ਨਵੀਂ ਦਿੱਲੀ, 28 ਜੁਲਾਈ (ਉਪਮਾ ਡਾਗਾ ਪਾਰਥ)- ਕਾਂਗਰਸੀ ਸੰਸਦ ਮੈਂਬਰ ਪ੍ਰਿਅੰਕਾ ਗਾਂਧੀ ਨੇ ਧਰਮਿੰਦਰ ਪ੍ਰਧਾਨ ਦੇ ਸਿੱਖਿਆ ਮੰਤਰੀ ਵਜੋਂ ਅਸਤੀਫ਼ੇ ਤੋਂ ਬਾਅਦ ਸੰਸਦ ’ਚ ਉਨ੍ਹਾਂ (ਪ੍ਰਧਾਨ) ਦੇ ਸਵਾਗਤ ’ਤੇ ਭਾਜਪਾ ਨੂੰ ਘੇਰਦਿਆਂ ਇਸ ਨੂੰ ਸ਼ਰਮਨਾਕ ਦੱਸਦਿਆਂ ਕਿਹਾ ਕਿ ਸਰਕਾਰ ਵਿਦਿਆਰਥੀਆਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਦੀ ਥਾਂ ’ਤੇ ਉਨ੍ਹਾਂ (ਵਿਦਿਆਰਥੀਆਂ) ਨੂੰ ਪ੍ਰੇਸ਼ਾਨ ਕਰ ਰਹੀ ਹੈ। ਪ੍ਰਿਅੰਕਾ ਗਾਂਧੀ ਨੇ ਸੰਸਦ ਭਵਨ ਦੇ ਬਾਹਰ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਸੱਤਾ ਧਿਰ ਅਜਿਹੇ ਮੰਤਰੀ ਦਾ ਸਵਾਗਤ ਕਿਵੇਂ ਕਰ ਸਕਦੀ ਹੈ? ਉਨ੍ਹਾਂ ਸਵਾਲ ਉਠਾਉਂਦਿਆਂ ਕਿਹਾ ਕਿ ਕੀ ਤੁਹਾਨੂੰ ਨਹੀਂ ਲੱਗਦਾ ਹੈ ਕਿ ਇਹ ਸ਼ਰਮਨਾਕ ਹੈ? ਪ੍ਰਿਅੰਕਾ ਗਾਂਧੀ ਨੇ ਕਿਹਾ ਕਿ ਉਸ ਹਾਲਾਤ ’ਤੇ ਵਿਚਾਰ ਕੀਤਾ ਜਾਣਾ ਚਾਹੀਦਾ ਹੈ, ਜਿਸ ਦੇ ਤਹਿਤ ਉਨ੍ਹਾਂ ਨੇ ਅਸਤੀਫ਼ਾ ਦਿੱਤਾ। ਫਿਰ ਵੀ ਉਨ੍ਹਾਂ ਦਾ ਇਥੇ (ਸੰਸਦ ਭਵਨ ’ਚ) ਇੰਝ ਸਵਾਗਤ ਕੀਤਾ ਜਾ ਰਿਹਾ ਹੈ ਜਿਵੇਂ ਕੋਈ ਸੁਪਰ ਸਟਾਰ ਆ ਰਿਹਾ ਹੋਵੇ।
ਪ੍ਰਧਾਨ ਦਾ ਸਵਾਗਤ ਇੰਝ ਕੀਤਾ ਜਾ ਰਿਹਾ ਹੈ ਜਿਵੇਂ ਸੁਪਰ ਸਟਾਰ ਹੋਣ - ਪ੍ਰਿਅੰਕਾ ਗਾਂਧੀ
ਅਜੀਤ ਡੈਸਕ
29-07-2026