ਲੋਕ ਸਭਾ ਸਪੀਕਰ ਓਮ ਬਿਰਲਾ ਨੇ ਪੇਪਰ ਲੀਕ ਰੋਕਣ ਵਾਲੇ ਬਿੱਲ ’ਤੇ ਵਿਆਪਕ ਅਤੇ ਸਾਰਥਕ ਬਹਿਸ ਦੀ ਅਪੀਲ ਕਰਦਿਆਂ ਕਿਹਾ ਕਿ ਭਾਰਤ ਦੀ ਪ੍ਰੀਖਿਆ ਪ੍ਰਣਾਲੀ ਦੀ ਭਰੋਸੇਯੋਗਤਾ ਅਤੇ ਪਾਰਦਰਸ਼ਿਤਾ ਰਾਸ਼ਟਰੀ ਮਹੱਤਵ ਦਾ ਵਿਸ਼ਾ ਹੈ ਅਤੇ ਸੰਸਦ ਦੀ ਜ਼ਿੰਮੇਵਾਰੀ ਹੈ ਕਿ ਉਹ ਇਸ ਪ੍ਰਕਿਰਿਆ ’ਚ ਜਨਤਾ ਦਾ ਭਰੋਸਾ ਮਜ਼ਬੂਤ ਕਰੇ। ਬਿੱਲ ’ਤੇ ਚਰਚਾ ਤੋਂ ਪਹਿਲਾਂ ਸਦਨ ਨੂੰ ਸੰਬੋਧਨ ਕਰਦਿਆ ਸਪੀਕਰ ਨੇ ਕਿਹਾ ਕਿ ਇਸ ਮੁੱਦੇ ’ਤੇ ਵਿਆਪਕ, ਗੰਭੀਰ ਅਤੇ ਸੋਚ ਸਮਝ ਕੇ ਚਰਚਾ ਦੀ ਲੋੜ ਹੈ। ਕਾਨੂੰਨ ਦੇ ਮਹੱਤਵ ’ਤੇ ਜ਼ੋਰ ਦਿੰਦਿਆ ਸਪੀਕਰ ਨੇ ਕਿਹਾ ਕਿ ਸੱਤਾ ਧਿਰ ਅਤੇ ਵਿਰੋਧੀ ਦੋਵੇਂ ਹੀ ਬਹਿਸ ’ਚ ਹਿੱਸਾ ਲੈਣ ਲਈ ਸਹਿਮਤ ਹੋਏ ਹਨ। ਅੱਜ ਦਾ ਦਿਨ ਇਕ ਮਹੱਤਵਪੂਰਨ ਮੌਕਾ ਹੈ ਅਤੇ ਸਾਰਾ ਦੇਸ਼ ਸਾਰੇ ਮੈਂਬਰਾਂ ਤੋਂ ਇਸ ਮਹੱਤਵਪੂਰਨ ਵਿਸ਼ੇ ’ਤੇ ਸਾਰਥਕ ਅਤੇ ਰਚਨਾਤਮਕ ਚਰਚਾ ’ਚ ਸ਼ਾਮਿਲ ਹੋਣ ਦੀ ਉਮੀਦ ਕਰਦਾ ਹੈ। ਉਨ੍ਹਾਂ ਸਾਰੇ ਮੈਂਬਰਾਂ ਨੂੰ ਅਪੀਲ ਕੀਤੀ ਕਿ ਉਹ ਇਕ ਮਜ਼ਬੂਤ ਕਾਨੂੰਨੀ ਢਾਂਚਾ ਤਿਆਰ ਕਰਨ ’ਚ ਆਪਣੇ ਅਨੁਭਵ, ਵਿਚਾਰਾਂ ਅਤੇ ਸੁਝਾਵਾਂ ਦਾ ਯੋਗਦਾਨ ਦੇਣ, ਤਾਂ ਜੋ ਬਣਨ ਵਾਲਾ ਕਾਨੂੰਨ ਜਨਤਕ ਪ੍ਰੀਖਿਆ ਪ੍ਰਣਾਲੀ ’ਚ ਭਰੋਸੇਯੋਗਤਾ, ਪਾਰਦਰਸ਼ਿਤਾ ਅਤੇ ਇਮਾਨਦਾਰੀ ਦੇ ਉੱਚ ਮਾਨਕਾਂ ਨੂੰ ਯਕੀਨੀ ਬਣਾਵੇ।
ਦੇਸ਼ ਨੂੰ ਪੇਪਰ ਲੀਕ ਰੋਕਣ ਵਾਲੇ ਬਿੱਲ ’ਤੇ ਸਾਰਥਕ ਬਹਿਸ ਦੀ ਉਮੀਦ- ਓਮ ਬਿਰਲਾ
ਅਜੀਤ ਡੈਸਕ
29-07-2026