05-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-06-2026

ਰੱਖਿਆ ਮੰਤਰਾਲੇ ਵਲੋਂ ਸਮੁੰਦਰੀ ਗੈਸ ਟਰਬਾਈਨ ਜਨਰੇਟਰ ਦੇ 12 ਸੈੱਟ ਖਰੀਦਣ ਲਈ 425 ਕਰੋੜ ਰੁਪਏ ਦਾ ਇਕਰਾਰ

ਅਜੀਤ ਡੈਸਕ 20-06-2026

ਨਵੀਂ ਦਿੱਲੀ, 19 ਜੂਨ (ਏਜੰਸੀ)-ਰੱਖਿਆ ਮੰਤਰਾਲੇ ਨੇ ਸ਼ੁੱਕਰਵਾਰ ਨੂੰ ਜਲ ਸੈਨਾ ਲਈ 1.25 ਮੈਗਾਵਾਟ ਸਮਰੱਥਾ ਵਾਲੇ ਸਮੁੰਦਰੀ ਗੈਸ ਟਰਬਾਈਨ ਜਨਰੇਟਰ ਦੇ 12 ਸੈੱਟ ਖਰੀਦਣ ਲਈ ਇਕ ਪ੍ਰਮੁੱਖ ਕੰਪਨੀ ਦੇ ਨਾਲ 425 ਕਰੋੜ ਰੁਪਏ ਦਾ ਇਕਰਾਰਨਾਮਾ ਕੀਤਾ ਹੈ। ਇਨ੍ਹਾਂ ਜਨਰੇਟਰਾਂ ‘ਚ ਘੱਟੋ-ਘੱਟ 60 ਫ਼ੀਸਦੀ ਹਿੱਸੇਦਾਰੀ ਸਵਦੇਸ਼ੀ ਹੋਵੇਗੀ। ਅਧਿਕਾਰੀਆਂ ਨੇ ਕਿਹਾ ਕਿ ਇਹ ਜਨਰੇਟਰ ਆਧੁਨਿਕ ਜਲ ਸੈਨਾ ਜੰਗੀ ਬੇੜਿਆਂ ‘ਚ ਬਿਜਲੀ ਪੈਦਾ ਕਰਨ ਲਈ ਰੀੜ ਦੀ ਹੱਡੀ ਦਾ ਕੰਮ ਕਰਦਾ ਹੈ, ਜੋ ਅਹਿਮ ਲੜਾਕੂ ਪ੍ਰਣਾਲੀ ਅਤੇ ਅਤਿ ਆਧੁਨਿਕ ਹਥਿਆਰਾਂ ਤੇ ਸੈਂਸਰਾਂ ਦਾ ਸਮਰਥਨ ਕਰਦੇ ਹਨ। ਮੰਤਰਾਲੇ ਨੇ ਕਿਹਾ ਕਿ ਇਹ ਪ੍ਰਾਜੈਕਟ ਇਕ ਮਜ਼ਬੂਤ ਘਰੇਲੂ ਨਿਰਮਾਣ ਈਕੋਸਿਸਟਮ ਬਣਾ ਕੇ ਆਤਮਨਿਰਭਰ ਭਾਰਤ ਅਤੇ ਮੇਕ ਇਨ ਇੰਡੀਆ ਪ੍ਰਤੀ ਸਰਕਾਰ ਦੀ ਪ੍ਰਤੀਬੱਧਤਾ ਨੂੰ ਮਜ਼ਬੂਤ ਕਰਦਾ ਹੈ।

ਪਿਛਲੀ ਖ਼ਬਰ ਦਿੱਲੀ ਹਾਈ ਕੋਰਟ ਵਲੋਂ ਟੈਲੀਗ੍ਰਾਮ ’ਤੇ ਅਸਥਾਈ ਪਾਬੰਦੀ ਖ਼ਿਲਾਫ਼ ਚੁਣੌਤੀ ਖ਼ਾਰਜ ਅਗਲੀ ਖ਼ਬਰ 56 ਸਾਲਾਂ ਦੇ ਹੋਏ ਰਾਹੁਲ ਗਾਂਧੀ ਪ੍ਰਧਾਨ ਮੰਤਰੀ ਨੇ ਦਿੱਤੀ ਵਧਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।