28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-06-2026

ਅਪਾਚੇ ਹੈਲੀਕਾਪਟਰ 'ਤੇ ਹਮਲੇ ਤੋਂ ਬਾਅਦ ਅਮਰੀਕਾ ਵਲੋਂ ਈਰਾਨ ਖ਼ਿਲਾਫ਼ ਜਵਾਬੀ ਕਾਰਵਾਈ

ਅਜੀਤ ਡੈਸਕ 11-06-2026

ਈਰਾਨ ਨੇ ਬਹਿਰੀਨ, ਕੁਵੈਤ ਤੇ ਜਾਰਡਨ 'ਚ ਅਮਰੀਕੀ ਫ਼ੌਜ ਦੇ ਅੱਡਿਆਂ ਨੂੰ ਬਣਾਇਆ ਨਿਸ਼ਾਨਾ
ਦੁਬਈ, 10 ਜੂਨ (ਏਜੰਸੀ)-ਅਮਰੀਕਾ ਦੀ ਹਵਾਈ ਫ਼ੌਜ ਤੇ ਜਲ ਸੈਨਾ ਦੇ ਲੜਾਕੂ ਜਹਾਜ਼ਾਂ ਵਲੋਂ 'ਸਟ੍ਰੇਟ ਆਫ਼ ਹੋਰਮੁਜ਼' ਦੇ ਨੇੜੇ ਈਰਾਨ ਦੀ ਹਵਾਈ ਰੱਖਿਆ ਪ੍ਰਣਾਲੀ, ਧਰਤੀ 'ਤੇ ਕੰਟਰੋਲ ਸਟੇਸ਼ਨਾਂ ਅਤੇ ਨਿਗਰਾਨੀ ਰਾਡਾਰ ਸਾਈਟਾਂ ਨੂੰ ਨਿਸ਼ਾਨਾ ਬਣਾਇਆ ਗਿਆ | ਅਮਰੀਕੀ ਸੈਂਟਰਲ ਕਮਾਂਡ (ਸੈਂਟਕਾੱਮ) ਨੇ ਇਕ ਬਿਆਨ 'ਚ ਦੱਸਿਆ ਕਿ ਉਸ ਨੇ ਇਹ ਕਾਰਵਾਈ ਅਮਰੀਕਾ ਦੇ ਅਪਾਚੇ ਹੈਲੀਕਾਪਟਰ 'ਤੇ ਈਰਾਨੀ ਹਮਲੇ ਦੇ ਜਵਾਬ 'ਚ ਕੀਤੀ ਗਈ ਹੈ | ਜ਼ਿਕਰਯੋਗ ਹੈ ਕਿ ਸੋਮਵਾਰ ਨੂੰ ਅਮਰੀਕੀ ਫ਼ੌਜ ਦਾ ਇਕ ਅਪਾਚੇ ਹੈਲੀਕਾਪਟਰ ਓਮਾਨ ਦੇ ਤੱਟ ਨਜ਼ਦੀਕ ਈਰਾਨੀ ਫ਼ੌਜ ਵਲੋਂ ਸੁੱਟਿਆ ਗਿਆ ਸੀ | ਹਾਲਾਂਕਿ, ਅਮਰੀਕੀ ਫ਼ੌਜ ਵਲੋਂ ਆਪਣੇ ਦੋਵੇਂ ਪਾਇਲਟਾਂ ਨੂੰ ਸੁਰੱਖਿਅਤ ਬਚਾ ਲਿਆ ਗਿਆ ਸੀ | ਦੂਜੇ ਪਾਸੇ, ਈਰਾਨ ਵਲੋਂ ਅਮਰੀਕੀ ਹਮਲਿਆਂ ਖ਼ਿਲਾਫ਼ ਜਵਾਬੀ ਕਾਰਵਾਈ ਕਰਦਿਆਂ ਮੱਧ ਪੂਰਬ 'ਚ ਸਥਿਤ ਉਸ ਦੇ ਫ਼ੌਜੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਗਿਆ | ਈਰਾਨ 'ਚ ਯੁੱਧ ਪ੍ਰਬੰਧਨ ਦੀ ਜ਼ਿੰਮੇਵਾਰੀ ਸੰਭਾਲ ਰਹੇ ਖ਼ਾਤਮ ਅਲ-ਅਨਬੀਆ ਦਫ਼ਤਰ ਨੇ ਅਮਰੀਕੀ ਹਮਲਿਆਂ ਤੋਂ ਇਕ ਘੰਟੇ ਬਾਅਦ ਬਿਆਨ ਜਾਰੀ ਕਰਦਿਆਂ ਕਿਹਾ ਕਿ ਈਰਾਨ ਦੀ ਫ਼ੌਜ ਅਤੇ ਇਸਲਾਮਿਕ ਰੈਵੋਲਿਓਸ਼ਨਰੀ ਗਾਰਡ ਕੋਰ (ਆਈ.ਆਰ.ਜੀ.ਸੀ.) ਨੇ ਬਹਿਰੀਨ, ਕੁਵੈਤ ਅਤੇ ਜਾਰਡਨ ਸਥਿਤ ਕੁਝ ਅਮਰੀਕੀ ਅੱਡਿਆਂ ਨੂੰ ਨਿਸ਼ਾਨਾ ਬਣਾਇਆ ਹੈ | ਆਈ.ਆਰ.ਜੀ.ਸੀ. ਨੇ ਕਿਹਾ ਕਿ ਉਸ ਨੇ ਜਾਰਡਨ ਦੇ ਅਲ-ਅਜ਼ਰਾਕ 'ਚ ਅਮਰੀਕੀ ਹਵਾਈ ਅੱਡੇ 'ਤੇ ਸਥਿਤ ਐਫ-35 ਲੜਾਕੂ ਜੈੱਟ ਹੈਾਗਰ ਅਤੇ ਫ਼ੌਜ ਦੀ ਕਮਾਨ ਸਮੇਤ 4 ਮਹੱਤਵਪੂਰਨ ਟਿਕਾਣਿਆਂ ਨੂੰ ਆਪਣੀ ਲੰਬੀ ਦੂਰੀ ਦੀਆਂ ਮਿਜ਼ਾਈਲਾਂ ਨਾਲ ਨਿਸ਼ਾਣਾ ਬਣਾਇਆ ਗਿਆ | ਆਈ. ਆਰ. ਜੀ. ਸੀ. ਨੇ ਉੱਤਰੀ ਫਾਰਸ ਦੀ ਖਾੜੀ 'ਚ ਇਕ ਅਮਰੀਕੀ ਡਰੋਨ ਨੂੰ ਸੁੱਟਣ ਦਾ ਦਾਅਵਾ ਵੀ ਕੀਤਾ | ਈਰਾਨੀ ਮੀਡੀਆ ਨੇ ਆਈ. ਆਰ. ਜੀ. ਸੀ. ਦੇ ਹਵਾਲੇ ਨਾਲ ਦੱਸਿਆ ਕਿ ਡਰੋਨ ਨੂੰ ਬੁਸ਼ਹਿਰ ਸੂਬੇ ਦੇ ਜਾਮ ਕਾਊਾਟੀ ਦੇ ਉਪਰ ਅਸਮਾਨ 'ਚ ਨਸ਼ਟ ਕੀਤਾ ਗਿਆ |

ਪਿਛਲੀ ਖ਼ਬਰ ਪਾਕਿ ਵਲੋਂ ਅਫ਼ਗਾਨਿਸਤਾਨ 'ਤੇ ਮੁੜ ਹਵਾਈ ਹਮਲੇ-26 ਮੌਤਾਂ ਅਗਲੀ ਖ਼ਬਰ ਪਾਕਿ 'ਚ ਹੈਲੀਕਾਪਟਰ ਹਾਦਸਾਗ੍ਰਸਤ-21 ਫ਼ੌਜੀਆਂ ਦੀ ਮੌਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।