ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਨੇ ਧਰਮਿੰਦਰ ਪ੍ਰਧਾਨ ਦੇ ਅਸਤੀਫ਼ੇ ਨੂੰ ਵਿਦਿਆਰਥੀਆਂ ਦੇ ਦਬਾਅ ’ਚ ਚੁੱਕਿਆ ਕਦਮ ਦੱਸਦਿਆਂ ਕਿਹਾ ਕਿ ਪ੍ਰਧਾਨ ਦੇ ਅਸਤੀਫ਼ੇ ਤੋਂ ਬਾਅਦ ਵਿਦਿਆਰਥੀਆਂ ਨੇ ਨਾਅਰਾ ਲਾਇਆ ਕਿ ਸਰਕਾਰ ਝੁਕਦੀ ਹੈ, ਝੁਕਾਉਣ ਵਾਲਾ ਚਾਹੀਦਾ। ਉਨ੍ਹਾਂ ਤਨਜ਼ ਕੱਸਦਿਆਂ ਕਿਹਾ ਕਿ ਪ੍ਰਧਾਨ ਨੂੰ ਹਟਾਉਣ ਤੋਂ ਬਾਅਦ ਇਨ੍ਹਾਂ (ਸੱਤਾ ਧਿਰ) ਨੂੰ ਕਿੰਨੀ ਰਾਹਤ ਮਿਲੀ ਹੋਵੇਗੀ, ਕਿਉਂਕਿ ਇਕ ਪ੍ਰਧਾਨ ਜੀ ਨੂੰ ਹਟਾ ਕੇ ਪ੍ਰਧਾਨ ਮੰਤਰੀ ਬਚਾ ਲਿਆ। ਅਖਿਲੇਸ਼ ਯਾਦਵ ਨੇ ਇਹ ਵੀ ਕਿਹਾ ਕਿ ਜੋ ਲੋਕ ਚੜਾਵਾ (ਰਾਮ ਮੰਦਿਰ ਚੰਦਾ ਚੋਰੀ) ਨਹੀਂ ਬਚਾ ਸਕੇ, ਉਹ ਲੋਕ ਪੇਪਰ ਲੀਕ ਕਿਵੇਂ ਬਚਾਉਣਗੇ।
ਇਕ ਪ੍ਰਧਾਨ ਨੂੰ ਹਟਾ ਕੇ ਪ੍ਰਧਾਨ ਮੰਤਰੀ ਬਚਾ ਲਏ - ਅਖਿਲੇਸ਼ ਯਾਦਵ
ਅਜੀਤ ਡੈਸਕ
29-07-2026