03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-06-2026

ਐਸ.ਆਈ.ਆਰ. ਦਾ ਇਕ ਸਾਲ ਪੂਰਾ, ਹੁਣ ਤੱਕ ਲਗਭਗ 6 ਕਰੋੜ ਨਾਂਅ ਹਟਾਏ

ਅਜੀਤ ਡੈਸਕ 27-06-2026
ਨਵੀਂ ਦਿੱਲੀ, 26 ਜੂਨ (ਪੀ.ਟੀ.ਆਈ.)-ਵੋਟਰ ਸੂਚੀਆਂ ਦੇ ਵਿਸ਼ੇਸ਼ ਤੀਬਰ ਸੋਧ (ਐਸ.ਆਈ.ਆਰ.) ਦੇ ਤਹਿਤ ਹੁਣ ਤੱਕ ਲਗਪਗ 6 ਕਰੋੜ ਵੋਟਰਾਂ ਦੇ ਨਾਂਅ ਹਟਾ ਦਿੱਤੇ ਗਏ ਹਨ, ਜਿਸ ਨਾਲ ਵਿਰੋਧੀ ਧਿਰ ਅਤੇ ਚੋਣ ਕਮਿਸ਼ਨ ਵਿਚਕਾਰ ਜ਼ਬਰਦਸਤ ਬਹਿਸ ਛਿੜ ਗਈ ਹੈ। ਇਨ੍ਹਾਂ ਵੋਟਰ ਸੂਚੀਆਂ ’ਚ ਸੋਧ ਨੂੰ ਸ਼ੁਰੂ ਹੋਏ ਇਕ ਸਾਲ ਬੀਤ ਗਿਆ ਹੈ ਅਤੇ ਵੋਟਰ ਸੂਚੀਆਂ ’ਚ ਸੋਧ ਦੀ ਪ੍ਰਕਿਰਿਆ ਇਸ ਸਮੇਂ 19 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿਚ ਚੱਲ ਰਹੀ ਹੈ। ਇਹ ਪਾਇਲਟ ਐਸ.ਆਈ.ਆਰ. ਪਿਛਲੇ ਸਾਲ 24 ਜੂਨ ਨੂੰ ਬਿਹਾਰ ਵਿਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸ਼ੁਰੂ ਕੀਤਾ ਗਿਆ ਸੀ। ਬਿਹਾਰ ਵਿਚ ਐਸ.ਆਈ.ਆਰ. ਲਾਗੂ ਹੋਣ ਤੋਂ ਬਾਅਦ ਅਤੇ ਵਿਰੋਧੀ ਪਾਰਟੀਆਂ ਅਤੇ ਕਾਰਕੁੰਨਾਂ ਦੇ ਦੋਸ਼ਾਂ ਦੇ ਵਿਚਕਾਰ ਚੋਣ ਅਥਾਰਟੀ ’ਤੇ ਭਾਜਪਾ ਦੇ ਇਸ਼ਾਰੇ ’ਤੇ ਕੰਮ ਕਰਨ ਅਤੇ ਦਸਤਾਵੇਜ਼ਾਂ ਦੀ ਘਾਟ ਕਾਰਨ ਨਾਗਰਿਕਾਂ ਨੂੰ ਵੋਟ ਪਾਉਣ ਤੋਂ ਵਾਂਝਾ ਕਰਨ ਦਾ ਦੋਸ਼ ਲਗਾਇਆ ਗਿਆ।
ਪਿਛਲੀ ਖ਼ਬਰ ਓਪਨ ਏ.ਆਈ. ਵਲੋਂ ਪ੍ਰਭਜੀਤ ਸਿੰਘ ਭਾਰਤ ਲਈ ਪ੍ਰਬੰਧ ਨਿਰਦੇਸ਼ਕ ਨਿਯੁਕਤ ਅਗਲੀ ਖ਼ਬਰ ਉੱਤਰ ਭਾਰਤ ’ਚ ਮੌਨਸੂਨ ਨੇ ਫੜੀ ਰਫ਼ਤਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।