02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-08-2026

ਛੇ ਸਾਲਾਂ ਬਾਅਦ ਭਾਰਤ ਤੇ ਚੀਨ ਵਿਚਾਲੇ ਵਪਾਰ ਮੁੜ ਸ਼ੁਰੂ

ਸ਼ਿਮਲਾ, 1 ਅਗਸਤ (ਪੀ. ਟੀ.

ਅਜੀਤ ਡੈਸਕ 02-08-2026

ਸ਼ਿਮਲਾ, 1 ਅਗਸਤ (ਪੀ.ਟੀ.ਆਈ.)-ਭਾਰਤ ਅਤੇ ਤਿੱਬਤ ਨੂੰ ਜੋੜਨ ਵਾਲੇ ਪ੍ਰਾਚੀਨ ‘ਸਿਲਕ ਰੂਟ’ ਵਜੋਂ ਜਾਣੇ ਜਾਂਦੇ ਸ਼ਿਪਕੀ ਲਾ ਰਾਹੀਂ ਭਾਰਤ ਅਤੇ ਚੀਨ ਵਿਚਕਾਰ ਸਰਹੱਦ-ਪਾਰ ਵਪਾਰ ਛੇ ਸਾਲਾਂ ਦੇ ਵਕਫ਼ੇ ਤੋਂ ਬਾਅਦ ਅੱਜ ਮੁੜ ਸ਼ੁਰੂ ਹੋ ਗਿਆ, ਜਦਕਿ ਦੂਜੇ ਪਾਸੇ ਅਧਿਕਾਰੀਆਂ ਨੇ ਦੱਸਿਆ ਕਿ ਨਾਥੂਲਾ ਦੱਰੇ ਰਾਹੀਂ ਭਾਰਤ ਅਤੇ ਚੀਨ ਵਿਚਕਾਰ ਸਰਹੱਦੀ ਵਪਾਰ ਛੇ ਸਾਲਾਂ ਬਾਅਦ ਮੁੜ ਸ਼ੁਰੂ ਹੋ ਗਿਆ, ਜਿਸ ਨਾਲ ਪ੍ਰਾਚੀਨ ‘ਸਿਲਕ ਰੂਟ’ ’ਤੇ ਸਥਿਤ ਸਭ ਤੋਂ ਪੁਰਾਣੇ ਵਪਾਰਕ ਮਾਰਗਾਂ ਵਿਚੋਂ ਇਕ ਦੀ ਬਹਾਲੀ ਹੋਈ ਹੈ। ਕੋਵਿਡ-19 ਮਹਾਂਮਾਰੀ ਅਤੇ ਇਸ ਤੋਂ ਬਾਅਦ ਭਾਰਤ-ਚੀਨ ਸਰਹੱਦੀ ਸੰਬੰਧਾਂ ਵਿਚ ਤਣਾਅ ਕਾਰਨ ਸਾਲ 2020 ਤੋਂ ਵਪਾਰ ਮੁਅੱਤਲ ਸੀ। ਪੂਰਬੀ ਸਿੱਕਮ ਦੇ ਨਾਥੁਲਾ ਵਿਖੇ ਵਪਾਰ ਨੂੰ ਮੁਡ਼ ਖੋਲ੍ਹਣ ਲਈ ਇਕ ਰਸਮੀ ਸਮਾਰੋਹ ਕਰਵਾਇਆ ਗਿਆ, ਜਿੱਥੇ ਦੋਵਾਂ ਗੁਆਂਢੀ ਦੇਸ਼ਾਂ ਦੇ ਅਧਿਕਾਰੀਆਂ ਨੇ ਹਿੱਸਾ ਲਿਆ, ਜੋ ਕਿ 14,000 ਫੁੱਟ ਤੋਂ ਵੱਧ ਦੀ ਉਚਾਈ ’ਤੇ ਰਣਨੀਤਕ ਤੌਰ ’ਤੇ ਮਹੱਤਵਪੂਰਨ ਪਹਾੜੀ ਦੱਰੇ ਰਾਹੀਂ ਮੌਸਮੀ ਵਪਾਰ ਦੀ ਵਾਪਸੀ ਦਾ ਸੰਕੇਤ ਦਿੰਦਾ ਹੈ। ਇਸ ਵਪਾਰ ਦੇ ਮੁੜ ਸ਼ੁਰੂ ਹੋਣ ਦਾ ਐਲਾਨ ਕਰਦਿਆਂ ਸਿੱਕਮ ਦੇ ਵਣਜ ਅਤੇ ਉਦਯੋਗ ਵਿਭਾਗ ਦੀ ਸਕੱਤਰ ਕਰਮਾ ਡੀ. ਯੂਤਸੋ ਨੇ ਕਿਹਾ ਕਿ ਮੌਜੂਦਾ ਦੁਵੱਲੇ ਵਪਾਰਕ ਪ੍ਰੋਟੋਕੋਲ ਤਹਿਤ ਨਵੰਬਰ ਤੱਕ ਸੋਮਵਾਰ ਤੋਂ ਵੀਰਵਾਰ ਤੱਕ ਇਹ ਮੌਸਮੀ ਵਪਾਰ ਕੀਤਾ ਜਾਵੇਗਾ।

ਪਿਛਲੀ ਖ਼ਬਰ ਸੰਗਰੂਰ ਵਿਖੇ ‘ਹਰ ਬੂਥ ਕਾਂਗਰਸ ਮਜ਼ਬੂਤ’ ਪ੍ਰੋਗਰਾਮ ਦੌਰਾਨ ਹੰਗਾਮਾ ਚੰਨੀ ਸਮਰਥਕਾਂ ਵਲੋਂ ਰਾਜਾ ਵੜਿੰਗ ਵਿਰੁੱਧ ਨਾਅਰੇਬਾ... ਅਗਲੀ ਖ਼ਬਰ ਕੇਂਦਰ ਅਤੇ ਰਾਜ ਸਰਕਾਰ ਕਾਂਗਰਸ ਨੂੰ ਕਮਜ਼ੋਰ ਕਰਨ ’ ਚ ਲੱਗੀਆਂ - ਬਘੇਲ , ਵੜਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।