03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-06-2026

ਉੱਤਰ ਭਾਰਤ ’ਚ ਮੌਨਸੂਨ ਨੇ ਫੜੀ ਰਫ਼ਤਾਰ

ਅਜੀਤ ਡੈਸਕ 27-06-2026
ਨਵੀਂ ਦਿੱਲੀ, 26 ਜੂਨ (ਇੰਟ.)-ਉੱਤਰ ਭਾਰਤ ’ਚ ਮੌਨਸੂਨ ਤੇਜ਼ੀ ਨਾਲ ਅੱਗੇ ਵੱਧ ਰਿਹਾ ਹੈ। ਭਾਰਤ ਦੇ ਮੌਸਮ ਵਿਭਾਗ ਅਨੁਸਾਰ ਅਗਲੇ 3-4 ਦਿਨਾਂ ’ਚ ਉੱਤਰ ਪ੍ਰਦੇਸ਼, ਰਾਜਸਥਾਨ ਅਤੇ ਉੱਤਰਾਖੰਡ ਦੇ ਕਈ ਇਲਾਕਿਆਂ ’ਚ ਮੌਨਸੂਨ ਦੇ ਪਹੁੰਚਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਅਨੁਸਾਰ ਗੁਜਰਾਤ, ਮੱਧ ਪ੍ਰਦੇਸ਼, ਛੱਤੀਸਗੜ੍ਹ, ਝਾਰਖੰਡ, ਬਿਹਾਰ, ਉੱਤਰ ਪ੍ਰਦੇਸ਼, ਉੱਤਰਾਖੰਡ ਦੇ ਕੁਝ ਹਿੱਸਿਆਂ ’ਚ ਮੌਨਸੂਨ ਦੇ ਅੱਗ ਵਧਣ ਦੀ ਸਥਿਤੀ ਪੂਰੀ ਤਰ੍ਹਾਂ ਅਨਕੂਲ ਹੈ।ਮੌਸਮ ਵਿਗਿਆਨੀਆਂ ਅਨੁਸਾਰ ਮੌਨਸੂਨ ਦੀ ਉੱਤਰੀ ਹੱਦ ਲਗਾਤਾਰ ਉੱਤਰ ਵੱਲ ਖਿਸਕ ਰਹੀ ਹੈ। ਜੇਕਰ ਸਥਿਤੀਆਂ ਅਨਕੂਲ ਰਹੀਆਂ ਤਾਂ ਜਲਦੀ ਹੀ ਰਾਜਸਥਾਨ ਦੇ ਪੂਰਬੀ ਹਿੱਸਿਆਂ, ਪੱਛਮੀ ਉੱਤਰ ਪ੍ਰਦੇਸ਼ ਅਤੇ ਉਤਰਾਖੰਡ ਦੇ ਮੈਦਾਨੀ ਅਤੇ ਹੇਠਲੇ ਇਲਾਕਿਆਂ ’ਚ ਮੌਨਸੂਨੀ ਹਵਾਵਾਂ ਵਗਣੀਆਂ ਸ਼ੁਰੂ ਹੋ ਜਾਣਗੀਆਂ।
ਪਿਛਲੀ ਖ਼ਬਰ ਐਸ.ਆਈ.ਆਰ. ਦਾ ਇਕ ਸਾਲ ਪੂਰਾ, ਹੁਣ ਤੱਕ ਲਗਭਗ 6 ਕਰੋੜ ਨਾਂਅ ਹਟਾਏ ਅਗਲੀ ਖ਼ਬਰ ਭਾਰਤ-ਯੂ.ਕੇ. ਐਫ.ਟੀ.ਏ. ਦਾ ਮੁੱਖ ਉਦੇਸ਼ ਵੱਡੇ ਬਦਲਾਅ ਲਿਆਉਣ ਵਾਲਾ ਵਿਕਾਸ ਹੋਣਾ ਚਾਹੀਦਾ-ਗੋਇਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।