਬਾਬਾ ਮਨਦੀਪ ਸਿੰਘ, ਬਾਬਾ ਪ੍ਰਤਾਪ ਸਿੰਘ ਬਾਜਪੁਰ ਵਾਲੇ, ਬਾਬਾ ਮਨਜੀਤ ਸਿੰਘ ਭੋਰਾ ਸਾਹਿਬ, ਬਾਬਾ ਦਰਸ਼ਨ ਸਿੰਘ ਘੋੜੇਵਾਹ, ਸੰਤ ਕਰਮਜੀਤ ਸਿੰਘ ਟਿੱਬਾ ਸਾਹਿਬ, ਸੰਤ ਮਹਾਂਵੀਰ ਸਿੰਘ ਤਾਜੇਵਾਲ, ਬਾਬਾ ਵਰਿੰਦਰ ਮੁਨੀ ਫੇਰੂਮਾਨ, ਸੰਤ ਮਹੇਸ਼ ਮੁਨੀ ਕੁਰਕਸ਼ੇਤਰ, ਸੰਤ ਰਾਮ ਮੁਨੀ ਸੇਰੋਂ, ਬਾਬਾ ਕੁੰਦਨ ਸਿੰਘ ਦੇਸੂ ਸ਼ਹੀਦਾਂ, ਬਾਬਾ ਜਸਵੰਤ ਸਿੰਘ ਰੋਡੇ ਮਾਲਵਾ ਤਰਨਾ ਦਲ, ਬਾਬਾ ਜੋਗਿੰਦਰ ਸਿੰਘ ਕਾਰ ਸੇਵਾ ਵਾਲੇ, ਅਮਰਜੀਤ ਸਿੰਘ ਮੱਠੂ ਚੱਕ, ਬਾਬਾ ਅਮਰੀਕ ਸਿੰਘ ਡੇਰਾ ਭਾਈ ਹਰਜੀ ਸਾਹਿਬ, ਗਿਆਨੀ ਸੁਰਜੀਤ ਸਿੰਘ ਸੋਧੀ ਲਧਾਈ ਕੇ, ਬਾਬਾ ਧਿਆਨ ਦਾਸ ਪਟਿਆਲਾ, ਮਹੰਤ ਰਜਿੰਦਰ ਦਾਸ, ਬਾਬਾ ਪ੍ਰੇਮਾ ਨੰਦ, ਜਥੇਦਾਰ ਬਾਬਾ ਮੰਗਾ ਸਿੰਘ ਧਰਮਕੋਟ, ਬਾਬਾ ਪ੍ਰੀਤਮ ਸਿੰਘ ਆਗਰੇ ਵਾਲਿਆਂ ਵਲੋਂ ਜਥੇਦਾਰ ਰਜਿੰਦਰ ਸਿੰਘ, ਬਾਬਾ ਬਲਦੇਵ ਸਿੰਘ ਜੋਗੇਵਾਲ, ਗਿਆਨੀ ਪ੍ਰਗਟ ਸਿੰਘ ਭੀਲੋਵਾਲ, ਭਾਈ ਮੱਖਣ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ, ਬਾਬਾ ਨਰਿੰਦਰ ਸਿੰਘ ਮੋਹਾਲੀ, ਬਾਬਾ ਕੁਲਦੀਪ ਸਿੰਘ ਮੋਹਾਲੀ, ਭਾਈ ਲਾਲ ਸਿੰਘ ਅਕਾਲਗੜ੍ਹ, ਭਾਈ ਲਖਬੀਰ ਸਿੰਘ ਕਲਕੱਤਾ, ਭਾਈ ਇੰਦਰਜੀਤ ਸਿੰਘ ਨਿਊਜ਼ੀਲੈਂਡ, ਭਾਈ ਹਰਨੇਕ ਸਿੰਘ ਭੱਪ, ਬਾਬਾ ਸੁਖਦੇਵ ਸਿੰਘ ਡੇਰਾ ਬਾਬਾ ਮੂਲਾ ਸਿੰਘ, ਬਾਬਾ ਅਨਹਦ ਰਾਜ ਸਿੰਘ ਸਮਰਾਲਾ, ਬਾਬਾ ਬਲਵਿੰਦਰ ਸਿੰਘ ਮਿਸਲ ਸ਼ਹੀਦਾਂ ਤਰਨਾ ਦਲ, ਬਾਬਾ ਗੁਰਚਰਨ ਸਿੰਘ ਝਾੜ ਸਾਹਿਬ, ਬਾਬਾ ਹਰੀ ਸਿੰਘ ਤਰਨਾ ਦਲ, ਬਾਬਾ ਸਰਦਾਰਾ ਸਿੰਘ ਮੱਖਣਵਿੰਡੀ, ਬਾਬਾ ਰਘਬੀਰ ਸਿੰਘ ਖਿਆਲਾ, ਬਾਬਾ ਕੁਲਦੀਪ ਸਿੰਘ ਪਾਉਂਟਾ ਸਾਹਿਬ, ਬਾਬਾ ਦਿਲਬਾਗ ਸਿੰਘ ਆਰਫ ਕੇ, ਪਿ੍ੰ. ਗੁਰਦੀਪ ਸਿੰਘ ਰੰਧਾਵਾ, ਭਾਈ ਅਮਰਜੀਤ ਸਿੰਘ ਚਾਵਲਾ, ਅਮਰਬੀਰ ਸਿੰਘ ਢੋਟ, ਭਗਵੰਤ ਸਿੰਘ ਸਿਆਲਕਾ, ਭਾਈ ਰਣਧੀਰ ਸਿੰਘ, ਗਿਆਨੀ ਸਾਹਿਬ ਸਿੰਘ, ਸਾਬਕਾ ਚੇਅਰਮੈਨ ਤਰਲੋਕ ਸਿੰਘ ਬਾਠ, ਪਿ੍ੰ. ਹਰਸ਼ਦੀਪ ਸਿੰਘ ਰੰਧਾਵਾ ਤੇ ਡਾ. ਅਵਤਾਰ ਸਿੰਘ ਬੁੱਟਰ (ਦੋਵੇਂ ਮੈਂਬਰ ਚੀਫ ਖ਼ਾਲਸਾ ਦੀਵਾਨ), ਪਿ੍ੰ. ਤੇਜਬੀਰ ਸਿੰਘ ਸੋਹਲ, ਪਿ੍ੰ. ਗੁਰਦੀਪ ਸਿੰਘ ਜਲਾਲ ਉਸਮਾ, ਪਿ੍ੰ. ਜਤਿੰਦਰ ਸ਼ਰਮਾ, ਚੇਅਰਮੈਨ ਗੁੁਰਮੀਤ ਸਿੰਘ ਨੰਗਲੀ, ਸਰਪੰਚ ਕਸ਼ਮੀਰ ਸਿੰਘ ਮਹਿਤਾ, ਗੁਰਿੰਦਰ ਸਿੰਘ ਨੰਗਲੀ, ਰਾਜਬੀਰ ਸਿੰਘ ਉਦੋਨੰਗਲ, ਚੇਅਰਮੈਨ ਇਕਬਾਲ ਸਿੰਘ ਸ਼ਾਹ, ਜਤਿੰਦਰ ਸਿੰਘ ਲੱਧਾ ਮੁੰਡਾ, ਚੇਅਰਮੈਨ ਲਖਵਿੰਦਰ ਸਿੰਘ ਖੱਬੇ, ਪ੍ਰਧਾਨ ਗੁਰਮੁਖ ਸਿੰਘ ਸਾਹਬਾ, ਤਜਿੰਦਰ ਸਿੰਘ ਲਾਡੀ, ਇਕਬਾਲ ਸਿੰਘ ਮਾਨ, ਗੁਰਮੀਤ ਸਿੰਘ ਮਾਨ, ਗੁਰਮੁਖ ਸਿੰਘ ਡੇਹਰੀਵਾਲ, ਗੁਰਵੇਲ ਸਿੰਘ ਔਜਲਾ, ਰਮਨਬੀਰ ਸਿੰਘ ਅਤੇ ਅੰਤਰਪ੍ਰੀਤ ਸਿੰਘ ਲੱਧਾ ਮੁੰਡਾ, ਕੁਲਵਿੰਦਰ ਸਿੰਘ ਰੰਧਾਵਾ, ਬਲਜਿੰਦਰ ਸਿੰਘ ਰਾਜੂ, ਵਿਜੇ ਤਨੇਜਾ, ਹਰਜਿੰਦਰ ਸਿੰਘ ਜੱਜ ਆਦਿ ਤੋਂ ਇਲਾਵਾ ਵੱਡੀ ਗਿਣਤੀ 'ਚ ਸੰਗਤ ਨੇ ਹਾਜ਼ਰੀ ਭਰੀ |
ਸਿੱਖ ਕੌਮ ਸ਼ਹੀਦਾਂ ਦੀਆਂ ਕੁਰਬਾਨੀਆਂ ਦਾ ਸੰਦੇਸ਼ ਆਉਣ ਵਾਲੀਆਂ ਪੀੜ੍ਹੀਆਂ ਤੱਕ ਪਹੁੰਚਾਉਦੀ ਰਹੇਗੀ-ਗਿਆਨੀ ਹਰਨਾਮ ਸਿੰਘ ਖ਼ਾਲਸਾ <br/>
ਅਜੀਤ ਡੈਸਕ
07-06-2026