29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-07-2026

ਅਹੁਦੇ ਪਾਰਟੀ ਤੋਂ ਵੱਡੇ ਨਹੀਂ ਹੁੰਦੇ, ਮੈਂ ਪਾਰਟੀ ਦੇ ਹਿਤਾਂ ਲਈ ਛੱਡੀ ਸੀ ਪ੍ਰਧਾਨਗੀ-ਬਾਜਵਾ

ਅਜੀਤ ਡੈਸਕ 07-07-2026
ਚੰਡੀਗੜ੍ਹ 6 ਜੁਲਾਈ (ਵਿਕਰਮਜੀਤ ਸਿੰਘ ਮਾਨ)-ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਵਲੋਂ ਪੰਜਾਬ ਕਾਂਗਰਸ ਦੇ ਲੀਡਰਾਂ ਨੂੰ ਵੱਡੀ ਸਲਾਹ ਦਿੱਤੀ ਗਈ ਹੈ। ਇਕ ਨਿੱਜੀ ਚੈਨਲ ਨਾਲ ਦੇਰ ਸ਼ਾਮ ਕੀਤੀ ਇੰਟਰਵਿਊ ਦੌਰਾਨ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਅੱਜ ਪਾਰਟੀ ਨੂੰ ਤਿਆਗ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਮੈਂ ਕੈਪਟਨ ਅਮਰਿੰਦਰ ਸਿੰਘ ਲਈ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਛੱਡa ਦਿੱਤੀ ਸੀ। ਉਨ੍ਹਾਂ ਕਿਹਾ ਕਿ ਮੈਂ ਆਪਣੀ ਪ੍ਰਧਾਨਗੀ ਪਾਰਟੀ ਦੇ ਵੱਡੇ ਹਿੱਤਾਂ ਲਈ ਤਿਆਗ ਦਿੱਤੀ ਸੀ ਤੇ ਅਜਿਹੇ ਤਿਆਗ ਦੀ ਅੱਜ ਵੀ ਲੋੜ ਹੈ। ਉਨ੍ਹਾਂ ਕਿਹਾ ਕਿ ਅੱਜ ਜਦੋਂ ਪਾਰਟੀ ਨੂੰ ਜ਼ਰੂਰਤ ਹੈ ਤਾਂ ਪੰਜਾਬ ਕਾਂਗਰਸ ਦੇ ਆਗੂਆਂ ਨੂੰ ਤਿਆਗ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪਾਰਟੀ ਅਹੁਦਿਆਂ ਤੋਂ ਵੱਡੀ ਹੁੰਦੀ ਹੈ ਤੇ ਇਹ ਗੱਲ ਸਾਨੂੰ ਸਾਰਿਆਂ ਨੂੰ ਸਮਝਣੀ ਚਾਹੀਦੀ ਹੈ।
ਪਿਛਲੀ ਖ਼ਬਰ ਕਾਂਗਰਸ ਹਾਈਕਮਾਨ ਨੇ ਸੂਬੇ ’ਚ ਭੇਜੀਆਂ ਸਰਵੇਖਣ ਟੀਮਾਂ ਅਗਲੀ ਖ਼ਬਰ ਹਿੰਦੂ ਧਰਮ ਦਾ ਸਭ ਤੋਂ ਵੱਧ ਨੁਕਸਾਨ ਭਾਜਪਾ ਨੇ ਕੀਤਾ- ਕੇਜਰੀਵਾਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।