03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-07-2026

ਭਾਰਤ ਦੇ 11 ਜਹਾਜ਼ ਫਾਰਸ ਦੀ ਖਾੜੀ ’ਚ ਫਸੇ

ਅਜੀਤ ਡੈਸਕ 15-07-2026

ਹੋਰਮੁਜ਼ ’ਚ ਜਾਰੀ ਤਣਾਅ ਦਰਮਿਆਨ ਭਾਰਤ ਨਾਲ ਸੰਬੰਧਿਤ 11 ਜਹਾਜ਼ ਅਤੇ 148 ਭਾਰਤੀ ਚਾਲਕ ਦਲ ਦੇ ਮੈਂਬਰ ਫਾਰਸ ਦੀ ਖਾੜੀ ’ਚ ਫਸੇ ਹੋਏ ਹਨ। ਜਿਨ੍ਹਾਂ ’ਚੋਂ 7 ਭਾਰਤੀ ਝੰਡੇ ਵਾਲੇ ਜਹਾਜ਼ ਅਤੇ 4 ਭਾਰਤ ਲਈ ਸਾਮਾਨ ਲੈ ਕੇ ਆਉਣ ਵਾਲੇ ਵਿਦੇਸ਼ੀ ਜਹਾਜ਼ ਸ਼ਾਮਿਲ ਹਨ। ਇਹ ਸਾਰੇ ਜਹਾਜ਼ ਹੋਰਮੁਜ਼ ਜਲ ਮਾਰਗ ’ਚੋਂ ਲੰਘਣ ਦੀ ਉਡੀਕ ਕਰ ਰਹੇ ਹਨ। ਵਿਦੇਸ਼ ਮੰਤਰਾਲੇ ਦੇ ਸੂਤਰਾਂ ਅਨੁਸਾਰ ਫਰਵਰੀ ਤੋਂ ਸੰਘਰਸ਼ ਸ਼ੁਰੂ ਹੋਣ ਦੇ ਬਾਅਦ ਤੋਂ ਹੁਣ ਤੱਕ ਭਾਰਤ ਲਈ ਸਾਮਾਨ ਲੈ ਕੇ 57 ਜਹਾਜ਼ ਹੋਰਮੁਜ਼ ਜਲ ਮਾਰਗ ਪਾਰ ਕਰ ਚੁੱਕੇ ਹਨ। ਜਿਨ੍ਹਾਂ ’ਚੋਂ 21 ਭਾਰਤੀ ਝੰਡੇ ਵਾਲੇ ਅਤੇ 36 ਵਿਦੇਸ਼ੀ ਜਹਾਜ਼ ਸ਼ਾਮਿਲ ਹਨ। 13 ਜੁਲਾਈ ਤੱਕ ਵੱਖ-ਵੱਖ ਸ਼ਿਪਿੰਗ ਕੰਪਨੀਆਂ ਭਾਰਤੀ ਚਾਲਕ ਦਲ ਦੇ 3918 ਮੈਂਬਰਾਂ ਨੂੰ ਸੁਰੱਖਿਅਤ ਕੱਢ ਚੁੱਕੀਆਂ ਹਨ।
ਪਿਛਲੀ ਖ਼ਬਰ ਟਰੰਪ ਨੇ ਹੋਰਮੁਜ਼ ਜਲਡਮਰੂ ’ਚ 20 ਫ਼ੀਸਦੀ ਟੋਲ ਵਸੂਲਣ ਦਾ ਫ਼ੈਸਲਾ ਵਾਪਸ ਲਿਆ ਅਗਲੀ ਖ਼ਬਰ ਕੈਨੇਡਾ ’ਚ ਨਿੱਝਰ ਦੀ ਹੱਤਿਆ ’ਚ ਭਾਰਤੀ ਏਜੰਟਾਂ ਦੀ ਸ਼ਮੂਲੀਅਤ ਦਾ ਕੋਈ ਸਬੂਤ ਨਹੀਂ ਮਿਲਿਆ-ਭਾਰਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।