02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-07-2026

ਪੰਜਾਬ ’ਚ 6 ਪੇਪਰ ਲੀਕ ’ਤੇ ਕੇਜਰੀਵਾਲ ਕਿਉਂ ਹਨ ਚੁੱਪ-ਮਾਲੀਵਾਲ

ਅਜੀਤ ਡੈਸਕ 29-07-2026

ਨਵੀਂ ਦਿੱਲੀ, 28 ਜੁਲਾਈ (ਉਪਮਾ ਡਾਗਾ ਪਾਰਥ)- ਰਾਜ ਸਭਾ ਮੈਂਬਰ ਸਵਾਤੀ ਮਾਲੀਵਾਲ ਨੇ ਪੰਜਾਬ ’ਚ ਪੇਪਰ ਲੀਕ ਮਾਮਲਿਆਂ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ’ਤੇ ਤਿੱਖਾ ਹਮਲਾ ਬੋਲਦਿਆਂ ਕਿਹਾ ਕਿ ਪਿਛਲੇ 5 ਸਾਲਾਂ ਵਿਚ ਪੰਜਾਬ ’ਚ 6 ਵੱਡੇ ਪੇਪਰ ਲੀਕ ਹੋਏ ਹਨ, ਪਰ ਕੇਜਰੀਵਾਲ ਇਸ ਮੁੱਦੇ ’ਤੇ ਚੁੱਪ ਹਨ? ਮਾਲੀਵਾਲ ਨੇ ਮੰਗਲਵਾਰ ਨੂੰ ਸੰਸਦ ਭਵਨ ਦੇ ਬਾਹਰ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਪਿਛਲੇ 5 ਸਾਲਾਂ ’ਚ ਪੰਜਾਬ ’ਚ 6 ਵੱਡੇ ਪੇਪਰ ਲੀਕ ਹੋਏ। ਕਈ ਪ੍ਰੀਖਿਆਵਾਂ ’ਚ ਨਕਲ ਦੇ ਵੀ ਦੋਸ਼ ਲੱਗੇ। ਮਾਲੀਵਾਲ ਨੇ 19 ਜੁਲਾਈ ਨੂੰ ਹੋਈ ਫਾਰਮੇਸੀ ਪ੍ਰੀਖਿਆ ’ਚ ਹੋਈ ਨਕਲ ਦੇ ਵੀ ਦੋਸ਼ ਲਾਏ। ਮਾਲੀਵਾਲ ਨੇ ਕਾਕਰੋਚ ਜਨਤਾ ਪਾਰਟੀ ਨੂੰ ਆਮ ਆਦਮੀ ਪਾਰਟੀ ਦੀ ‘ਬੀ’ ਟੀਮ ਦੱਸਦਿਆਂ ਦੋਸ਼ ਲਗਾਇਆ ਕਿ ਇਸ ਪਾਰਟੀ ਦਾ ਗਠਨ ਕੇਜਰੀਵਾਲ ਦੇ ਸਹਿਯੋਗੀਆਂ ਨੇ ਉਨ੍ਹਾਂ ਦੇ ਪੈਸਿਆਂ ਨਾਲ ਕੀਤਾ ਹੈ। ਉਨ੍ਹਾਂ ਕਿਹਾ ਕਿ ਸੋਸ਼ਲ ਮੀਡੀਆ ’ਤੇ ਆਮ ਆਦਮੀ ਪਾਰਟੀ ਨੇ ਸੀ.ਜੇ.ਪੀ. ਦੇ ਲਈ ਵੱਡੇ ਪੱਧਰ ’ਤੇ ਪੇਡ ਪੀ.ਆਰ. ਮੁਹਿੰਮ ਵੀ ਚਲਾਈ, ਪਰ ਜਦੋਂ ਜਵਾਬਦੇਹੀ ਦੀ ਗੱਲ ਆਉਂਦੀ ਹੈ ਤਾਂ ਨਾ ਸੀ.ਜੇ.ਪੀ. ਬੋਲਦੀ ਹੈ ਅਤੇ ਨਾ ਹੀ ਅਰਵਿੰਦ ਕੇਜਰੀਵਾਲ।

ਪਿਛਲੀ ਖ਼ਬਰ ਅਧਿਆਪਕਾਂ ਤੋਂ ਚੋਣ ਡਿਊਟੀ ਕਰਵਾਈ ਜਾ ਸਕਦੀ ਹੈ ਪਰ ਅਸਹਿਣਯੋਗ ਬੋਝ ਨਹੀਂ ਪਾਇਆ ਜਾ ਸਕਦਾ-ਦਿੱਲੀ ਹਾਈ ਕੋਰਟ ਅਗਲੀ ਖ਼ਬਰ ਐਨ.ਡੀ.ਏ. ਸੰਸਦੀ ਦਲ ਦੀ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।