29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-06-2026

ਓਮਾਨ ਦੇ ਤੱਟ 'ਤੇ ਅਮਰੀਕੀ ਹਮਲੇ ਦਾ ਸ਼ਿਕਾਰ ਵਪਾਰਕ ਜਹਾਜ਼ ਦੇ ਭਾਰਤੀ ਚਾਲਕ ਦਲ ਦੇ 3 ਮੈਂਬਰ ਲਾਪਤਾ

ਅਜੀਤ ਡੈਸਕ 11-06-2026
ਨਵੀਂ ਦਿੱਲੀ, 10 ਜੂਨ (ਪੀ. ਟੀ. ਆਈ.)-ਓਮਾਨ ਦੇ ਤੱਟ 'ਤੇ ਅਮਰੀਕੀ ਮਿਜ਼ਾਈਲ ਹਮਲੇ ਦਾ ਸ਼ਿਕਾਰ ਹੋਏ ਇਕ ਵਪਾਰਕ ਜਹਾਜ਼ 'ਤੇ ਸਵਾਰ ਭਾਰਤੀ ਚਾਲਕ ਦਲ ਦੇ 24 ਮੈਂਬਰਾਂ 'ਚੋਂ ਤਿੰਨ ਲਾਪਤਾ ਦੱਸੇ ਜਾ ਰਹੇ ਹਨ | ਇਸ ਨੂੰ ਲੈ ਕੇ ਭਾਰਤ ਨੇ ਅਮਰੀਕੀ ਰਾਜਦੂਤ ਜੇਸਨ ਮੀਕਸ ਨੂੰ ਤਲਬ ਕਰਿਦਿਆਂ ਸਖ਼ਤ ਵਿਰੋਧ ਦਰਜ ਕਰਵਾਇਆ ਹੈ | ਭਾਰਤ ਨੇ ਆਪਣੀ ਪ੍ਰਤੀਕਿਰਿਆ 'ਚ ਕਿਹਾ ਕਿ ਪੱਛਮੀ ਏਸ਼ੀਆ 'ਚ ਵਪਾਰਕ ਜਹਾਜ਼ਾਂ ਅਤੇ ਨਾਗਰਿਕ ਬੁਨਿਆਦੀ ਢਾਂਚੇ ਨੂੰ ਨਿਸ਼ਾਨਾ ਬਣਾਉਣਾ ਬੰਦ ਕੀਤਾ ਜਾਣਾ ਚਾਹੀਦਾ ਹੈ ਤੇ ਅੰਤਰਰਾਸ਼ਟਰੀ ਜਲ ਮਾਰਗਾਂ ਰਾਹੀਂ ਆਜ਼ਾਦ ਅਤੇ ਨਿਰਵਿਘਨ ਨੈਵੀਗੇਸ਼ਨ ਨੂੰ ਜਲਦੀ ਤੋਂ ਜਲਦੀ ਬਹਾਲ ਕੀਤਾ ਜਾਣਾ ਚਾਹੀਦਾ ਹੈ | ਵਿਦੇਸ਼ ਮੰਤਰਾਲੇ ਨੇ ਦੱਸਿਆ ਕਿ ਜਹਾਜ਼ 'ਤੇ ਸਵਾਰ 24 ਭਾਰਤੀ ਚਾਲਕ ਦਲ 'ਚੋਂ ਹੁਣ ਤੱਕ 21 ਭਾਰਤੀਆਂ ਨੂੰ ਬਚਾ ਲਿਆ ਗਿਆ ਹੈ ਅਤੇ ਤਿੰਨ ਭਾਰਤੀ ਕਥਿਤ ਤੌਰ 'ਤੇ ਲਾਪਤਾ ਹਨ | ਮੰਤਰਾਲੇ ਨੇ ਕਿਹਾ ਕਿ ਓਮਾਨ 'ਚ ਭਾਰਤੀ ਦੂਤਾਵਾਸ ਸਥਿਤੀ 'ਤੇ ਨੇੜਿਓਾ ਨਜ਼ਰ ਰੱਖ ਰਿਹਾ ਹੈ ਅਤੇ ਚੱਲ ਰਹੇ ਖੋਜ ਅਤੇ ਬਚਾਅ ਕਾਰਜਾਂ 'ਚ ਸਥਾਨਕ ਅਧਿਕਾਰੀਆਂ ਨਾਲ ਸਰਗਰਮੀ ਨਾਲ ਤਾਲਮੇਲ ਕਰ ਰਿਹਾ ਹੈ |

ਪਿਛਲੀ ਖ਼ਬਰ ਕਾਂਗਰਸ ਦੇ ਸੂਬਾ ਪ੍ਰਧਾਨਾਂ ਦੀ ਬੈਠਕ ਅੱਜ ਅਗਲੀ ਖ਼ਬਰ ਸਾਡੇ ਲਈ ਪਾਰਟੀ ਨਾਲੋਂ ਦੇਸ਼ ਪਹਿਲਾਂ ਆਉਂਦਾ ਹੈ-ਮੋਦੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।